27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜਥੇਦਾਰ ਸੇਖਵਾਂ ਨੂੰ ਪੀ.ਏ.ਸੀ ਦਾ ਮੈਂਬਰ ਬਣਾਏ ਜਾਣ ’ਤੇ ਯੂਥ ਆਗੂਆਂ ਨੇ ਕੀਤਾ ਸਨਮਾਨਿਤ

ਅੱਚਲ ਸਾਹਿਬ, 26 ਅਗਸਤ (ਗੁਰਚਰਨ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ. ਏ.

ਅਜੀਤ ਡੈਸਕ 27-08-2026
ਅੱਚਲ ਸਾਹਿਬ, 26 ਅਗਸਤ (ਗੁਰਚਰਨ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ.ਏ.ਸੀ ਦਾ ਮੈਂਬਰ ਨਿਯੁਕਤ ਕੀਤੇ ਜਾਣ ਤੇ ਅੱਜ ਉਨ੍ਹਾਂ ਦੇ ਗ੍ਰਹਿ ਪਹੁੰਚ ਸਾਬਕਾ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਆਦੋਵਾਲੀ, ਯੂਥ ਸਰਕਲ ਪ੍ਰਧਾਨ ਅਜੇਦੀਪ ਸਿੰਘ ਪੁਰੀਆ ਖੁਰਦ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਅੰਮੋਨੰਗਲ, ਯੂਥ ਆਗੂ ਗੁਰਪ੍ਰਤਾਪ ਸਿੰਘ ਰੰਗੜ ਨੰਗਲ, ਪ੍ਰਿੰਸੀਪਲ ਤਜਿੰਦਰਪਾਲ ਸਿੰਘ ਅੰਮੋਨੰਗਲ, ਪਵਿੱਤਰ ਸਿੰਘ ਮਿਰਪੁਰ, ਡਾਕਟਰ ਜਸਬੀਰ ਸਿੰਘ ਸੱਲੋ, ਗੁਰਬਿੰਦਰ ਸਿੰਘ ਬੁੜੇ ਨੰਗਲ, ਕਵਲਦੀਪ ਸਿੰਘ ਨਸੀਰਪੁਰ ਆਦਿ ਯੂਥ ਆਗੂਆਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਥ ਆਗੂਆਂ ਨੇ ਕਿਹਾ ਕਿ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਸਾਡੇ ਬੜੇ ਸਤਿਕਾਰਯੋਗ ਟਕਸਾਲੀ ਆਗੂ ਹਨ ਅਤੇ ਇਨ੍ਹਾਂ ਦੀ ਪਾਰਟੀ ਨੂੰ ਵੱਡੀ ਦੇਣ ਹੈ,ਯੂਥ ਆਗੂਆਂ ਵੱਲੋਂ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਣ ਸਤਿਕਾਰ ਦਿਤੇ ਜਾਣ ਤੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਬਾਬਾ ਬਕਾਲਾ ਦੀ ‘ਪੰਥਕ ਕਾਨਫਰੰਸ’ ਪੰਥ ਤੇ ਪੰਜਾਬ ਦਾ ਨਵਾਂ ਇਤਿਹਾਸ ਸਿਰਜੇਗੀ : ਪ੍ਰਿਥੀਪਾਲ ਸਿੰਘ ਬਟਾਲਾ ਅਗਲੀ ਖ਼ਬਰ ‘ ਨੰਨ੍ਹੇ ਕਦਮ, ਵੱਡੇ ਸੁਪਨੇ-ਪ੍ਰਤਿਭਾ ਦੇ ਮੰਚ ’ਤੇ ਚਮਕੇ ਸਕੂਲ ਦੇ ਸਿਤਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।