ਪੁਲਿਸ ਮੁਲਾਜ਼ਮ ਅਤੇ ਕੰਡਕਟਰ ’ਚ ਹੋਈ ਤਕਰਾਰ ਮਗਰੋਂ ਗ਼ੁੱਸੇ ’ਚ ਆਏ ਬੱਸ ਚਾਲਕਾਂ ਨੇ ਰੋਡ ਕੀਤਾ ਜਾਮ ਬੱਸ ਕੰਡਕਟਰ ਦੇ ਨੱਕ ਦੀ ਹੱਡੀ ਟੁੱਟੀ
ਖਮਾਣੋਂ, 24 ਨਵੰਬਰ (ਮਨਮੋਹਣ ਸਿੰਘ ਕਲੇਰ)-ਬੀਤੇ ਕੱਲ੍ਹ ਸ਼ਾਮ ਮੌਕੇ ਬੱਸ ਸਟੈਂਡ ਖਮਾਣੋਂ ਵਿਖੇ ਬੱਸ ਕੰਡਕਟਰ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਟਿਕਟ ਕੱਟਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਉਸ ਵੇਲੇ ਬਵਾਲ ਖੜ੍ਹਾ ਹੋ ਗਿਆ। ਜਦੋਂ ਬੱਸ ਕੰਡਕਟਰ ਅਤੇ ਪੁਲਿਸ ਮੁਲਾਜ਼ਮ ’ਚ ਹੋਈ ਹੱਥੋਪਾਈ ਕਾਰਨ ਗ਼ੁੱਸੇ ’ਚ ਆਏ ਪ੍ਰਾਈਵੇਟ ਕੰਪਨੀ ਦੇ ਬੱਸ ਚਾਲਕਾਂ ਨੇ ਮਾਰਗ ’ਤੇ ਜਾਮ ਲੱਗਾ ਦਿੱਤਾ।
ਅਜੀਤ ਡੈਸਕ
25-11-2026