05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਹਾਲਾਤਾਂ ਨੂੰ ਵਿਸਫੋਟਕ ਬਣਾਉਣਾ ਭਾਜਪਾ-ਆਰ.ਐਸ.ਐਸ ਦੀ ਕਾਰਵਾਈ-ਮਾਨ

ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਪਿਛਲੇ 14 ਸਾਲਾਂ ਤੋਂ ਕਾਬਜ਼ ਹੋਈ ਭਾਜਪਾ-ਆਰ. ਐਸ.

ਅਜੀਤ ਡੈਸਕ 05-11-2026
ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਪਿਛਲੇ 14 ਸਾਲਾਂ ਤੋਂ ਕਾਬਜ਼ ਹੋਈ ਭਾਜਪਾ-ਆਰ.ਐਸ.ਐਸ ਦੀ ਮੋਦੀ ਹਕੂਮਤਾਂ ਵਲੋਂ ਨਿਰੰਤਰ ਸਮੁੱਚੇ ਮੁਲਕ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ’ਤੇ ਹਿੰਦੂਤਵ ਸੋਚ ਨੂੰ ਜਬਰੀ ਥੋਪਕੇ ਅਤੇ ਉਨ੍ਹਾਂ ਦੀਆਂ ਮਸਜਿਦਾਂ, ਗੁਰੂ ਘਰਾਂ ਅਤੇ ਚਰਚਾ ਆਦਿ ਨੂੰ ਨਿਸ਼ਾਨਾ ਬਣਾ ਕੇ ਇਥੋਂ ਦੀ ਪਹਿਲੋਂ ਹੀ ਬਦਤਰ ਬਣੀ ਸਥਿਤੀ ਨੂੰ ਹੋਰ ਵਿਸਫੋਟਕ ਬਣਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਕਾਰਨ ਘੱਟ ਗਿਣਤੀ ਕੌਮਾਂ ਵਿਚ ਅਸੰਤੋਸ਼ ਦੀ ਲਹਿਰ ਪਾਈ ਜਾ ਰਹੀ ਹੈ। ਅਜਿਹੀ ਕਾਰਵਾਈ ਇਥੋਂ ਦੇ ਧਾਰਮਿਕ ਅਤੇ ਸਮਾਜਿਕ ਮਾਹੌਲ ਨੂੰ ਗੰਦਲਾਂ ਕਰ ਰਹੀ ਹੈ, ਜਿਸ ਦੇ ਨਤੀਜੇ ਕਦਾਚਿਤ ਲਾਹੇਵੰਦ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਬੀਤੇ ਸਮੇਂ ਵਿਚ ਹੁਕਮਰਾਨਾਂ ਦੀਆਂ ਗੈਰ-ਧਾਰਮਿਕ ਕਾਰਵਾਈਆਂ ਤੋਂ ਨਿਰੰਤਰ ਸਮੁੱਚੇ ਸੰਸਾਰ ਨੂੰ ਸਮੇਂ-ਸਮੇਂ ਤੇ ਜਾਣੂ ਕਰਵਾਉਂਦੇ ਆ ਰਹੇ ਹਾਂ ਤਾਂ ਕਿ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਅਧੀਨ ਘੱਟ ਗਿਣਤੀ ਕੌਮਾਂ ਵਿਰੋਧੀ ਮੋਦੀ ਸਰਕਾਰ ਦੇ ਅਜਿਹੇ ਅਮਲਾਂ ’ਤੇ ਰੋਕ ਲੱਗ ਸਕੇ। ਸ. ਮਾਨ ਨੇ ਕਿਹਾ ਕਿ 6 ਸਤੰਬਰ ਨੂੰ ਸਹਾਰਨਪੁਰ ਦੀ ਇਸਲਾਮਿਕ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ, ਫਿਰ 29 ਸਤੰਬਰ ਨੂੰ ਸ਼ਾਹੀ ਮਸਜਿਦ ਉਜੈਨ ਨੂੰ ਨਿਸ਼ਾਨਾ ਬਣਾਇਆ ਗਿਆ। 12 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਦਿੱਲੀ ਪੁਲਿਸ ਨੇ ਜੁੱਤੀਆਂ ਸਮੇਤ ਦਾਖਲ ਹੋਕੇ ਗੁਰੂ ਮਰਿਯਾਦਾਵਾਂ ਦਾ ਘੋਰ ਉਲੰਘਣ ਕੀਤਾ ਅਤੇ ਹੁਣੇ ਹੀ ਕਦੀਮੀ ਮਸਜਿਦ ਦਿੱਲੀ ਨੂੰ ਨਿਸ਼ਾਨਾ ਬਣਾਉਣ ਲਈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਇਹ ਸਭ ਗੈਰ-ਧਾਰਮਿਕ ਅਮਲ ਮੋਦੀ ਹਕੂਮਤ ਵਲੋਂ ਕੀਤੇ ਜਾ ਰਹੇ ਹਨ। ਸ. ਮਾਨ ਨੇ ਵਿਸ਼ਵ ਪੱਧਰੀ ਸੰਸਥਾਵਾਂ, ਮਨੁੱਖੀ ਅਧਿਕਾਰ ਕਮਿਸ਼ਨ, ਘੱਟ ਗਿਣਤੀ ਕਮਿਸ਼ਨ, ਇਸਲਾਮਿਕ ਦੇਸ਼ਾਂ ਦੇ ਸੰਗਠਨਾਂ ਨੂੰ ਇਸ ਹੋ ਰਹੇ ਜਬਰ ਨੂੰ ਰੋਕਣ ਦੀ ਅਪੀਲ ਕੀਤੀ। ਕਿਉਂਕਿ ਹੁਕਮਰਾਨਾਂ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਵਿਚ ਅਰਾਜਕਤਾ ਫੈਲਾਉਣ ਅਤੇ ਇਥੋਂ ਦੇ ਅਮਨ ਚੈਨ ਨੂੰ ਸੱਟ ਮਾਰਨ ਵਾਲੀਆਂ ਕਾਰਵਾਈਆਂ ਹਨ।
ਪਿਛਲੀ ਖ਼ਬਰ ਹਲਕਾ ਬਸੀ ਪਠਾਣਾਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ-ਡਾ. ਰਿਤੂ ਸਿੰਘ ਬਦਹਾਲ ਸੜਕਾਂ ਤੇ ਸਿਹਤ ਸਹੂ... ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਨਵੇਂ ਬਣੇ ਡੀ.ਐਸ.ਪੀ. ਰਾਜੀਵ ਰਾਏ ਨੂੰ ਰੈਂਕ ਲਗਾ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।