20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਹਲਕਾ ਇੰਚਾਰਜ ਇੰਜ. ਟੌਹੜਾ ਦੇ ਜਨਮ ਦਿਨ ਮੌਕੇ ਵਿਸ਼ਾਲ ਰੋਡ ਸ਼ੋਅ

ਮੰਡੀ ਗੋਬਿੰਦਗੜ੍ਹ, 20 ਨਵੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਸਹਿ-ਕੋਆਰਡੀਨੇਟਰ ਤੇ ਵਿਧਾਨ ਸਭਾ ਹਲਕਾ ਅਮਲੋਹ ਦੇ ਇੰਚਾਰਜ ਇੰਜ. ਕੰਵਰਵੀਰ ਸਿੰਘ ਟੌਹੜਾ ਦੇ ਜਨਮ ਦਿਨ ਮੌਕੇ ਮੰਡੀ ਗੋਬਿੰਦਗੜ੍ਹ ਦੇ ਭਾਜਪਾ ਵਰਕਰਾਂ, ਨੌਜਵਾਨਾਂ ਅਤੇ ਸਮਰਥਕਾਂ ਵਲੋਂ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ ਗਿਆ।

ਅਜੀਤ ਡੈਸਕ 21-11-2026
ਮੰਡੀ ਗੋਬਿੰਦਗੜ੍ਹ, 20 ਨਵੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਸਹਿ-ਕੋਆਰਡੀਨੇਟਰ ਤੇ ਵਿਧਾਨ ਸਭਾ ਹਲਕਾ ਅਮਲੋਹ ਦੇ ਇੰਚਾਰਜ ਇੰਜ. ਕੰਵਰਵੀਰ ਸਿੰਘ ਟੌਹੜਾ ਦੇ ਜਨਮ ਦਿਨ ਮੌਕੇ ਮੰਡੀ ਗੋਬਿੰਦਗੜ੍ਹ ਦੇ ਭਾਜਪਾ ਵਰਕਰਾਂ, ਨੌਜਵਾਨਾਂ ਅਤੇ ਸਮਰਥਕਾਂ ਵਲੋਂ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਦੌਰਾਨ ਪੂਰੇ ਰਸਤੇ ਵਿਚ ਵੱਖ-ਵੱਖ ਪੜਾਵਾਂ ’ਤੇ ਸਮਰਥਕਾਂ, ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਇੰਜ. ਕੰਵਰਵੀਰ ਸਿੰਘ ਟੌਹੜਾ ਦਾ ਭਰਵਾਂ ਸਵਾਗਤ ਕੀਤਾ ਗਿਆ। ਥਾਂ-ਥਾਂ ’ਤੇ ਵਰਕਰਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ’ਤੇ ਕੇਕ ਕੱਟਣ ਦੀਆਂ ਰਸਮਾਂ ਅਦਾ ਕਰਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਆਗੂਆਂ ਤੇ ਸਮਰਥਕਾਂ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਇੰਜ. ਕੰਵਰਵੀਰ ਸਿੰਘ ਟੌਹੜਾ ਸਮੁੱਚੇ ਇਲਾਕੇ ਦਾ ਮਾਣ ਹਨ ਅਤੇ ਹਰ ਵਰਗ ਦੇ ਲੋਕਾਂ ਦਾ ਪਿਆਰ, ਵਿਸ਼ਵਾਸ ਤੇ ਸਤਿਕਾਰ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਇੰਜ. ਟੌਹੜਾ ਨੇ ਸਮੂਹ ਵਰਕਰਾਂ, ਆਗੂਆਂ ਅਤੇ ਇਲਾਕਾ ਨਿਵਾਸੀਆਂ ਦਾ ਇਸ ਅਥਾਹ ਪਿਆਰ, ਸਨਮਾਨ ਅਤੇ ਸਤਿਕਾਰ ਲਈ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਹਲਕਾ ਅਮਲੋਹ ਦੇ ਸਰਬਪੱਖੀ ਵਿਕਾਸ, ਨੌਜਵਾਨਾਂ ਦੀ ਭਲਾਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਸੰਜੀਵ ਸੂਦ (ਲੱਕੀ), ਜਤਿਨ ਸੂਦ, ਰਵਿੰਦਰ ਪਦਮ, ਸੰਨੀ ਗੋਇਲ, ਪੁਨੀਤ ਗੋਇਲ, ਰਾਜਨ ਕੱਕੜ, ਸਾਹਿਲ ਗਰਗ, ਹਿਤੇਸ਼ ਗਾਵੜੀ, ਧੀਰਜ ਜਿੰਦਲ, ਪੁਨੀਤ ਮਹਾਵਰ, ਮਹਿੰਦਰ ਸਿੰਘ ਢੀਂਡਸਾ, ਅਮਰਿੰਦਰ ਮਾਕਨ, ਖੁਸ਼ਵਿੰਦਰ ਸ਼ਰਮਾ, ਸਿਮਰਨ ਢੀਂਡਸਾ, ਅਵੀ ਧਵਨ, ਸੈਮ ਧਵਨ, ਮਨਦੀਪ ਮੰਨਾ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਐਡਵੋਕੇਟ ਅਮਰਿੰਦਰ ਗਰਗ, ਲਾਲ ਸਿੰਘ ਲਾਲੀ, ਆਸ਼ੀਸ਼ ਵਰਮਾ, ਗੁਰਦੇਵ ਮਠਾੜੂ, ਹਿਮਾਂਸ਼ੂ ਹਨੀ, ਹਰਕੇਸ਼ ਗੋਇਲ, ਪਦਮ ਜਸਵਾਲ, ਜੀਵਨ ਨਰੂਲਾ, ਗੁਰਮਨ ਢੀਂਡਸਾ, ਗੌਰਵ ਗੋਇਲ, ਗਗਨ ਟਿਵਾਣਾ, ਜੱਗੀ ਅਮਰਗੜ੍ਹ, ਸੋਨੂੰ ਧੀਮਾਨ, ਡੇਨੀ ਤਤਲਾ, ਡਾ. ਹਰਪ੍ਰੀਤ, ਸਰਪੰਚ ਨਿਰਮਲ ਸਿੰਘ ਸ਼ੇਰਪੁਰਮਾਜਰਾ, ਜਥੇ. ਹਰਨੇਕ ਸਿੰਘ, ਸੰਨੀ ਟੌਹੜਾ, ਸਰਪੰਚ ਸੁਖਜਿੰਦਰ ਸਿੰਘ, ਕੁਲਵੰਤ ਬਡਾਲੀ, ਬਲਜੀਤ ਸਿੰਘ ਭਾਦਸੋਂ, ਅੰਕਿਤ, ਪਰਮਜੀਤ ਸਿੰਘ, ਤੇਜੀ ਸ਼ਾਹਪੁਰ, ਕਾਲਾ ਸ਼ਾਹਪੁਰ, ਅਰਸ਼ ਸੰਧੂ, ਮਨਪ੍ਰੀਤ ਕੋਟਲਾ, ਅੰਸ਼ਪ੍ਰਤਾਪ ਸਿੰਘ, ਅਮਰਿੰਦਰ ਰੋਜਲ, ਸੰਜੇ ਠਾਕੁਰ ਅਤੇ ਵਿਪਨ ਰਾਮ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਨੇ ਐਡ. ਹਰਜਿੰਦਰ ਸਿੰਘ ਧਾਮੀ ਨੂੰ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ ਅਗਲੀ ਖ਼ਬਰ ਚਮਕੌਰ ਦੀ ਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਯਾਦ ’ਚ 22 ਨੂੰ ਸ੍ਰੀ ਚਮਕੌਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।