26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਜਰੰਗ ਨਾਟਕ ਕਲੱਬ ਦੀ ਮੀਟਿੰਗ ’ਚ ਨਵੀਂ ਕਾਰਜਕਾਰਨੀ ਦਾ ਗਠਨ

ਪਠਾਨਕੋਟ, 25 ਅਗਸਤ (ਸੁਮਿਤ)-ਸ਼ਿਵ ਮੰਦਿਰ ਮੁਹੱਲਾ ਜੰਦਰਿਆਂ ਦੇ ਮੰਦਿਰ ਪ੍ਰਾਂਗਣ ਵਿਚ ਬਜਰੰਗ ਨਾਟਕ ਕਲੱਬ ਦੀ ਮੀਟਿੰਗ ਕਰਵਾਈ ਗਈ । ਮੀਟਿੰਗ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਨੂੰ ਕਲੱਬ ਦਾ ਚੇਅਰਮੈਨ, ਨਿਤਿਨ ਮਹਾਜਨ ਲਾਡੀ ਨੂੰ ਪ੍ਰੋਜੈਕਟ ਚੇਅਰਮੈਨ ਤੇ ਕੁਲਵੰਤ ਰਾਏ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ।

ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਸੁਮਿਤ)-ਸ਼ਿਵ ਮੰਦਿਰ ਮੁਹੱਲਾ ਜੰਦਰਿਆਂ ਦੇ ਮੰਦਿਰ ਪ੍ਰਾਂਗਣ ਵਿਚ ਬਜਰੰਗ ਨਾਟਕ ਕਲੱਬ ਦੀ ਮੀਟਿੰਗ ਕਰਵਾਈ ਗਈ । ਮੀਟਿੰਗ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਨੂੰ ਕਲੱਬ ਦਾ ਚੇਅਰਮੈਨ, ਨਿਤਿਨ ਮਹਾਜਨ ਲਾਡੀ ਨੂੰ ਪ੍ਰੋਜੈਕਟ ਚੇਅਰਮੈਨ ਤੇ ਕੁਲਵੰਤ ਰਾਏ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ । ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ 28 ਅਗਸਤ ਨੂੰ ਸ਼ਾਮ 5 ਵਜੇ ਮੰਦਿਰ ਪ੍ਰਾਂਗਣ ਵਿਚ ਝੰਡਾ ਰਸਮ ਅਦਾ ਕੀਤੀ ਜਾਵੇਗੀ । ਇਸ ਮੌਕੇ ਸਮੂਹ ਕਲੱਬ ਮੈਂਬਰਾਂ ਨੂੰ ਹਾਜ਼ਰ ਰਹਿਣ ਦੀ ਅਪੀਲ ਕੀਤੀ ਗਈ । ਇਸ ਮੌਕੇ ਐਡਵੋਕੇਟ ਕਮਲ ਅਮਨ ਪੰਸੋਤਰਾ, ਮਹੇਸ਼ ਕੁਮਾਰ, ਸਾਹਿਲ ਮਹਾਜਨ (ਕੈਸ਼ੀਅਰ), ਸੰਜੂ, ਸ਼ੁਭਮ, ਮਨੋਜ, ਅਰੁਣ ਮਹਾਜਨ, ਪੰਕਜ ਮਹਾਜਨ, ਉਦੈ ਮਹਿਰਾ, ਰਿਧਮ ਮਹਿਰਾ, ਅਨਮੋਲ ਮਹਿਰਾ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ । ਬਜਰੰਗ ਨਾਟਕ ਕਲੱਬ ਦੇ ਮੈਂਬਰਾਂ ਨੇ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ ।
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਨੇੜੇ ਜੰਗਲ ’ਚੋਂ ਮਿਲੀ ਸੜੀ ਹੋਈ ਲਾਸ਼ ਅਗਲੀ ਖ਼ਬਰ ਮਹਿੰਗਾਈ ਦੀ ਮਾਰ ਤੋਂ ਆਮ ਜਨਤਾ ਬੇਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।