ਲਾਇਨਜ਼ ਕਲੱਬ ਨੇ ਵੱਖ-ਵੱਖ ਥਾਵਾਂ ’ਤੇ ਮੁਫ਼ਤ ਮਹਿੰਦੀ ਕੈਂਪ ਲਗਾਏ
ਮੰਡੀ ਗੋਬਿੰਦਗੜ੍ਹ, 29 ਅਕਤੂਬਰ (ਰਾਜੇਸ਼ ਸ਼ਰਮਾ)- ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਸ਼ਹਿਰ ਦੇ ਛੇ ਵੱਖ-ਵੱਖ ਸਥਾਨਾਂ ’ਤੇ ਔਰਤਾਂ ਅਤੇ ਲੜਕੀਆਂ ਲਈ ਮੁਫ਼ਤ ਮਹਿੰਦੀ ਕੈਂਪ ਲਗਾਏ ਗਏ। ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਲਗਾਏ ਇਨ੍ਹਾਂ ਕੈਂਪਾਂ ਦੌਰਾਨ ਲਗਪਗ 1600 ਹੱਥਾਂ ’ਤੇ ਮੁਫ਼ਤ ਮਹਿੰਦੀ ਲਗਾਈ ਗਈ।
ਮੰਡੀ ਗੋਬਿੰਦਗੜ੍ਹ, 29 ਅਕਤੂਬਰ (ਰਾਜੇਸ਼ ਸ਼ਰਮਾ)- ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਸ਼ਹਿਰ ਦੇ ਛੇ ਵੱਖ-ਵੱਖ ਸਥਾਨਾਂ ’ਤੇ ਔਰਤਾਂ ਅਤੇ ਲੜਕੀਆਂ ਲਈ ਮੁਫ਼ਤ ਮਹਿੰਦੀ ਕੈਂਪ ਲਗਾਏ ਗਏ। ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਲਗਾਏ ਇਨ੍ਹਾਂ ਕੈਂਪਾਂ ਦੌਰਾਨ ਲਗਪਗ 1600 ਹੱਥਾਂ ’ਤੇ ਮੁਫ਼ਤ ਮਹਿੰਦੀ ਲਗਾਈ ਗਈ। ਔਰਤਾਂ ਅਤੇ ਲੜਕੀਆਂ ਨੇ ਇਨ੍ਹਾਂ ਕੈਂਪਾਂ ਵਿਚ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਕਰਵਾ ਚੌਥ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਕਲੱਬ ਦੇ ਮੈਂਬਰਾਂ ਵਲੋਂ ਵੱਖ-ਵੱਖ ਇਲਾਕਿਆਂ ਵਿਚ ਕੀਤੇ ਗਏ ਇਸ ਪ੍ਰਬੰਧ ਨਾਲ ਔਰਤਾਂ ਅਤੇ ਲੜਕੀਆਂ ਨੂੰ ਤਿਉਹਾਰ ਮੌਕੇ ਮੁਫ਼ਤ ਮਹਿੰਦੀ ਲਗਵਾਉਣ ਦੀ ਸਹੂਲਤ ਮਿਲੀ। ਇਹ ਕੈਂਪ ਲਕਸ਼ਮੀ ਨਾਰਾਇਣ ਮੰਦਰ ਨਿਊ ਸ਼ਾਸਤਰੀ ਨਗਰ, ਸ੍ਰੀ ਕ੍ਰਿਸ਼ਨ ਧਰਮਸ਼ਾਲਾ, ਗਾਂਧੀ ਨਗਰ ਰੋਟਰੀ ਕੇਂਦਰ, ਸ੍ਰੀ ਸ਼ਿਵ ਮੰਦਰ ਸੁਭਾਸ਼ ਨਗਰ ਸ੍ਰੀ ਦੁਰਗਾ ਮਾਤਾ ਮੰਦਰ, ਯਸ਼ੋਦਾ ਨਗਰ ਅਤੇ ਲਾਇਨਜ਼ ਮਾਡਲ ਸਕੂਲ ਸੰਗਤਪੁਰਾ ਵਿਖੇ ਲਗਾਏ ਗਏ। ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਰਾਜਪਾਲ ਅਗਰਵਾਲ, ਵਿਨੋਦ ਗੋਇਲ, ਲਲਿਤ ਗੋਇਲ ਤੇ ਅਨਿਤ ਮਿੱਤਲ ਨੇ ਸੇਵਾਵਾਂ ਨਿਭਾਈਆਂ। ਇੱਥੇ ਰੀਤਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸ੍ਰੀ ਕ੍ਰਿਸ਼ਨ ਧਰਮਸ਼ਾਲਾ ਵਿਖੇ ਅੰਕੁਰ ਕੌਸ਼ਲ, ਚੰਦਰ ਸ਼ੇਖਰ, ਸਚਿਨ ਅਰੋੜਾ, ਰਾਹੁਲ ਮੋਹਲ ਅਤੇ ਉਮੇਸ਼ ਬਾਂਸਲ ਨੇ ਪ੍ਰਬੰਧ ਸੰਭਾਲਿਆ, ਜਦੋਂਕਿ ਰਿਤਿਕਾ ਸ਼ਾਹੀ ਮੁੱਖ ਮਹਿਮਾਨ ਵਜੋਂ ਪਹੁੰਚੇ। ਰੋਟਰੀ ਕੇਂਦਰ ਵਿਖੇ ਸੁਰੇਸ਼ ਗੁਪਤਾ, ਸੰਜੀਵ ਵਰਮਾ, ਦੀਪਕ ਚੋਪੜਾ ਅਤੇ ਪੁਨੀਤ ਗਰਗ ਨੇ ਸੇਵਾਵਾਂ ਦਿੱਤੀਆਂ। ਚੇਤਨਾ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਸ਼ਿਵ ਮੰਦਰ ਸੁਭਾਸ਼ ਨਗਰ ਵਿਖੇ ਲਲਿਤ ਗਰਗ, ਨਰੇਸ਼ ਜੈਨ, ਵਰਿੰਦਰ ਸ਼ੁਕਲਾ, ਸੁਰਿੰਦਰ ਗਰਗ ਅਤੇ ਸ਼ਰਮਾ ਨੇ ਪ੍ਰਬੰਧਾਂ ਵਿਚ ਯੋਗਦਾਨ ਪਾਇਆ। ਇੱਥੇ ਮੰਜੂ ਗੁਪਤਾ ਮੌਜੂਦ ਸਨ। ਸ੍ਰੀ ਦੁਰਗਾ ਮਾਤਾ ਮੰਦਰ, ਯਸ਼ੋਦਾ ਨਗਰ ਵਿਖੇ ਦਵਿੰਦਰ ਖੱਟਰ, ਮੁਨੀਸ਼ ਕੌਸ਼ਲ ਅਤੇ ਸਾਹਿਲ ਗਰਗ ਨੇ ਸਹਿਯੋਗ ਦਿੱਤਾ। ਸ਼ੈਂਕੀ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲਾਇਨਜ਼ ਮਾਡਲ ਸਕੂਲ ਸੰਗਤਪੁਰਾ ਵਿਖੇ ਪ੍ਰਿੰਸੀਪਲ ਪ੍ਰੇਮ ਲਤਾ ਅਤੇ ਸਕੂਲ ਸਟਾਫ਼ ਵਲੋਂ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰੋਜੈਕਟ ਕੋਆਰਡੀਨੇਟਰ ਕਮਲ ਸਿੰਗਲਾ ਨੇ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਈਆਂ। ਲਾਇਨ ਦਿਨੇਸ਼ ਸਿੰਘ, ਅਨਿਤ ਮਿੱਤਲ, ਸੁਮਿਤ ਗਰਗ, ਓਮ ਪ੍ਰਕਾਸ਼ ਵਰਮਾ, ਗੋਪਾਲ ਕ੍ਰਿਸ਼ਨ ਬਾਂਸਲ, ਸੁਰਿੰਦਰ ਕੁਮਾਰ ਗਰਗ ਸਮੇਤ ਹੋਰ ਪਤਵੰਤੇ ਵੀ ਵੱਖ-ਵੱਖ ਕੈਂਪਾਂ ਵਿਚ ਮੌਜੂਦ ਰਹੇ। ਰੀਤਾ ਗੋਇਲ, ਪੱਲਵੀ ਸਿੰਗਲਾ, ਰਿਤਿਕਾ ਸ਼ਾਹੀ, ਚੇਤਨਾ ਜਿੰਦਲ, ਮੰਜੂ ਗੁਪਤਾ, ਸ਼ੈਂਕੀ ਗਰਗ, ਅੰਜਨਾ ਸਿੰਘ, ਮਮਤਾ ਵਰਮਾ, ਸ਼ਿਖਾ ਬਾਂਸਲ ਅਤੇ ਸਵਿਤਾ ਗਰਗ ਨੇ ਵੀ ਸ਼ਿਰਕਤ ਕੀਤੀ।