27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਿਸ਼ਪ ਸੈਮੂਅਲ ਸੋਨੀ ਵਲੋਂ ਹਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਕਟਰ ਮਸੀਹ ਦਾ ਸਨਮਾਨ

ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਗੁਰਦਾਸਪੁਰ ਹਲਕੇ ਤੋਂ ਲੰਮੇਂ ਸਮੇਂ ਤੋਂ ਸੇਵਾ ਨਿਭਾਅ ਰਹੇ ਇਸਾਈ ਆਗੂ ਵਿਕਟਰ ਮਸੀਹ ਨੂੰ ਗੁਰਦਾਸਪੁਰ ਵਿਧਾਨ ਸਭਾ ਤੋਂ ਹਲਕਾ ਪ੍ਰਧਾਨ ਗੁਰਦਾਸਪੁਰ ਨਿਯੁਕਤ ਕਰਨ ’ਤੇ ਅੱਜ ਬਿਸ਼ਪ ਸੈਮੂਏਲ ਸੋਨੀ ਫਤਿਹਗੜ੍ਹ ਚੂੜੀਆਂ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਬੁਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਹਲਕਾ ਪ੍ਰਧਾਨ ਵਿਕਟਰ ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਪਾਰਟੀ ਹਾਈਕਮਾਂਡ ਵਲੋਂ ਮਿਲੀ ਹੈ, ਉਹ ਉਸ ਨੂੰ ਪੂਰੀ ਵਫਾਦਾਰੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਇਸਾਈ ਭਾਈਚਾਰੇ ਦੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪੱਧਰ ਨੂੰ ਉਚਾ ਚੁੱਕਣ ਲਈ ਹਰ ਉਪਰਾਲੇ ਕਰਨਗੇ।

ਹਲਕਾ ਪ੍ਰਧਾਨ ਗੁਰਦਾਸਪੁਰ ਵਿਕਟਰ ਮਸੀਹ ਨੂੰ ਸਨਮਾਨਿਤ ਕਰਦੇ ਹੋਏ ਬਿਸ਼ਪ ਸੈਮੂਅਲ ਸੋਨੀ ਤੇ ਹੋਰ। ਤਸਵੀਰ: ਵਿਸ਼ਾਲ ਮੁੰਨਾ 27-08-2026
ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਗੁਰਦਾਸਪੁਰ ਹਲਕੇ ਤੋਂ ਲੰਮੇਂ ਸਮੇਂ ਤੋਂ ਸੇਵਾ ਨਿਭਾਅ ਰਹੇ ਇਸਾਈ ਆਗੂ ਵਿਕਟਰ ਮਸੀਹ ਨੂੰ ਗੁਰਦਾਸਪੁਰ ਵਿਧਾਨ ਸਭਾ ਤੋਂ ਹਲਕਾ ਪ੍ਰਧਾਨ ਗੁਰਦਾਸਪੁਰ ਨਿਯੁਕਤ ਕਰਨ ’ਤੇ ਅੱਜ ਬਿਸ਼ਪ ਸੈਮੂਏਲ ਸੋਨੀ ਫਤਿਹਗੜ੍ਹ ਚੂੜੀਆਂ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਬੁਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਹਲਕਾ ਪ੍ਰਧਾਨ ਵਿਕਟਰ ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਪਾਰਟੀ ਹਾਈਕਮਾਂਡ ਵਲੋਂ ਮਿਲੀ ਹੈ, ਉਹ ਉਸ ਨੂੰ ਪੂਰੀ ਵਫਾਦਾਰੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਇਸਾਈ ਭਾਈਚਾਰੇ ਦੇ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪੱਧਰ ਨੂੰ ਉਚਾ ਚੁੱਕਣ ਲਈ ਹਰ ਉਪਰਾਲੇ ਕਰਨਗੇ। ਇਸ ਮੌਕੇ ਬਿਸ਼ਪ ਸੈਮੂਏਲ ਸੋਨੀ ਨੇ ਵਿਕਟਰ ਮਸੀਹ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਉਹ ਇਸਾਈ ਭਾਈਚਾਰੇ ਦੀ ਤਰੱਕੀ ਲਈ ਵਿਸ਼ੇਸ਼ ਉਪਰਾਲੇ ਕਰਨਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜਥੇਬੰਦਕ ਸਕੱਤਰ ਅਤੇ ਇਸਾਈ ਆਗੂ ਪ੍ਰਤਾਪ ਭੱਟੀ, ਗੁਰਵੰਤ ਸਿੰਘ, ਸੁਰਜੀਤ ਸਿੰਘ, ਫਰਾਂਸਿਸ ਤਾਲਿਬ ਅਤੇ ਅਣਥੋਨੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਰ. ਆਰ. ਬਾਵਾ ਕਾਲਜ ਵਿਖੇ ਉੱਦਮੀ ਸਮਾਗਮ ਦਾ ਆਯੋਜਨ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੇ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।