20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਾਤਾ ਗੁਜਰੀ ਕਾਲਜ ਨੇ ਖੇਤਰੀ ਯੁਵਕ ਤੇ ਲੋਕ ਮੇਲੇ ਦੀ ਜਿੱਤੀ ਓਵਰਆਲ ਫ਼ਸਟ ਰਨਰਅਪ ਟਰਾਫ਼ੀ

ਫ਼ਤਹਿਗੜ੍ਹ ਸਾਹਿਬ, 19 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੈਸ਼ਨ 2026-27 ਦੇ ਰੋਪੜ ਫ਼ਤਹਿਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਵਿਚ ਓਵਰਆਲ ਫ਼ਸਟ ਰਨਰਅਪ ਟਰਾਫ਼ੀ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ। ਇਸ ਯੁਵਕ ਮੇਲੇ ਵਿਚ ਆਯੋਜਿਤ ਲਗਪਗ 60 ਵੱਖ-ਵੱਖ ਮੁਕਾਬਲਿਆਂ ’ਚ ਮਾਤਾ ਗੁਜਰੀ ਕਾਲਜ ਨੇ ਫਾਈਨ ਆਰਟਸ ਦੀ ਓਵਰਆਲ ਟਰਾਫ਼ੀ ਹਾਸਲ ਕੀਤੀ।

ਅਜੀਤ ਡੈਸਕ 20-10-2026
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੈਸ਼ਨ 2026-27 ਦੇ ਰੋਪੜ ਫ਼ਤਹਿਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਵਿਚ ਓਵਰਆਲ ਫ਼ਸਟ ਰਨਰਅਪ ਟਰਾਫ਼ੀ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ। ਇਸ ਯੁਵਕ ਮੇਲੇ ਵਿਚ ਆਯੋਜਿਤ ਲਗਪਗ 60 ਵੱਖ-ਵੱਖ ਮੁਕਾਬਲਿਆਂ ’ਚ ਮਾਤਾ ਗੁਜਰੀ ਕਾਲਜ ਨੇ ਫਾਈਨ ਆਰਟਸ ਦੀ ਓਵਰਆਲ ਟਰਾਫ਼ੀ ਹਾਸਲ ਕੀਤੀ। ਕਾਲਜ ਨੇ ਕੁੱਲ 16 ਵੱਖ-ਵੱਖ ਵੰਨਗੀਆਂ ਜਿਵੇਂ ਸੁਗਮ ਸੰਗੀਤ (ਗ਼ਜ਼ਲ), ਸਮੂਹ ਗਾਇਨ (ਭਾਰਤੀ), ਨਾਲ਼ਾ ਬੁਣਨਾ, ਕਢਾਈ, ਰੱਸਾ ਵੱਟਣਾ, ਲੋਕ ਨਾਚ ਲੜਕੀਆਂ (ਸੰਮੀ), ਪੱਛਮੀ ਗਾਇਨ (ਏਕਲ), ਗਰੁੱਪ ਕੱਵਾਲੀ, ਪੱਛਮੀ ਸਾਜ਼, ਰੰਗੋਲੀ, ਮੌਕੇ ’ਤੇ ਚਿੱਤਰਕਾਰੀ, ਇੰਸਟਾਲੇਸ਼ਨ, ਲੋਕ-ਗੀਤ, ਭਾਸ਼ਣ ਕਲਾ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਤੇ ਸ਼ਾਸਤਰੀ ਸੰਗੀਤ ਵਾਦਨ (ਤਾਲ) ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਾਲਜ ਨੇ 24 ਵੱਖ-ਵੱਖ ਵੰਨਗੀਆਂ ਜਿਵੇਂ ਸਮੂਹ ਸ਼ਬਦ, ਭਜਨ ਗਾਇਨ, ਸ਼ਾਸਤਰੀ ਸੰਗੀਤ (ਕਲਾਸੀਕਲ ਵੋਕਲ), ਸੁਗਮ ਸੰਗੀਤ (ਗੀਤ), ਲੋਕ ਨਾਚ ਲੜਕੇ (ਮਲਵਈ ਗਿੱਧਾ), ਗਰੁੱਪ ਕੋਰੀਓਗ੍ਰਾਫ਼ੀ, ਪੱਛਮੀ ਸਮੂਹ ਗਾਇਨ, ਮਹਿੰਦੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ, ਫੋਕ ਆਰਕੈਸਟਰਾ, ਕਵਿ ਉਚਾਰਨ, ਸ਼ਾਸਤਰੀ ਨ੍ਰਿਤ, ਸ਼ਾਸਤਰੀ ਸੰਗੀਤ ਵਾਦਨ (ਸਵਰ), ਕਲੀ ਗਾਇਣ, ਵਾਰ ਗਾਇਣ, ਕਵੀਸ਼ਰੀ ਅਤੇ ਹੋਰ ਮੁਕਾਬਲਿਆਂ ਵਿਚ ਦੂਸਰਾ ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ 7 ਵੱਖ-ਵੱਖ ਵੰਨਗੀਆਂ ਜਿਵੇਂ ਭੰਗੜਾ, ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰ ਕੁਇਜ਼, ਮਿੱਟੀ ਦੇ ਖਿਡੌਣੇ ਬਣਾਉਣਾ, ਪੰਜਾਬੀ ਲੋਕ ਧਾਰਾ ਅਤੇ ਸੱਭਿਆਚਾਰ ਲਘੂ ਫਿਲਮ, ਕਲੇਅ ਮਾਡਲਿੰਗ, ਫ਼ੋਟੋਗਰਾਫੀ ਅਤੇ ਰਵਾਇਤੀ ਲੋਕ-ਗੀਤ (ਲੰਮੀਆਂ ਹੇਕਾਂ ਵਾਲੇ ਗੀਤ) ਮੁਕਾਬਲਿਆਂ ਵਿਚ ਤੀਸਰਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਲਜ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉੱਤਰ ਭਾਰਤ ਦੀ ਸਿਰਮੌਰ ਉਚੇਰੀ ਸਿੱਖਿਆ ਸੰਸਥਾ ਮਾਤਾ ਗੁਜਰੀ ਕਾਲਜ ਨੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਸ ਸ਼ਾਨਦਾਰ ਸਫਲਤਾ ਲਈ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਕੱਤਰ ਵਿੱਦਿਆ ਇੰਜੀ. ਸੁਖਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਵਿੱਦਿਅਕ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਫ਼ਖਰਯੋਗ ਪ੍ਰਾਪਤੀਆਂ ਕੀਤੀਆਂ ਹਨ। ਕਾਲਜ ਦੀ ਗਵਰਨਿੰਗ ਕੌਂਸਲ ਦੇ ਐਡੀਸ਼ਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੀ ਵਧਾਈ ਦਿੰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਨਿਰੰਤਰ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਸਹਿ-ਵਿੱਦਿਅਕ ਤੇ ਸੱਭਿਆਚਾਰਕ ਸਰਗਰਮੀਆਂ ਵਿਚ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸ਼ਲਾਘਾਯੋਗ ਪ੍ਰਾਪਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ, ਨਿਰੰਤਰ ਸਰਪ੍ਰਸਤੀ ਤੇ ਸਹਿਯੋਗ ਸਦਕਾ ਪ੍ਰਾਪਤ ਹੋਈ ਹੈ। ਕਾਲਜ ਦੇ ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਰਾਸ਼ਿਦ ਰਸ਼ੀਦ ਨੇ ਕਾਲਜ ਪ੍ਰਿੰਸੀਪਲ, ਵੱਖ-ਵੱਖ ਗਤੀਵਿਧੀਆਂ ਦੇ ਕਨਵੀਨਰ, ਅਧਿਆਪਕ ਇੰਚਾਰਜ ਤੇ ਕੋਚ ਸਾਹਿਬਾਨ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ . ਮੁਹੰਮਦ ਅਨਵਰ, ਡਾ. ਕੁਲਦੀਪ ਕੌਰ, ਡਾ. ਲਵਨੀਤ ਕੌਰ, ਡਾ. ਤਰਨਪ੍ਰੀਤ ਕੌਰ, ਡਾ. ਹਰਜੀਤ ਕੌਰ, ਡਾ. ਸੀਮਾ ਰਾਣੀ, ਡਾ. ਅਵਨੀਤ ਕੌਰ, ਡਾ. ਗਗਨਦੀਪ ਸਿੰਘ, ਡਾ. ਹਰਭਿੰਦਰ ਸਿੰਘ, ਡਾ. ਰਤਨੇਸ਼ਪਾਲ ਸਿੰਘ, ਡਾ. ਮਨਪ੍ਰੀਤ ਕੌਰ, ਡਾ. ਪੁਸ਼ਪਿੰਦਰ ਸਿੰਘ, ਡਾ. ਹਰਗੁਣਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਪ੍ਰੋ. ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸਦਕਾ ਪੇਂਡੂ ਖੇਡ ਟੂਰਨਾਮੈਂਟਾਂ ਪ੍ਰਤੀ ਵਧਿਆ ਉਤਸ਼ਾਹ- ਸਰਪੰਚ ਰਾਜਦੀਪ ਸਿੰਘ ਰਾਜੂ ਅਗਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਨ ’ਚ ਨਹੀਂ, ਸਗੋਂ ਨਸ਼ਿਆਂ ਨੂੰ ਫੈਲਾਉਣ ਵਿਚ ਲੱਗੀ ਹੋਈ ਹੈ- ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।