28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਜਾਗਰੂਕਤਾ ਪ੍ਰੋਗਰਾਮ

ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਪੰਜਾਬ ਏਡਸ ਕੰਟਰੋਲ ਸੁਸਾਇਟੀ ਵਲੋਂ ਦਿਸ਼ਾ ਡੀ. ਏ.

ਅਜੀਤ ਡੈਸਕ 27-08-2026
ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਪੰਜਾਬ ਏਡਸ ਕੰਟਰੋਲ ਸੁਸਾਇਟੀ ਵਲੋਂ ਦਿਸ਼ਾ ਡੀ.ਏ.ਪੀ.ਸੀ.ਯੂ ਦੇ ਨਿਰਦੇਸ਼ਾਂ ਤਹਿਤ ਐਚ.ਆਈ.ਵੀ ਏਡਜ ਜਾਗਰੂਕਤਾ ਲਈ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ ਅੰਦਰ ਐਚ.ਆਈ.ਵੀ ਤੇ ਏਡਜ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਜਿਸ ਤਹਿਤ ਜੇ.ਕੇ.ਐਸ.ਪੀ.ਵਾਏ.ਐਮ ਟੀ.ਆਈ ਗੁਰਦਾਸਪੁਰ, ਆਈ.ਸੀ.ਟੀ.ਸੀ, ਐਸ.ਐਸ.ਕੇ ਅਤੇ ਸੀ.ਐਸ.ਸੀ ਦੀਆਂ ਟੀਮਾਂ ਵਲੋਂ ਪਿੰਡ ਹਰਦੋ ਬਥਵਾਲਾ, ਬਥਵਾਲਾ ਭੱਟਾ ਕਾਲੋਨੀ ਵਿਖੇ ਨੁੱਕੜ ਨਾਟਕਾਂ ਰਾਹੀਂ ਜਾਗਰੂਕ ਕੀਤਾ ਗਿਆ, ਉਥੇ ਹੀ ਐਚ.ਆਈ.ਵੀ ਟੈਸਟਿੰਗ ਬਾਰੇ ਦੱਸਿਆ। ਇਸ ਤੋਂ ਇਲਾਵਾ ਟੀਮ ਵਲੋਂ ਸ਼ਿਵਾਲਿਕ ਡਿਗਰੀ ਕਾਲਜ ਵਿਖੇ ਵੀ ਨੌਜਵਾਨਾਂ ਨੂੰ ਐਚ.ਆਈ.ਵੀ, ਏਡਜ ਬਾਰੇ ਜਾਗਰੂਕ ਕਰਦਿਆਂ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜੇ.ਕੇ.ਐਸ.ਪੀ.ਵਾਏ.ਐਮ ਦੇ ਪ੍ਰੋਜੈਕਟ ਮੈਨੇਜਰ ਰਜਨੀ ਬਾਲਾ, ਪਰਮਜੀਤ ਕੌਰ, ਮਨਪ੍ਰੀਤ ਸਿੰਘ, ਰਿਤੂ ਬਾਲਾ, ਮਨਦੀਪ ਕੌਰ, ਨਿਸ਼ਾਨ ਸਿੰਘ, ਸਤਨਾਮ ਸਿੰਘ ਅਤੇ ਲੈਬ ਟੈਕ ਅਮਨਦੀਪ ਕੌਰ ਦਾ ਇਸ ਪ੍ਰੋਗਰਾਮ ਲਈ ਸ਼ਿਵਾਲਿਕ ਕਾਲਜ ਦੇ ਪ੍ਰਿੰਸੀਪਲ ਸਰਬਜੀਤ ਕੌਰ ਵਲੋਂ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਵਰਸੋਲਾ ਵਿਖੇ ਬਾਬਾ ਗੁੱਜਾ ਪੀਰ ਛਿੰਝ ਮੇਲੇ ’ਚ ਕੈਬਨਿਟ ਮੰਤਰੀ ਸਮੇਤ ਵੱਖ-ਵੱਖ ਆਗੂਆਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ ’ਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।