07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹੋਲੀ ਬੇਸਿਲ ਹਸਪਤਾਲ ’ਚ 11 ਨੂੰ ਲੱਗੇਗਾ ਮੁਫ਼ਤ ਸਿਹਤ ਜਾਂਚ ਕੈਂਪ- ਡਾ. ਸਚਿਨ ਵਰਮਾ

ਖਮਾਣੋਂ, 6 ਅਕਤੂਬਰ (ਜੋਗਿੰਦਰ ਪਾਲ)- ਹੋਲੀ ਬੇਸਿਲ ਹਸਪਤਾਲ ਵਲੋਂ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 11 ਅਕਤੂਬਰ ਨੂੰ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਹਸਪਤਾਲ ਵਿਚ ਲਗਾਇਆ ਜਾਵੇਗਾ।

ਅਜੀਤ ਡੈਸਕ 07-10-2026
ਖਮਾਣੋਂ, 6 ਅਕਤੂਬਰ (ਜੋਗਿੰਦਰ ਪਾਲ)- ਹੋਲੀ ਬੇਸਿਲ ਹਸਪਤਾਲ ਵਲੋਂ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 11 ਅਕਤੂਬਰ ਨੂੰ ਵਿਸ਼ਾਲ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਹਸਪਤਾਲ ਵਿਚ ਲਗਾਇਆ ਜਾਵੇਗਾ। ਹਸਪਤਾਲ ਦੇ ਸੰਚਾਲਕ ਡਾ. ਸਚਿਨ ਵਰਮਾ ਐਮ. ਡੀ. (ਇੰਟਰਨਲ ਮੈਡੀਸਨ) ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਸਲਾਹ ਦਿੱਤੀ ਜਾਵੇਗੀ। ਇਸ ਦੌਰਾਨ ਇਸਤਰੀ ਰੋਗ, ਹੱਡੀਆਂ ਅਤੇ ਜੋੜਾਂ, ਜਨਰਲ ਸਰਜਰੀ, ਦਿਲ ਦੇ ਰੋਗ, ਅੰਦਰੂਨੀ ਦਵਾਈਆਂ, ਫਿਜ਼ੀਉਥੈਰੇਪੀ ਅਤੇ ਖ਼ੁਰਾਕ ਮਾਹਿਰ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਜਿਗਰ ਦੀ ਜਾਂਚ, ਹੱਡੀਆਂ ਦੀ ਮਜ਼ਬੂਤੀ ਦੀ ਜਾਂਚ, ਖ਼ੂਨ ਵਿਚ ਚਰਬੀ ਦੀ ਜਾਂਚ, ਤਿੰਨ ਮਹੀਨਿਆਂ ਦੀ ਸ਼ੂਗਰ ਜਾਂਚ, ਖ਼ੂਨ ਦੀ ਸ਼ੂਗਰ, ਨਸਾਂ ਦੀ ਜਾਂਚ, ਬਲੱਡ ਪ੍ਰੈਸ਼ਰ, ਸਰੀਰਕ ਭਾਰ ਸੂਚਕ, ਗੁਰਦਿਆਂ ਦੀ ਜਾਂਚ, ਥਾਇਰਾਇਡ ਅਤੇ ਕੋਲੈਸਟਰੋਲ ਦੀ ਜਾਂਚ ਸਮੇਤ ਕਈ ਟੈੱਸਟ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰੀਰ ਵਿਚ ਚਰਬੀ ਦੀ ਮਾਤਰਾ ਦੀ ਜਾਂਚ ਵੀ ਕੀਤੀ ਜਾਵੇਗੀ। ਡਾ. ਸਚਿਨ ਵਰਮਾ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਸਿਹਤ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ।
ਪਿਛਲੀ ਖ਼ਬਰ ਪੀ. ਆਈ. ਐਮ. ਟੀ. ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਪੈਸ਼ਲ ਬੱਚਿਆਂ ਨਾਲ ਪਿਆਰ ਤੇ ਸਤਿਕਾਰਤ ਵਿਵਹਾਰ ਜ਼ਰੂਰੀ- ਪੰਕਜ ਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।