11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਜੀ.ਐਸ.ਟੀ. ਕੌਂਸਲ ਦੇ ਫ਼ੈਸਲਿਆਂ ਨਾਲ ਮੰਡੀ ਗੋਬਿੰਦਗੜ੍ਹ ਦੀ ਸਟੀਲ ਇੰਡਸਟਰੀ ਨੂੰ ਮਿਲੀ ਰਾਹਤ

ਮੰਡੀ ਗੋਬਿੰਦਗੜ੍ਹ, 9 ਅਕਤੂਬਰ (ਇਕਬਾਲਦੀਪ ਸੰਧੂ)- ਜੀ. ਐਸ.

ਅਜੀਤ ਡੈਸਕ 10-10-2026
ਮੰਡੀ ਗੋਬਿੰਦਗੜ੍ਹ, 9 ਅਕਤੂਬਰ (ਇਕਬਾਲਦੀਪ ਸੰਧੂ)- ਜੀ. ਐਸ. ਟੀ. ਕੌਂਸਲ ਦੀ 57ਵੀਂ ਮੀਟਿੰਗ ਵਿਚ ਲਏ ਗਏ ਇਤਿਹਾਸਕ ਅਤੇ ਲੋਕ-ਪੱਖੀ ਫ਼ੈਸਲਿਆਂ ਦਾ ਨਿੱਘਾ ਸਵਾਗਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਹਲਕਾ ਅਮਲੋਹ ਦੇ ਕੋਆਰਡੀਨੇਟਰ ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਤੇ ਪੰਜਾਬ ਦੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਤੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹਮੇਸ਼ਾ ਤਤਪਰ ਰਹੀ ਹੈ। ਜੀ.ਐਸ.ਟੀ. ਕੌਂਸਲ ਦੇ ਇਨ੍ਹਾਂ ਨਵੇਂ ਸੁਧਾਰਾਂ ਨਾਲ ਏਸ਼ੀਆ ਦੀ ਮਸ਼ਹੂਰ ਸਟੀਲ ਨਗਰੀ ਮੰਡੀ ਗੋਬਿੰਦਗੜ੍ਹ ਦੇ ਲੋਹਾ ਅਤੇ ਸਟੀਲ ਉਦਯੋਗਪਤੀਆਂ ਨੂੰ ਇਕ ਬਹੁਤ ਵੱਡੀ ਰਾਹਤ ਮਿਲੇਗੀ, ਜਿਸ ਨਾਲ ਪਿਛਲੇ ਲੰਬੇ ਸਮੇਂ ਤੋਂ ਜੀ.ਐਸ.ਟੀ. ਦੇ ਸਖ਼ਤ ਨਿਯਮਾਂ ਅਤੇ ਫ਼ੰਡ ਫਸਣ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਸਟੀਲ ਇੰਡਸਟਰੀ ਲਈ ਮੋਦੀ ਸਰਕਾਰ ਦੇ ਇਹ ਫ਼ੈਸਲੇ ਸੰਜੀਵਨੀ ਦਾ ਕੰਮ ਕਰਨਗੇ। ਇੰਜ. ਟੌਹੜਾ ਨੇ ਕਿਹਾ ਕਿ ਸਟੀਲ ਉਦਯੋਗਪਤੀਆਂ ਲਈ ਸਭ ਤੋਂ ਵੱਡੀ ਰਾਹਤ ‘ਇੰਸਪੈਕਟਰ ਰਾਜ’ ਦੇ ਖ਼ਾਤਮੇ ਅਤੇ ਗ੍ਰਿਫ਼ਤਾਰੀ ਦੇ ਡਰ ਤੋਂ ਮੁਕਤੀ ਦੇ ਰੂਪ ਵਿਚ ਆਈ ਹੈ। ਹੁਣ ਜੀ.ਐਸ.ਟੀ. ਅਧਿਕਾਰੀ ਆਪਣੀ ਮਰਜ਼ੀ ਨਾਲ ਸਿੱਧੀ ਗ੍ਰਿਫ਼ਤਾਰੀ ਨਹੀਂ ਕਰ ਸਕਣਗੇ ਅਤੇ ਗ੍ਰਿਫ਼ਤਾਰੀ ਲਈ ਹੁਣ ਅਦਾਲਤ ਦੀ ਮਨਜ਼ੂਰੀ ਲਾਜ਼ਮੀ ਕੀਤੀ ਗਈ ਹੈ, ਜਿਸ ਨਾਲ ਅਫ਼ਸਰਸ਼ਾਹੀ ਦੀ ਦੁਰਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲੱਗੇਗੀ ਅਤੇ ਵਪਾਰੀ ਨਿਡਰ ਹੋ ਕੇ ਕਾਰੋਬਾਰ ਕਰ ਸਕਣਗੇ।
ਪਿਛਲੀ ਖ਼ਬਰ ਸਰਕਾਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਮੈਗਾ ਪੀ. ਟੀ. ਐਮ. ਕਰਵਾਈ ਅਗਲੀ ਖ਼ਬਰ ਨਹਿਰੀ ਪਾਣੀ ਸੰਬੰਧੀ ਭਗਵੰਤ ਮਾਨ ਬੋਲ ਰਹੇ ਹਨ ਕੋਰਾ ਝੂਠ- ਰਣਦੀਪ ਸਿੰਘ ਨਾਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।