17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਵ. ਅਮਰਜੀਤ ਸਿੰਘ ਬੈਨੀਪਾਲ ਨੂੰ ਸ਼ਰਧਾਂਜਲੀਆਂ ਭੇਟ

ਅਮਲੋਹ, 16 ਅਕਤੂਬਰ (ਕੇਵਲ ਸਿੰਘ)- ਨੌਜਵਾਨ ਆਗੂ ਸੁਖਚੈਨ ਸਿੰਘ ਦੀਵਾ ਦੇ ਦਾਦਾ ਤੇ ਹਰਬੰਸ ਸਿੰਘ ਬੈਨੀਪਾਲ ਦੇ ਪਿਤਾ ਅਮਰਜੀਤ ਸਿੰਘ ਬੈਨੀਪਾਲ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਦੀਵਾ ਗੰਢੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।

ਸਵ. ਅਮਰਜੀਤ ਸਿੰਘ ਬੈਨੀਪਾਲ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਿੰਗਾਰਾ ਸਿੰਘ ਸਲਾਣਾ, ਹਰਿੰਦਰ ਸਿੰਘ ਦੀਵਾ ਤੇ ਪੋਤਰਾ ਸੁਖਚੈਨ ਸਿੰਘ ਦੀਵਾ । ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਸੰਗਤਾਂ। ਤਸਵੀਰਾਂ: ਕੇਵਲ ਸਿੰਘ 17-10-2026
ਅਮਲੋਹ, 16 ਅਕਤੂਬਰ (ਕੇਵਲ ਸਿੰਘ)- ਨੌਜਵਾਨ ਆਗੂ ਸੁਖਚੈਨ ਸਿੰਘ ਦੀਵਾ ਦੇ ਦਾਦਾ ਤੇ ਹਰਬੰਸ ਸਿੰਘ ਬੈਨੀਪਾਲ ਦੇ ਪਿਤਾ ਅਮਰਜੀਤ ਸਿੰਘ ਬੈਨੀਪਾਲ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਦੀਵਾ ਗੰਢੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅਮਰਜੀਤ ਸਿੰਘ ਬੈਨੀਪਾਲ ਨੇ ਆਪਣੀ ਜ਼ਿੰਦਗੀ ਵਿਚ ਸਖ਼ਤ ਮਿਹਨਤ ਕੀਤੀ ਤੇ ਤਿਣਕਾ-ਤਿਣਕਾ ਜੋੜ ਕੇ ਪਰਿਵਾਰ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਉਨ੍ਹਾਂ ਦੀ ਮਿਹਨਤ, ਸਾਦਗੀ ਅਤੇ ਪਰਿਵਾਰ ਪ੍ਰਤੀ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਪੋਤਰੇ ਸੁਖਚੈਨ ਸਿੰਘ ਦੀਵਾ ਨੇ ਭਾਵੁਕ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਪਰਿਵਾਰ ਦਾ ਜੋ ਵੀ ਨਾਂਅ ਅਤੇ ਪਛਾਣ ਹੈ, ਉਹ ਉਨ੍ਹਾਂ ਦੇ ਦਾਦਾ ਦੀ ਮਿਹਨਤ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਦਾਦਾ ਜੀ ਹਮੇਸ਼ਾ ਕਹਿੰਦੇ ਸਨ ਕਿਸੇ ਦੀ ਤਰੱਕੀ ਦੇਖ ਕੇ ਈਰਖਾ ਕਰਨ ਦੀ ਬਜਾਏ ਉਸ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੀਦਾ ਹ ੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਬਜ਼ੁਰਗਾਂ ਦੀ ਸੇਵਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਹਰਿੰਦਰ ਸਿੰਘ ਦੀਵਾ ਨੇ ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਪੋਤਰੇ ਲਖਵਿੰਦਰ ਸਿੰਘ ਯੂ.ਐੱਸ.ਏ. ਵਲੋਂ ਗੁਰਦੁਆਰਾ ਸਾਹਿਬ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਪਰਿਵਾਰ ਵਲੋਂ ਸਵਰਗੀ ਅਮਰਜੀਤ ਸਿੰਘ ਬੈਨੀਪਾਲ ਦੀ ਯਾਦ ਵਿਚ ਪਿੰਡ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਲਈ ਵੀ ਰਾਸ਼ੀ ਦਾਨ ਕੀਤੀ ਗਈ। ਇਸ ਮੌਕੇ ਪਰਮਜੀਤ ਸਿੰਘ ਖੱਟੜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਬਸੰਤ ਸਿੰਘ ਘਲੋਟੀ ਸੇਵਾ ਮੁਕਤ ਸੂਬੇਦਾਰ, ਦਵਿੰਦਰ ਸਿੰਘ ਮਹੋਣ, ਪ੍ਰੇਮ ਸਿੰਘ ਮਹੋਣ, ਚੇਅਰਮੈਨ ਰਣਜੀਤ ਸਿੰਘ ਪਨਾਗ, ਭਾਜਪਾ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਨਰਾਇਣਗੜ੍ਹ, ਬਲਤੇਜ ਸਿੰਘ ਮਹਿਮੂਦਪੁਰ, ਨਵਜੀਤ ਸਿੰਘ ਓਟਾਲ, ਸਰਪੰਚ ਲਖਵੀਰ ਸਿੰਘ ਲੱਖਾ ਦੀਵਾ, ਸੀਨੀਅਰ ਵਕੀਲ ਕਮਲਪ੍ਰੀਤ ਸਿੰਘ ਮਾਨ, ਪ੍ਰਧਾਨ ਹਰਿੰਦਰ ਸਿੰਘ ਦੀਵਾ, ਜਥੇ. ਕੁਲਦੀਪ ਸਿੰਘ ਮਛਰਾਏ, ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜ਼ਿਲ੍ਹਾ ਪ੍ਰਧਾਨ ਡਾ. ਅਰਜਨ ਸਿੰਘ, ਪ੍ਰਧਾਨ ਜਰਨੈਲ ਸਿੰਘ ਮਾਜਰੀ, ਜਤਿੰਦਰ ਸਿੰਘ ਧਾਲੀਵਾਲ, ਸਰਪੰਚ ਜਗਦੀਪ ਸਿੰਘ ਜਿੰਮੀ ਲਾਡਪੁਰ, ਵਾਰਿਸ ਪੰਜਾਬ ਦੇ ਹੈਪੀ ਟਿੱਬੀ, ਕਮਲ ਮਾਲੋਵਾਲ, ਮਾ. ਸੁਖਜੀਤ ਸਿੰਘ ਸਲਾਣਾ, ਸਰਪੰਚ ਹਰਿੰਦਰ ਸਿੰਘ ਸੇਖੋਂ, ਗੱਗੀ ਚੌਬਦਾਰਾ, ਸ਼ਰਧਾ ਸਿੰਘ ਛੰਨਾ, ਜਗਜੀਵਨ ਸਿੰਘ, ਪਰਮਜੀਤ ਸਿੰਘ, ਨੰਬਰਦਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਪਿੰਡ ਵਾਸੀਆਂ ਵਲੋਂ ਸਵ. ਅਮਰਜੀਤ ਸਿੰਘ ਬੈਨੀਪਾਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਪਿਛਲੀ ਖ਼ਬਰ ਗੁਰਸੇਵਕ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਜਿੱਤਿਆ ਸੋਨ ਤੇ ਚਾਂਦੀ ਦਾ ਤਗਮਾ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।