ਮਹਾਂਗਣੇਸ਼ ਉਤਸਵ ਢੋਲ ਢਮੱਕੇ ਤੇ ਗਣਪਤੀ ਬੱਪਾ ਮੌਰਿਆ ਦੇ ਜੈਕਾਰਿਆਂ ਨਾਲ ਹੋਇਆ ਸੰਪੰਨ
ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਬਲਜਿੰਦਰ ਸਿੰਘ)- ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਰਾਧਾ ਮਾਧਵ ਗਊਸ਼ਾਲਾ ਸਰਹਿੰਦ ਸ਼ਹਿਰ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਸੇਵਾ ਸੰਮਤੀ ਵਲੋਂ ਗਣੇਸ਼ ਚਤੁਰਥੀ ਮੌਕੇ ਕਰਵਾਇਆ ਜਾ ਰਿਹਾ ਮਹਾ ਗਣੇਸ਼ ਉਤਸਵ ਢੋਲ ਢਮੱਕੇ ਤੇ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਮੂਰਤੀ ਵਿਸਰਜਨ ਕਰਨ ਉਪਰੰਤ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਤਰੁਣ ਸ਼ਰਮਾ ਅਤੇ ਐਡਵੋਕੇਟ ਗੁਰਜੀਤ ਸਿੰਘ ਲੌਗੀ ਨੇ ਦੱਸਿਆ ਕਿ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਵਿਚ 7 ਰੋਜ਼ਾ 5ਵਾਂ ਮਹਾਂ ਗਣੇਸ਼ ਉਤਸਵ 14 ਤੋਂ 20 ਸਤੰਬਰ ਤੱਕ ਕਰਵਾਇਆ ਗਿਆ, ਜਿਸ ਵਿਚ ਰੋਜ਼ਾਨਾ ਸਵੇਰੇ 7 ਵਜੇ ਗਣੇਸ਼ ਮਹਾਰਾਜ ਜੀ ਦੀ ਪੰਡਿਤ ਸੌਰਭ ਸ਼ਰਮਾ ਰਾਹੀਂ ਮੰਤਰ ਉਚਾਰਨ ਕਰਕੇ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਵਲੋਂ ਪੂਜਾ ਕਰਵਾਈ ਗਈ ਤੇ ਸ਼ਾਮ ਦੇ ਸਮਾਗਮਾਂ ਵਿਚ ਪਹਿਲੇ ਦੋ ਦਿਨ ਸਮੂਹ ਮੰਦਰਾਂ ਦੀਆਂ ਮਹਿਲਾਂ ਕੀਰਤਨ ਮੰਡਲੀਆਂ ਵਲੋਂ ਕੀਰਤਨ ਕੀਤਾ ਗਿਆ ਤੇ ਬਾਕੀ ਦਿਨ ਪੰਜਾਬ ਦੀਆਂ ਪ੍ਰਸਿੱਧ ਸੰਕੀਰਤਨ ਮੰਡਲੀਆਂ ਪ੍ਰੀਤਰਾਜ ਜਾਗਰਣ ਪਾਰਟੀ ਪਵਨ ਵਰਮਾ, ਰਜਿੰਦਰ ਵਰਮਾ, ਸ੍ਰੀ ਰਾਧਾ ਰਾਸਿਕ ਸਰਹਿੰਦ ਸ਼ਹਿਰ, ਆਸ਼ੂ ਮੋਦਗਿਲ ਸ਼੍ਰੀ ਜੀ ਕਿਰਪਾ ਮੰਡਲ ਬਸੀ ਪਠਾਣਾਂ ਅਤੇ ਰਾਜ ਕਮਲ ਸ਼ਰਮਾ ਸ੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬਸੀ ਪਠਾਣਾ ਵਲੋਂ ਗਾਏ ਭਗਵਾਨ ਗਣੇਸ਼ ਜੀ ਦੇ ਭਜਨਾਂ ਤੇ ਸੰਗਤਾਂ ਨੇ ਨੱਚ ਕੇ ਹਾਜ਼ਰੀ ਲਗਾਈ।
ਗ
ਗਣੇਸ਼ ਉਤਸਵ ਸਮਾਪਤੀ ਉਪਰੰਤ ਮੂਰਤੀ ਵਿਸਰਜਨ ਤੋਂ ਪਹਿਲਾਂ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਪ੍ਰਬੰਧਕ। ਤਸਵੀਰ: ਕਰਨ
22-09-2026
ਫ਼ਤਹਿਗੜ੍ਹ ਸਾਹਿਬ, 21 ਸਤੰਬਰ (ਬਲਜਿੰਦਰ ਸਿੰਘ)- ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਰਾਧਾ ਮਾਧਵ ਗਊਸ਼ਾਲਾ ਸਰਹਿੰਦ ਸ਼ਹਿਰ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਸੇਵਾ ਸੰਮਤੀ ਵਲੋਂ ਗਣੇਸ਼ ਚਤੁਰਥੀ ਮੌਕੇ ਕਰਵਾਇਆ ਜਾ ਰਿਹਾ ਮਹਾ ਗਣੇਸ਼ ਉਤਸਵ ਢੋਲ ਢਮੱਕੇ ਤੇ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਮੂਰਤੀ ਵਿਸਰਜਨ ਕਰਨ ਉਪਰੰਤ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਤਰੁਣ ਸ਼ਰਮਾ ਅਤੇ ਐਡਵੋਕੇਟ ਗੁਰਜੀਤ ਸਿੰਘ ਲੌਗੀ ਨੇ ਦੱਸਿਆ ਕਿ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਵਿਚ 7 ਰੋਜ਼ਾ 5ਵਾਂ ਮਹਾਂ ਗਣੇਸ਼ ਉਤਸਵ 14 ਤੋਂ 20 ਸਤੰਬਰ ਤੱਕ ਕਰਵਾਇਆ ਗਿਆ, ਜਿਸ ਵਿਚ ਰੋਜ਼ਾਨਾ ਸਵੇਰੇ 7 ਵਜੇ ਗਣੇਸ਼ ਮਹਾਰਾਜ ਜੀ ਦੀ ਪੰਡਿਤ ਸੌਰਭ ਸ਼ਰਮਾ ਰਾਹੀਂ ਮੰਤਰ ਉਚਾਰਨ ਕਰਕੇ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਵਲੋਂ ਪੂਜਾ ਕਰਵਾਈ ਗਈ ਤੇ ਸ਼ਾਮ ਦੇ ਸਮਾਗਮਾਂ ਵਿਚ ਪਹਿਲੇ ਦੋ ਦਿਨ ਸਮੂਹ ਮੰਦਰਾਂ ਦੀਆਂ ਮਹਿਲਾਂ ਕੀਰਤਨ ਮੰਡਲੀਆਂ ਵਲੋਂ ਕੀਰਤਨ ਕੀਤਾ ਗਿਆ ਤੇ ਬਾਕੀ ਦਿਨ ਪੰਜਾਬ ਦੀਆਂ ਪ੍ਰਸਿੱਧ ਸੰਕੀਰਤਨ ਮੰਡਲੀਆਂ ਪ੍ਰੀਤਰਾਜ ਜਾਗਰਣ ਪਾਰਟੀ ਪਵਨ ਵਰਮਾ, ਰਜਿੰਦਰ ਵਰਮਾ, ਸ੍ਰੀ ਰਾਧਾ ਰਾਸਿਕ ਸਰਹਿੰਦ ਸ਼ਹਿਰ, ਆਸ਼ੂ ਮੋਦਗਿਲ ਸ਼੍ਰੀ ਜੀ ਕਿਰਪਾ ਮੰਡਲ ਬਸੀ ਪਠਾਣਾਂ ਅਤੇ ਰਾਜ ਕਮਲ ਸ਼ਰਮਾ ਸ੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬਸੀ ਪਠਾਣਾ ਵਲੋਂ ਗਾਏ ਭਗਵਾਨ ਗਣੇਸ਼ ਜੀ ਦੇ ਭਜਨਾਂ ਤੇ ਸੰਗਤਾਂ ਨੇ ਨੱਚ ਕੇ ਹਾਜ਼ਰੀ ਲਗਾਈ। ਸਮਾਗਮ ਵਿਚ ਵਿਧਾਇਕ ਲਖਬੀਰ ਸਿੰਘ ਰਾਏ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਮਨਦੀਪ ਕੌਰ ਨਾਗਰਾ, ਇੰਡੀਅਨ ਬੈਂਕ ਇੰਪਲਾਈਜ਼ ਯੂਨੀਅਨ ਨਾਰਥ ਜ਼ੋਨ ਦੇ ਜਨਰਲ ਸੈਕਟਰੀ ਨਰੇਸ਼ ਵੈਦ, ਕਪਿਲ ਕਾਂਸਲ, ਰਾਣਾ ਗਰੁੱਪ ਦੇ ਐਮ.ਡੀ ਡਾ. ਹੇਤਿੰਦਰ ਸੂਰੀ, ਗਰੇਵਾਲ ਲੈਂਡ ਡਿਵੈਲਪਰ ਦੇ ਐਮ. ਡੀ. ਦਵਿੰਦਰ ਸਿੰਘ ਗਰੇਵਾਲ, ਰਣਦੇਵ ਸਿੰਘ ਦੇਬੀ, ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਢਿੱਲੋਂ, ਸ੍ਰੀ ਬ੍ਰਾਹਮਣ ਸਭਾ ਸਰਹਿੰਦ ਦੇ ਪ੍ਰਧਾਨ ਵਰਿੰਦਰ ਰਤਨ, ਨਗਰ ਕੌਂਸਲ ਦੀ ਪ੍ਰਧਾਨ ਆਸ਼ਾ ਰਾਣੀ, ਵਾਈਸ ਪ੍ਰਧਾਨ ਜਤਿੰਦਰ ਕੌਰ ਬਾਤਿਸ਼, ਰਮੇਸ਼ ਕੁਮਾਰ ਸੋਨੂ ਸੂਦ ਸਭਾ ਦੇ ਪ੍ਰਧਾਨ ਹਰਮਿੰਦਰ ਸੂਦ ਬਿੱਟੂ, ਬਲਜਿੰਦਰ ਕੌਰ, ਜਸਵੀਰ ਸਿੰਘ ਬੰਟੀ, ਐਡਵੋਕੇਟ ਹਰਕਮਲ ਸਿੰਘ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਪੋਲਾ, ਥਾਣੇਦਾਰ ਬਲਜਿੰਦਰ ਸਿੰਘ ਤੋਂ ਇਲਾਵਾ ਅੱਜ ਸਵੇਰੇ ਲਵਨੀਸ਼ ਧੀਮਾਨ ਤੇ ਉਨ੍ਹਾਂ ਦੀ ਧਰਮ ਪਤਨੀ ਵਿਜੇ ਲਕਸ਼ਮੀ ਧੀਮਾਨ ਦੇ ਪਰਿਵਾਰ ਵਲੋਂ ਪੂਜਾ ਕਰਵਾਈ ਗਈ। ਉਪਰੰਤ ਪਵਨ ਵਰਮਾ, ਰਜਿੰਦਰ ਵਰਮਾ, ਸ੍ਰੀ ਰਾਧਾ ਰਾਸਿਕ ਸਰਹਿੰਦ ਸ਼ਹਿਰ ਵਲੋਂ ਭਗਵਾਨ ਗਣੇਸ਼ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਜਿਸ ਉਪਰੰਤ ਬ੍ਰਹਮ ਭੋਜ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਅਤੇ ਬਾਅਦ ਵਿਚ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਗਣਪਤੀ ਬੱਪਾ ਮੋਰੀਆ ਦੇ ਜੈਕਾਰੇ ਲਗਾਉਂਦੇ ਹੋਏ ਫਲੋਟਿੰਗ ਰੈਸਟੋਰੈਂਟ ਭਾਖੜਾ ਨਹਿਰ ਵਿਚ ਮੂਰਤੀ ਵਿਸਰਜਨ ਕੀਤੀ ਗਈ। ਇਸ ਮੌਕੇ ਸ੍ਰੀ ਰਾਧਾ ਮਾਧਵ ਗਊਸ਼ਾਲਾ ਦੇ ਸੇਵਾਦਾਰ ਦੀਪਕ ਕੁਮਾਰ, ਹੇਮਰਾਜ ਧੀਮਾਨ, ਹਰਜੀਤ ਰਹਿਲ, ਸੂਰਜ ਰਹਿਲ, ਲਵਨੀਸ਼ ਧੀਮਾਨ, ਪ੍ਰਦੀਪ ਕੁਮਾਰ ਸੋਨੂੰ, ਮਨਦੀਪ ਕੁਮਾਰ ਸੀ. ਏ., ਕਰਨ ਸ਼ਰਮਾ, ਸੌਰਭ ਕੁਮਾਰ, ਆਕਾਸ਼ ਕੁਮਾਰ, ਕਵਿਤਾ ਸ਼ਰਮਾ, ਬਿੰਦੂ ਸੂਦ, ਗੁਰਪਾਲ ਕੌਰ, ਨਿਸ਼ਾ ਰਾਣੀ, ਸੁਸ਼ਮਾ ਰਾਣੀ, ਬਬਲੀ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।