31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗਊ ਸੇਵਾ ਸਮਿਤੀ ਅਮਲੋਹ ਨੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ

ਅਮਲੋਹ, 30 ਅਕਤੂਬਰ (ਕੇਵਲ ਸਿੰਘ)- ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਗਊ ਪੂਜਾ ਕਰਕੇ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।

ਅਜੀਤ ਡੈਸਕ 31-10-2026
ਅਮਲੋਹ, 30 ਅਕਤੂਬਰ (ਕੇਵਲ ਸਿੰਘ)- ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਗਊ ਪੂਜਾ ਕਰਕੇ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਪੂਜਾ ਦੀ ਰਸਮ ਗੋਲਡ ਸਵੀਟਸ ਅਮਲੋਹ ਦੇ ਮਾਲਕ ਤੇ ਸਮਾਜ ਸੇਵੀ ਜਸਵੰਤ ਸਿੰਘ ਨੇ ਕਰਵਾਈ ਜਦੋਂ ਕਿ ਮੰਤਰਾਂ ਦਾ ਉਚਾਰਣ ਪੰਡਿਤ ਰੌਸ਼ਨ ਲਾਲ ਨੇ ਕੀਤਾ। ਜਸਵੰਤ ਸਿੰਘ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਸਮਿਤੀ ਵਲੋਂ ਹਰ ਪੂਰਨਮਾਸ਼ੀ ਤੇ ਮੱਸਿਆ ਦਾ ਦਿਹਾੜਾ ਪਿਛਲੇ ਕਰੀਬ 4 ਸਾਲ ਤੋਂ ਗਊ ਪੂਜਾ ਕਰਕੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਰਿਟ. ਐਸ. ਡੀ. ਓ. ਸੰਜੀਵ ਧੀਰ ਨੇ ਦੱਸਿਆ ਕਿ ਕੋਈ ਵੀ ਸ਼ਹਿਰ ਦਾ ਵਿਅਕਤੀ ਪੂਰਨਮਾਸ਼ੀ ਜਾਂ ਮੱਸਿਆ ਮੌਕੇ ਪੂਜਾ ਕਰਵਾਉਣ ਲਈ ਸੰਸਥਾ ਜਾਂ ਗਊਸ਼ਾਲਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ। ਸਮਾਗਮ ਵਿਚ ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਕ੍ਰਿਸ਼ਨਾ ਮੰਦਿਰ ਦੇ ਸਰਪ੍ਰਸਤ ਰਮੇਸ਼ ਗੁਪਤਾ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਤਿੰਦਰ ਕਰਕਰਾ, ਅਸ਼ੋਕ ਗੁਪਤਾ, ਸ਼ਿਵ ਕੁਮਾਰ ਗੋਇਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਰਮੇਸ਼ਵਰ ਮਹਾਂਦੇਵ ਮੰਦਿਰ ਦੇ ਪ੍ਰਧਾਨ ਦਿਨੇਸ਼ ਗੋਇਲ, ਸ੍ਰੀ ਰਾਮ ਸ਼ਰਧਾ ਮੰਚ ਦੇ ਪ੍ਰਧਾਨ ਰਕੇਸ਼ ਗੋਗੀ, ਸਾਈਂ ਮੰਦਿਰ ਦੇ ਸਕੱਤਰ ਵਿਪਨ ਗਰਗ, ਭੂਸ਼ਨ ਗਰਗ, ਗੁਰਮੀਤ ਸਿੰਘ ਮਿੰਟੂ ਅਰੋੜਾ, ਜੁਗਲ ਕਿਸ਼ੋਰ, ਅਸ਼ੋਕ ਕੁਮਾਰ ਸ਼ੋਕੀ, ਸਵਰਨਜੀਤ ਸਿੰਘ, ਗਊਸ਼ਾਲਾ ਦੇ ਸੇਵਾਦਾਰ ਅਸ਼ੋਕ ਗੁਪਤਾ, ਪ੍ਰੇਮ ਕੁਮਾਰ ਚਾਵਲਾ, ਸੇਵਾ ਮੁਕਤ ਸੀ.ਡੀ.ਪੀ . ਓ. ਮੰਜੂ ਸੂਦ, ਰਜਨੀ ਬਾਲਾ, ਨੀਸ਼ਾ ਰਾਣੀ, ਰੀਟਾ ਰਾਣੀ ਤੇ ਕਿਆਂਸ ਸੂਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਹਲਕੇ ਦੇ 6 ਪਿੰਡਾਂ ਦੇ 1357 ਪਰਿਵਾਰਾਂ ਨੂੰ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਅਗਲੀ ਖ਼ਬਰ ਮੈਡੀਕਲ ਸਟੋਰ ਮਾਲਕ ਡਰੱਗ ਐਕਟ ਦੀ ਪੂਰਨ ਤੌਰ ਤੇ ਪਾਲਣਾ ਕਰਨ- ਡੀ. ਐਸ. ਪੀ. ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।