22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ

ਮੰਡੀ ਗੋਬਿੰਦਗੜ੍ਹ, 21 ਸਤੰਬਰ (ਇਕਬਾਲਦੀਪ ਸੰਧੂ)- ਸ੍ਰੀ ਕ੍ਰਿਸ਼ਨ ਗਊਸ਼ਾਲਾ ਟਰੱਸਟ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ, ਭਗਵਾਨ ਸ਼ਿਵ ਦੇ ਆਸ਼ੀਰਵਾਦ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਸਥਿਤ ਸ੍ਰੀ ਰਾਧਾ-ਕ੍ਰਿਸ਼ਨ ਗੌਮਾਤਾ ਮੰਦਿਰ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਮੰਦਿਰ ਦੇ ਪੁਜਾਰੀ ਪੰਡਿਤ ਜਤਿੰਦਰ ਵਸ਼ਿਸ਼ਟ ਨੇ ਦੀਪਕ ਅਗਰਵਾਲ ਨਾਲ ਰਸਮੀ ਪੂਜਾ ਕਰਕੇ ਕੀਰਤਨ ਦੀ ਸ਼ੁਰੂਆਤ ਕੀਤੀ।

ਸ੍ਰੀ ਕ੍ਰਿਸ਼ਨਾ ਗਊਸ਼ਾਲਾ ਟਰੱਸਟ, ਮੰਡੀ ਗੋਬਿੰਦਗੜ੍ਹ ਵਲੋਂ ਮਨਾਏ ਸਮਾਗਮ ਵਿਚ ਸ਼ਾਮਿਲ ਸੰਗਤਾਂ। ਅਜੀਤ ਤਸਵੀਰ 22-09-2026
ਮੰਡੀ ਗੋਬਿੰਦਗੜ੍ਹ, 21 ਸਤੰਬਰ (ਇਕਬਾਲਦੀਪ ਸੰਧੂ)- ਸ੍ਰੀ ਕ੍ਰਿਸ਼ਨ ਗਊਸ਼ਾਲਾ ਟਰੱਸਟ ਮੰਡੀ ਗੋਬਿੰਦਗੜ੍ਹ ਨੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ, ਭਗਵਾਨ ਸ਼ਿਵ ਦੇ ਆਸ਼ੀਰਵਾਦ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਸਥਿਤ ਸ੍ਰੀ ਰਾਧਾ-ਕ੍ਰਿਸ਼ਨ ਗੌਮਾਤਾ ਮੰਦਿਰ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਮੰਦਿਰ ਦੇ ਪੁਜਾਰੀ ਪੰਡਿਤ ਜਤਿੰਦਰ ਵਸ਼ਿਸ਼ਟ ਨੇ ਦੀਪਕ ਅਗਰਵਾਲ ਨਾਲ ਰਸਮੀ ਪੂਜਾ ਕਰਕੇ ਕੀਰਤਨ ਦੀ ਸ਼ੁਰੂਆਤ ਕੀਤੀ। ਸਮਿਤੀ ਦੇ ਪ੍ਰਧਾਨ ਅੰਕਿਤ ਮੋਦਗਿਲ, ਸਕੱਤਰ ਲਵ ਧਵਨ ਅਤੇ ਖਜ਼ਾਨਚੀ ਗੌਰਵ ਸੋਈ ਨੇ ਦੱਸਿਆ ਕਿ ਇਸ ਮੌਕੇ ਦਵਿੰਦਰ ਸਚਦੇਵਾ, ਕਮਲ ਰਾਠੌਰ ਤੇ ਸੰਸਥਾ ਦੇ ਮੁਖੀ ਅੰਕਿਤ ਮੋਦਗਿਲ ਨੇ ਗਣੇਸ਼ ਪੂਜਾ, ਨਵਗ੍ਰਹਿ ਪੂਜਾ ਤੇ ਸ੍ਰੀ ਰਾਧਾ-ਕ੍ਰਿਸ਼ਨ ਪੂਜਾ ਕੀਤੀ। ਇਸ ਤੋਂ ਬਾਅਦ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਲੁਧਿਆਣਾ ਤੋਂ ਪਹੁੰਚੇ ਧਾਰਮਿਕ ਭਜਨ ਗਾਇਕ ਗੌਰਵ ਗੌਰੀ ਦਾਸ ਅਤੇ ਸੰਸਥਾ ਦੇ ਮੁਖੀ ਅੰਕਿਤ ਮੋਦਗਿਲ ਨੇ ਆਪਣੇ ਸੁਰੀਲੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਆਰਤੀ ਅਤੇ ਅਰਦਾਸ ਤੋਂ ਬਾਅਦ, ਪ੍ਰਬੰਧਕਾਂ ਨੇ ਬੱਚਿਆਂ ਨੂੰ ਖਿਡੌਣੇ, ਟਾਫ਼ੀਆਂ ਅਤੇ ਮਿਠਾਈਆਂ ਵੰਡੀਆਂ। ਸਮਾਜ ਸੇਵਕ ਕਾਵਿਆ ਕੁਮਾਰ ਨੇ ਛੱਪਨ ਭੋਗ ਲਗਾਇਆ, ਜਦੋਂ ਕਿ ਰੋਹਿਤ ਧਵਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੜੀ-ਚਾਵਲ ਦਾ ਲੰਗਰ ਵਰਤਾਇਆ। ਕਮੇਟੀ ਦੇ ਮੁਖੀ ਅੰਕਿਤ ਮੋਦਗਿਲ ਨੇ ਦੱਸਿਆ ਕਿ ਇਸ ਧਾਰਮਿਕ ਰਸਮ ਵਿਚ ਭੁਵਨ ਗਰਗ, ਗੋਪਾਲ ਬਾਂਸਲ, ਧੀਰਜ ਜੈਨ, ਨਿਤਿਨ ਗੋਇਲ, ਰਵੀ ਵਰਮਾ, ਗੌਰਵ ਸੋਈ, ਲਵ ਧਵਨ, ਰੋਹਿਤ ਧਵਨ ਅਤੇ ਗੌਰਵ ਪੁਰੀ ਸਮੇਤ ਕਈ ਸ਼ਰਧਾਲੂਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਭਗਵਾਨ ਕ੍ਰਿਸ਼ਨ ਅਤੇ ਰਾਧਾ ਰਾਣੀ ਦੀ ਸੁੰਦਰ ਝਾਕੀ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਮੰਚ ਸੰਚਾਲਨ ਅਸ਼ਵਨੀ ਭਾਂਬਰੀ ਨੇ ਕੀਤਾ। ਇਸ ਮੌਕੇ ਕ੍ਰਿਸ਼ਨਾ ਸਿੰਗਲਾ, ਪਰਸ਼ੋਤਮ ਮਿੱਤਲ, ਗੋਪਾਲ ਸਿੰਗਲਾ, ਸਤਪਾਲ ਗੋਇਲ, ਸੋਨੂੰ ਰੌਣੀ, ਰਾਜਿੰਦਰ ਭਾਂਬਰੀ, ਕ੍ਰਿਸ਼ਨ ਪਾਠਕ, ਗੌਰਵ ਲਾਂਬਾ, ਪ੍ਰਿੰਸ ਸ਼ਰਮਾ, ਨਰਿੰਦਰ ਭਾਟੀਆ, ਸੰਜੇ ਗਰਗ, ਰਾਜਿੰਦਰ ਗੋਇਲ, ਕਮਲ ਰਾਠੌਰ, ਗਊਸ਼ਾਲਾ ਤੋਂ ਠਾਕੁਰ ਕੇ.ਪੀ., ਅਜੈ ਕੁਮਾਰ ਨੰਦਾ, ਪ੍ਰਵੀਨ ਸੇਠੀ, ਦਰਸ਼ਨ ਸ਼ਰਮਾ, ਰਾਜ ਕੁਮਾਰ ਮਿੱਤਲ, ਕਾਲੀ ਚਰਨ, ਰਾਜੇਸ਼ ਮਦਾਨ, ਰੋਹਿਤ ਧਵਨ ਲਵ ਧਨ, ਮਨੀਸ਼ ਸ਼ਾਰਦਾ, ਮਨੀ ਸੋਫਤ, ਸੰਦੀਪ, ਰਾਹੁਲ ਕਪੂਰ, ਅਮਨ ਸ਼ਰਮਾ, ਸੰਤੋਸ਼ ਰਾਣੀ ਭਾਰਤੀ, ਸ਼ਸ਼ੀ ਬਾਲਾ, ਨੀਲਮ ਸ਼ਰਮਾ, ਕ੍ਰਿਸ਼ਨਾ, ਨੀਨਾ ਰਾਣੀ, ਸਵਰਨ ਕੌਰ, ਰਣਨੀਤ ਕੌਰ, ਸੰਗੀਤਾ ਰਾਣੀ, ਰੇਨੂੰ, ਵੀਨੂੰ, ਮਮਤਾ, ਬਲਬੀਰ ਕੌਰ, ਕੁਸੁਮ ਸੋਈ, ਮਾਲਤੀ ਦੇਵੀ, ਗੀਤਾ ਰਾਣੀ, ਪੂਨਮ ਮੋਦਗਿਲ, ਰੁਚਿਕਾ, ਪਿੰਕੀ ਭੱਟ, ਵਿਜੇ ਰਾਣੀ ਤੇ ਸੰਗਤਾਂ ਨੇ ਰਾਧਾ ਰਾਣੀ ਦਾ ਗੁਣਗਾਨ ਕੀਤਾ।
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਨਸ਼ਾ ਮੁਕਤ ਪੰਜਾਬ ਯਾਤਰਾ ਮੰਡੀ ਗੋਬਿੰਦਗੜ੍ਹ ’ਚ ਸਮਾਪਤ ਅਗਲੀ ਖ਼ਬਰ ਪਿੰਡ ਰਾਈਏਵਾਲ ਵਿਚ ਦੋ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ’ਚ ਸ਼ਾਮਿਲ ‘ ਆਪ’ ਸਰਕਾਰ ਅਤੇ ਭਾਜਪਾ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।