17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਡੇਰਾ ਬਾਬਾ ਬੁੱਧ ਦਾਸ ਵਿਖੇ ਨਰਾਤਿਆਂ ’ਤੇ ਮਾਂ ਦੁਰਗਾ ਦਾ ਕੀਤਾ ਗੁਣਗਾਨ

ਬਸੀ ਪਠਾਣਾਂ, 16 ਅਕਤੂਬਰ (ਰਾਜਿੰਦਰ ਸ਼ਰਮਾ)- ਡੇਰਾ ਬਾਬਾ ਬੁੱਧ ਦਾਸ ਵਿਖੇ ਪਵਿੱਤਰ ਨਰਾਤਿਆਂ ਨੂੰ ਲੈ ਕੇ ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂ ਹੈਪੀ ਦੀ ਅਗਵਾਈ ਹੇਠ ਡੇਰੇ ’ਚ ਇਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂ ਹੈਪੀ ਵਲੋਂ ਮਹਿਲਾਵਾਂ ਦੀ ਕੀਰਤਨ ਮੰਡਲੀ ਦੇ ਸਹਿਯੋਗ ਨਾਲ ਮਾਂ ਦੁਰਗਾ ਦਾ ਗੁਣਗਾਨ ਕੀਤਾ ਗਿਆ। ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂ ਹੈਪੀ ਨੇ ਸੰਗਤਾਂ ਨੂੰ ਧਰਮ, ਸ਼ਰਧਾ ਅਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮਾਂ ਦੁਰਗਾ ਨੂੰ ਰਿੱਧੀਆਂ-ਸਿੱਧੀਆਂ ਦੀ ਦਾਤਾਰ ਅਤੇ ਦੁੱਖਾਂ ਦਾ ਨਾਸ਼ ਕਰਨ ਵਾਲੀ ਸ਼ਕਤੀ ਵਜੋਂ ਪੂਜਿਆ ਜਾਂਦਾ ਹੈ।

ਅਜੀਤ ਡੈਸਕ 17-10-2026
ਬਸੀ ਪਠਾਣਾਂ, 16 ਅਕਤੂਬਰ (ਰਾਜਿੰਦਰ ਸ਼ਰਮਾ)- ਡੇਰਾ ਬਾਬਾ ਬੁੱਧ ਦਾਸ ਵਿਖੇ ਪਵਿੱਤਰ ਨਰਾਤਿਆਂ ਨੂੰ ਲੈ ਕੇ ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂ ਹੈਪੀ ਦੀ ਅਗਵਾਈ ਹੇਠ ਡੇਰੇ ’ਚ ਇਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂ ਹੈਪੀ ਵਲੋਂ ਮਹਿਲਾਵਾਂ ਦੀ ਕੀਰਤਨ ਮੰਡਲੀ ਦੇ ਸਹਿਯੋਗ ਨਾਲ ਮਾਂ ਦੁਰਗਾ ਦਾ ਗੁਣਗਾਨ ਕੀਤਾ ਗਿਆ। ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂ ਹੈਪੀ ਨੇ ਸੰਗਤਾਂ ਨੂੰ ਧਰਮ, ਸ਼ਰਧਾ ਅਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮਾਂ ਦੁਰਗਾ ਨੂੰ ਰਿੱਧੀਆਂ-ਸਿੱਧੀਆਂ ਦੀ ਦਾਤਾਰ ਅਤੇ ਦੁੱਖਾਂ ਦਾ ਨਾਸ਼ ਕਰਨ ਵਾਲੀ ਸ਼ਕਤੀ ਵਜੋਂ ਪੂਜਿਆ ਜਾਂਦਾ ਹੈ। ਨਰਾਤਿਆਂ ਦੇ ਨੌਂ ਦਿਨ ਮਾਂ ਦੀ ਪੂਜਾ-ਅਰਚਨਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਸੱਚੇ ਮਨ ਨਾਲ ਕੀਤੀ ਅਰਾਧਨਾ ਮਨੁੱਖ ਨੂੰ ਆਤਮਿਕ ਸ਼ਾਂਤੀ, ਹੌਸਲਾ ਅਤੇ ਸਕਾਰਾਤਮਿਕ ਸੋਚ ਪ੍ਰਦਾਨ ਕਰਦੀ ਹੈ। ਡੇਰੇ ਦੀ ਸੇਵਿਕਾ ਰੇਨੂੰ ਹੈਪੀ ਨੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਆਪਣੀ ਧਾਰਮਿਕ ਸੰਸਕ੍ਰਿਤੀ, ਪਰੰਪਰਾਵਾਂ ਅਤੇ ਚੰਗੇ ਸੰਸਕਾਰਾਂ ਨਾਲ ਜੋੜਨ ਦੀ ਅਪੀਲ ਕਰਦੇ ਹੋਏ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਕਿੱਟੂ ਗੁਪਤਾ, ਗੁਰਨਾਮ ਕੌਰ, ਰਾਧਾ ਰਾਣੀ, ਕੁਲਵੰਤ ਕੌਰ, ਸਨੇਹ ਗੁਪਤਾ, ਕਮਲਾ ਦੇਵੀ, ਦਰਸ਼ਨ ਕੌਰ, ਸ਼ੀਲਾ ਦੇਵੀ, ਨੇਹਾ ਵਸ਼ਿਸ਼ਟ, ਜੋਤੀ ਗਾਖੜ, ਹਿਨਾ, ਗੁਰਦੀਕਸ਼ਾ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਰਾਤਿਆਂ ਮੌਕੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਅਗਲੀ ਖ਼ਬਰ ਪੀ. ਆਈ. ਐਮ. ਟੀ. ਵਿਖੇ ਵਿਦਿਆਰਥੀਆਂ ਨੂੰ ਸਾਈਬਰ ਖ਼ਤਰਿਆਂ ਤੋਂ ਸੁਰੱਖਿਆ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।