12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕਣਕ ਦੀ ਬਿਜਾਈ ਲਈ ਡੀ.ਏ.ਪੀ ਖਾਦ ਦੀ ਸਪਲਾਈ ਨਾ ਦੇਣਾ, ਕਿਸਾਨਾਂ ਨਾਲ ਸਰਕਾਰੀ ਜਬਰ- ਮਾਨ

ਫ਼ਤਹਿਗੜ੍ਹ ਸਾਹਿਬ, 11 ਨਵੰਬਰ (ਸੁਰਜੀਤ ਸਿੰਘ ਸਾਹੀ)- ਜਦੋਂ ਕਿਸਾਨ ਆਪਣੀ ਕਣਕ ਦੀ ਬਿਜਾਈ ਕਰ ਰਹੇ ਹਨ ਤਾਂ ਸਰਕਾਰ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਫ਼ਸਲ ਲਈ ਲੋੜੀਂਦੀ ਡੀ. ਏ.

ਅਜੀਤ ਡੈਸਕ 12-11-2026
ਫ਼ਤਹਿਗੜ੍ਹ ਸਾਹਿਬ, 11 ਨਵੰਬਰ (ਸੁਰਜੀਤ ਸਿੰਘ ਸਾਹੀ)- ਜਦੋਂ ਕਿਸਾਨ ਆਪਣੀ ਕਣਕ ਦੀ ਬਿਜਾਈ ਕਰ ਰਹੇ ਹਨ ਤਾਂ ਸਰਕਾਰ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਫ਼ਸਲ ਲਈ ਲੋੜੀਂਦੀ ਡੀ.ਏ.ਪੀ. ਖਾਦ ਉਨ੍ਹਾਂ ਦੀ ਲੋੜ ਮੁਤਾਬਿਕ ਤੇ ਮਿਲਾਵਟ ਤੋਂ ਰਹਿਤ ਤੁਰੰਤ ਸਪਲਾਈ ਕਰੇ ਪਰ ਅਫ਼ਸੋਸ ਹੈ ਕਿ ਜਦੋਂ ਪੰਜਾਬ ਦਾ ਕਿਸਾਨ ਆਪਣੀ ਇਸ ਫ਼ਸਲ ਦੀ ਬਿਜਾਈ ’ਚ ਰੁੱਝਿਆ ਹੋਇਆ ਹੈ, ਉਸ ਸਮੇਂ ਉਸ ਨੂੰ ਉਪਰੋਕਤ ਲੋੜੀਂਦੀ ਖਾਦ ਨਹੀਂ ਮਿਲ ਰਹੀੇ ਅਤੇ ਜੇਕਰ ਕੁਝ ਮਾਤਰਾ ’ਚ ਮਿਲ ਰਹੀ ਹੈ ਤਾਂ ਉਹ ਸ਼ੁੱਧ ਨਹੀਂ ਜਿਸ ਨਾਲ ਉਸ ਦੀ ਫ਼ਸਲ ਦੇ ਝਾੜ ’ਤੇੇ ਵੱਡਾ ਅਸਰ ਪੈ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜਿਸ ਦੀ ਸਮੁੱਚੀ ਅਰਥਵਿਵਸਥਾ ਕਿਸਾਨਾਂ ਦੀ ਪੈਦਾਵਾਰ ਉੱਤੇ ਨਿਰਭਰ ਕਰਦੀ ਹੈ। ਜੇਕਰ ਕਿਸਾਨ ਵਰਗ ਦੀ ਮਾਲੀ ਹਾਲਤ ਠੀਕ ਹੋਵੇਗੀ, ਫਿਰ ਹੀ ਉਹ ਆਪਣੀਆਂ ਘਰੇਲੂ ਵਸਤਾਂ ਕੱਪੜਾ, ਖਾਣ - ਪੀਣ ਦੀਆ ਵਸਤਾਂ, ਇਮਾਰਤੀ ਸਾਜੋ ਸਾਮਾਨ ਆਦਿ ਖ਼ਰੀਦੇਗਾ ਜਿਸ ਨਾਲ ਬਾਕੀ ਕਾਰੋਬਾਰੀ ਲੋਕਾਂ ਦੇ ਕਾਰੋਬਾਰ ਚੱਲਦੇ ਹਨ। ਇਸ ਲਈ ਕਿਸਾਨੀ ਫ਼ਸਲਾਂ ਦੀ ਬਿਜਾਈ ਤੇ ਉਸ ਦੀ ਪਾਲਨ ਪੋਸ਼ਣ ਕਰਦੇ ਸਮੇਂ ਸਹੀ ਕੀਮਤਾਂ ’ਤੇ ਉਸ ਨੂੰ ਡੀਜ਼ਲ, ਕੀੜੇ ਮਾਰ ਦਵਾਈਆਂ, ਖਾਦਾਂ ਤੇ ਸੰਬੰਧਿਤ ਔਜ਼ਾਰ ਉਪਲਬਧ ਹੋਣੇ ਚਾਹੀਦੇ ਹਨ। ਜੇਕਰ ਸਰਕਾਰ ਕਿਸਾਨੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਜ਼ਿੰਮੇਵਾਰੀ ਨਹੀਂ ਨਿਭਾਏਗੀ ਤਾਂ ਪੰਜਾਬ ਦੀ ਸਮੁੱਚੀ ਆਰਥਿਕਤਾ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਮੰਗ ਤੇ ਲੋੜ ਅਨੁਸਾਰ ਡੀ.ਏ.ਪੀ ਖਾਦ ਦੀ ਸਪਲਾਈ ਮਿਲਾਵਟ ਤੋਂ ਰਹਿਤ ਪ੍ਰਦਾਨ ਕਰਨ ਦਾ ਪ੍ਰਬੰਧ ਕਰੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੋਈ ਹਰ ਖੇਤ ਤੱਕ ਡੀ.ਏ.ਪੀ ਖਾਦ ਪਹੁੰਚਦੀ ਕਰਨ ਦਾ ਪ੍ਰਬੰਧ ਕਰੇਗੀ।
ਪਿਛਲੀ ਖ਼ਬਰ ਨਬੀਪੁਰ ਵਿਖੇ ਦੂਸਰਾ ਦੋ ਦਿਨਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕੀਤੀ ਇ... ਅਗਲੀ ਖ਼ਬਰ ਆਉਣ ਵਾਲੇ ਸਮੇਂ ’ਚ ਪੰਜਾਬ ਅੰਤਰਰਾਸ਼ਟਰੀ ਖਿਡਾਰੀਆਂ ਦਾ ਹੱਬ ਬਣੇਗਾ- ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।