23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਵਿਸ਼ਵ ਯੂਨੀਵਰਸਿਟੀ ਵਲੋਂ ਸਿਹਤ ਜਾਗਰੂਕਤਾ ਸੰਬੰਧੀ ਗਤੀਵਿਧੀਆਂ ਕਰਵਾਈਆਂ

ਫ਼ਤਹਿਗੜ੍ਹ ਸਾਹਿਬ, 22 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਜੈਵ-ਤਕਨਾਲੋਜੀ ਵਿਭਾਗ ਵਲੋਂ ਛਾਤੀ ਦੇ ਕੈਂਸਰ, ਮਾਈਟੋਕੌਂਡਰੀਅਲ ਬਿਮਾਰੀਆਂ ਅਤੇ ਸ਼ੂਗਰ ਸਬੰਧੀ ਸਿਹਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਗਿਆਨਕ ਜਾਣਕਾਰੀ ਦੇ ਪ੍ਰਸਾਰ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ ਲਈ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ।

ਅਜੀਤ ਡੈਸਕ 23-11-2026
ਫ਼ਤਹਿਗੜ੍ਹ ਸਾਹਿਬ, 22 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਜੈਵ-ਤਕਨਾਲੋਜੀ ਵਿਭਾਗ ਵਲੋਂ ਛਾਤੀ ਦੇ ਕੈਂਸਰ, ਮਾਈਟੋਕੌਂਡਰੀਅਲ ਬਿਮਾਰੀਆਂ ਅਤੇ ਸ਼ੂਗਰ ਸਬੰਧੀ ਸਿਹਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਗਿਆਨਕ ਜਾਣਕਾਰੀ ਦੇ ਪ੍ਰਸਾਰ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ ਲਈ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਇਨ੍ਹਾਂ ਪ੍ਰੋਗਰਾਮਾਂ ਦੇ ਸਾਲ 2026 ਦੇ ਵਿਸ਼ੇ ਕ੍ਰਮਵਾਰ ‘ਹਰ ਕਹਾਣੀ ਵਿਲੱਖਣ ਹੈ, ਹਰ ਸਫ਼ਰ ਮਹੱਤਵਪੂਰਨ ਹੈ’, ‘ਮਾਈਟੋਕੌਂਡਰੀਆ ਨੂੰ ਨਕਸ਼ੇ ’ਤੇ ਲਿਆਉਣਾ’ ਅਤੇ ‘ਸ਼ੂਗਰ ਦੀ ਰੋਕਥਾਮ ਲਈ ਸਮੇਂ ਸਿਰ ਕਦਮ’ ਸਨ। ਵਿਦਿਆਰਥੀਆਂ ਨੇ ਵਿਗਿਆਨਕ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰੇ ਰਾਹੀਂ ਸਰਗਰਮ ਭਾਗੀਦਾਰੀ ਕੀਤੀ। ਇਸ ਦੌਰਾਨ ਛਾਤੀ ਦੇ ਕੈਂਸਰ ਦੀ ਜਾਂਚ ਤੇ ਮੁੱਢਲੀ ਪਛਾਣ, ਮਾਈਟੋਕੌਂਡਰੀਅਲ ਸਿਹਤ, ਬਿਮਾਰੀਆਂ ਦੇ ਪ੍ਰਬੰਧਨ ਅਤੇ ਜੀਵਨ-ਸ਼ੈਲੀ ਵਿਚ ਸੁਧਾਰ ਰਾਹੀਂ ਸ਼ੂਗਰ ਦੀ ਰੋਕਥਾਮ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਚੰਗੀ ਵਿਗਿਆਨਕ ਪੇਸ਼ਕਾਰੀ ਲਈ ਬੀ.ਐੱਸ.ਸੀ. ਮੈਡੀਕਲ ਲੈਬਾਰਟਰੀ ਸਾਇੰਸਿਜ਼, ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਜਸ਼ਨਦੀਪ ਕੌਰ ਤੇ ਰਿਪਨਪ੍ਰੀਤ ਕੌਰ ਨੂੰ ਬੈੱਸਟ ਸਾਇੰਟਿਫਿਕ ਪ੍ਰੈਜ਼ੈਂਟਰ ਐਵਾਰਡ ਅਤੇ ਨੀਤੂ ਨੂੰ ਆਊਟ ਸਟੈਂਡਿੰਗ ਰਿਸਰਚ ਪ੍ਰੈਜ਼ੈਂਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਾਈਟੋਕੌਂਡਰੀਅਲ ਡਿਜ਼ੀਜ਼ ਅਵੇਅਰਨੈੱਸ ਵੀਕ ਦੇ ਜੇਤੂਆਂ ਵਿਚ ਨੀਤੂ, ਰਿਪਨਪ੍ਰੀਤ ਕੌਰ, ਰਮਨਪ੍ਰੀਤ ਕੌਰ ਅਤੇ ਗੰਗਾ ਸਾਗਰ ਸ਼ਾਮਲ ਰਹੇ। ਵਿਭਾਗ ਦੇ ਮੁਖੀ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਸਿਹਤ ਸਬੰਧੀ ਚੁਨੌਤੀਆਂ ਦੇ ਹੱਲ ਲਈ ਆਧੁਨਿਕ ਜੈਵ-ਤਕਨਾਲੋਜੀ ਦੇ ਗਿਆਨ ਤੇ ਸਿਹਤ ਜਾਗਰੂਕਤਾ ਦੇ ਸੁਮੇਲ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਚੋਣ ਜ਼ਾਬਤਾ ਲੱਗਦੇ ਹੀ, ਮੰਡੀ ਗੌਬਿੰਦਗੜ੍ਹ ਸ਼ਹਿਰ ਦੇ ਵਾਸੀ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਗੇ-ਰਾਜੂ ਖੰ... ਅਗਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲੁਹਾਰ ਮਾਜਰਾ ਅਤੇ ਗੁਰੂ ਨਾਨਕ ਨਗਰ ਵਿਖੇ ਜਾਗਰੂਕਤਾ ਕੈਂਪ ਲਗਾਏ * ਨਸ਼ਾ ਪ੍ਰਭਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।