ਸਰਕਾਰੀ ਕਾਲਜ ਲੜਕੀਆਂ ਵਿਖੇ ਤਿੰਨ ਰੋਜ਼ਾ ‘ਰੰਗਲਾ ਪੰਜਾਬ’ ਚਿੱਤਰਕਾਰੀ ਵਰਕਸ਼ਾਪ ਸਮਾਪਤ
ਨਾਮਵਰ ਕਲਾਕਾਰਾਂ ਨੇ ਵਿਦਿਆਰਥਣਾਂ ਨੂੰ ਚਿੱਤਰਕਾਰੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ
ਪਟਿਆਲਾ, 9 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਪੰਜਾਬ ਲਲਿਤ ਕਲਾ ਅਕਾਦਮੀ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ‘ਰੰਗਲਾ ਪੰਜਾਬ’ ਵਿਸ਼ੇ ਤਹਿਤ ਤਿੰਨ ਦਿਨਾਂ ਲਾਈਵ ਪੇਂਟਿੰਗ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੌਰਾਨ ਨਾਮਵਰ ਕਲਾਕਾਰਾਂ ਨੇ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਤੇ ਪੰਜਾਬੀਅਤ ਦੇ ਵੱਖ-ਵੱਖ ਪੱਖਾਂ ਨੂੰ ਚਿੱਤਰਾਂ ਵਿਚ ਉਭਾਰਿਆ ਤੇ ਵਿਦਿਆਰਥਣਾਂ ਨਾਲ ਚਿੱਤਰਕਾਰੀ ਦੇ ਤਜਰਬੇ ਸਾਂਝੇ ਕੀਤੇ।
ਸ
ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ‘ਰੰਗਲਾ ਪੰਜਾਬ’ ਵਿਸ਼ੇ ਤਹਿਤ ਕਰਵਾਈ ਲਾਈਵ ਪੇਂਟਿੰਗ ਵਰਕਸ਼ਾਪ ਦਾ ਦਿ੍ਸ਼। ਅਜੀਤ ਤਸਵੀਰ
10-10-2026
ਪਟਿਆਲਾ, 9 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਪੰਜਾਬ ਲਲਿਤ ਕਲਾ ਅਕਾਦਮੀ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ‘ਰੰਗਲਾ ਪੰਜਾਬ’ ਵਿਸ਼ੇ ਤਹਿਤ ਤਿੰਨ ਦਿਨਾਂ ਲਾਈਵ ਪੇਂਟਿੰਗ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੌਰਾਨ ਨਾਮਵਰ ਕਲਾਕਾਰਾਂ ਨੇ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਤੇ ਪੰਜਾਬੀਅਤ ਦੇ ਵੱਖ-ਵੱਖ ਪੱਖਾਂ ਨੂੰ ਚਿੱਤਰਾਂ ਵਿਚ ਉਭਾਰਿਆ ਤੇ ਵਿਦਿਆਰਥਣਾਂ ਨਾਲ ਚਿੱਤਰਕਾਰੀ ਦੇ ਤਜਰਬੇ ਸਾਂਝੇ ਕੀਤੇ। ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਅਜੋਕੇ ਸਮੇਂ ਤੱਕ ਪੰਜਾਬੀਅਤ ਦੇ ਵਿਕਾਸ ਨੂੰ ‘ਰੰਗਲਾ ਪੰਜਾਬ’ ਦੇ ਵਿਸ਼ੇ ਰਾਹੀਂ ਚਿੱਤਰਾਂ ਵਿਚ ਪੇਸ਼ ਕਰਨ ਵਾਲੇ ਕਲਾਕਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਉਪਰਾਲੇ ਲਈ ਸਰਕਾਰੀ ਕਾਲਜ ਲੜਕੀਆਂ ਦੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ। ਵਰਕਸ਼ਾਪ ਦਾ ਆਰੰਭ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਸੁਮੀਤ ਦੁਆ ਵਲੋਂ ਕੀਤਾ ਗਿਆ। ਇਸ ਮੌਕੇ ਅਕਾਦਮੀ ਦੀ ਕਾਰਜਕਾਰੀ ਮੈਂਬਰ ਅਤੇ ਸੇਵਾਮੁਕਤ ਪ੍ਰਿੰਸੀਪਲ ਗੁਰਵੀਨ ਕੌਰ, ਪ੍ਰਸਿੱਧ ਕਲਾਕਾਰ ਰਾਜਿੰਦਰ ਕੌਰ ਪਸਰੀਚਾ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਵਲੋਂ ਕਮਲੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵਰਕਸ਼ਾਪ ਵਿਚ ਰਾਜਿੰਦਰ ਕੌਰ ਪਸਰੀਚਾ, ਰਣਜੀਤ ਕੌਰ ਸਰਾਓ, ਸੁਭਾਸ਼ ਚੰਦਰ, ਜੀ.ਐੱਸ. ਬਰਾੜ, ਬਲਰਾਜ ਸੈਣੀ, ਗੁਰਪ੍ਰੀਤ ਸਿੰਘ ਨਾਮਧਾਰੀ, ਨਵਨੀਤ ਕੌਰ ਜੇਜੀ, ਉਦਮ ਸਿੰਘ, ਮਨਵੀਰ ਕੌਰ ਅਤੇ ਸਿਮਰਨਜੀਤ ਕੌਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਲਾਕਾਰਾਂ ਨੇ ਵਿਦਿਆਰਥਣਾਂ ਦੇ ਸਾਹਮਣੇ ਚਿੱਤਰਕਾਰੀ ਕਰਦਿਆਂ ਰੰਗਾਂ ਦੀ ਚੋਣ, ਬੁਰਸ਼ ਦੀ ਵਰਤੋਂ, ਚਿੱਤਰਾਂ ਦੀ ਬਣਤਰ ਅਤੇ ਰਚਨਾਤਮਕ ਸੋਚ ਬਾਰੇ ਵਿਹਾਰਕ ਜਾਣਕਾਰੀ ਦਿੱਤੀ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਕਲਾਕਾਰਾਂ ਨਾਲ ਸਿੱਧਾ ਸੰਵਾਦ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਰੰਗਾਂ ਦੇ ਸੁਮੇਲ, ਰੌਸ਼ਨੀ ਤੇ ਛਾਂ ਦੀ ਵਰਤੋਂ ਅਤੇ ਚਿੱਤਰਕਾਰੀ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਗਤੀਵਿਧੀ ਨੇ ਵਿਦਿਆਰਥਣਾਂ ਦੀ ਕਲਾ ਪ੍ਰਤੀ ਰੁਚੀ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸਿਰਜਣਾਤਮਕ ਪ੍ਰਤਿਭਾ ਨਿਖਾਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸਵਿੰਦਰ ਸਿੰਘ ਰੇਖੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ਲਲਿਤ ਕਲਾ ਅਕਾਦਮੀ, ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਸਮੂਹ ਕਲਾਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਨੂੰ ਪ੍ਰਸਿੱਧ ਕਲਾਕਾਰਾਂ ਤੋਂ ਸਿੱਧਾ ਸਿੱਖਣ ਤੇ ਆਪਣੀ ਰਚਨਾਤਮਕ ਯੋਗਤਾ ਨੂੰ ਨਿਖਾਰਨ ਲਈ ਵਧੀਆ ਮੰਚ ਪ੍ਰਦਾਨ ਕਰਦੀਆਂ ਹਨ।