ਪ੍ਰਵਾਸੀ ਮਜ਼ਦੂਰ ਦੀ ਭੇਦਭਰੀ ਹਾਲਤ ’ਚ ਮੌਤ
ਸਮਾਣਾ, 24 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਤੋਂ ਸਹਿਜਪੁਰਾ ਪਿੰਡ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਇਕ ਫ਼ੈਕਟਰੀ ’ਚ ਵਾਪਰੇ ਹਾਦਸੇ ਦੌਰਾਨ ਚਾਰ ਕੁ ਮਹੀਨੇ ਪਹਿਲਾ ਸ਼ਹਿਰ ’ਚ ਮਜ਼ਦੂਰੀ ਦਾ ਕੰਮ ਕਰਨ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਭੇਦਭਰੀ ਹਾਲਤ ’ਚ ਮੌਤ ਹੋਣ ਦੀ ਸੂਚਨਾ ਹੈ। ਥਾਣਾ ਸ਼ਹਿਰੀ ’ਚ ਤੈਨਾਤ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਜਪੁਰਾ ਸੜਕ ’ਤੇ ਸਥਿਤ ਇਕ ਖੁੰਭਾ ਦੀ ਫ਼ੈਕਟਰੀ ਮਨੋਜ ਫ਼ੈਕਟਰੀ ’ਚ ਚਾਰ ਕੁ ਮਹੀਨੇ ਪਹਿਲਾ ਬਿਹਾਰ ਦੇ ਹਲੀਮਪੁਰ ਦਾ ਰਹਿਣ ਵਾਲਾ ਅਭਿਸ਼ੇਕ ਕੁਮਾਰ (22) ਪੁੱਤਰ ਪ੍ਰਮੋਦ ਮਾਹਤੋ ਹਾਲਏ ਆਬਾਦ ਖੁੰਭਾ ਦੀ ਫ਼ੈਕਟਰੀ ਦੇ ਕੁਆਟਰ ’ਚ ਰਹਿੰਦਾ ਸੀ ਜਿਸ ਦੀ ਬੀਤੀ ਸ਼ਾਮ ਅਚਾਨਕ ਭੇਦਭਰੀ ਹਾਲਤ ’ਚ ਮੌਤ ਹੋ ਗਈ।
ਅਜੀਤ ਡੈਸਕ
25-10-2026