30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਐੱਨ ਸੀ.ਸੀ. ਕੈਡਿਟਸ ਦੀ ਚੋਣ ਕੀਤੀ ਗਈ

ਕਾਦੀਆਂ, 28 ਅਗਸਤ (ਕੁਲਵਿੰਦਰ ਸਿੰਘ)-ਐੱਨ. ਸੀ.

ਅਜੀਤ ਡੈਸਕ 29-08-2026
ਕਾਦੀਆਂ, 28 ਅਗਸਤ (ਕੁਲਵਿੰਦਰ ਸਿੰਘ)-ਐੱਨ.ਸੀ.ਸੀ 22 ਪੰਜਾਬ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਕੇ. ਜੇ.ਐੱਸ. ਗਿੱਲ ਦੇ ਦਿਸ਼ਾ-ਨਿਰਦੇਸ਼ ਹੇਠ ਕੈਪਟਨ ਸੁਖਦੇਵ ਸਿੰਘ ਅਤੇ ਹਵਲਦਾਰ ਪ੍ਰਮੋਹਿਤ ਸਿੰਘ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਇਕ ਵਿਸ਼ੇਸ਼ ਚੋਣ ਕੈਂਪ ਲਗਾ ਕੇ ਨਵੇਂ ਸੈਸ਼ਨ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਐੱਨ ਸੀ.ਸੀ. ਕੈਡਿਟਸ ਦੀ ਚੋਣ ਕੀਤੀ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐੱਨ.ਸੀ.ਸੀ. ਵਿਭਾਗ ਦੇ ਏ.ਐੱਨ.ਓ. ਲੈਫ਼ਟੀਨੈਂਟ ਸਤਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਵਿਦਿਆਰਥੀ ਵਰਗ ਨੂੰ ਐੱਨ.ਸੀ.ਸੀ. ਦੀ ਸ਼ੁਰੂਆਤ ਤੇ ਇਸ ਨਾਲ ਦੇਸ਼ ਦੀਆਂ ਸੈਨਾਵਾਂ ਵਿਚ ਸੇਵਾ ਕਰਨ ਦੇ ਮੌਕੇ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਲੈਫ਼ਟੀਨੈਂਟ ਸਤਵਿੰਦਰ ਸਿੰਘ ਵਲੋਂ ਐੱਨ.ਸੀ.ਸੀ. ਰਾਹੀਂ ਦੇਸ਼ ਦੀ ਸੁਰੱਖਿਆ ਅਤੇ ਸੇਵਾ ਵਿਚ ਵਿਦਿਆਰਥੀ ਵਰਗ ਕਿਵੇਂ ਯੋਗਦਾਨ ਪਾ ਸਕਦਾ ਹੈ ਬਾਰੇ ਵੀ ਜਾਗਰੂਕ ਕੀਤਾ ਗਿਆ। ਕੈਪਟਨ ਸੁਖਦੇਵ ਸਿੰਘ ਕਿਹਾ ਕਿ ਐੱਨ.ਸੀ.ਸੀ. ਰਾਹੀਂ ਵਿਦਿਆਰਥੀ ਵਰਗ ਵਿਚ ਦੇਸ਼ ਭਗਤੀ ਅਤੇ ਅਨੁਸ਼ਾਸਨ ਦਾ ਜਜ਼ਬਾ ਵੀ ਪੈਦਾ ਹੁੰਦਾ ਹੈ। ਵੱਖ-ਵੱਖ ਕਲਾਸਾਂ ਵਿਚੋਂ ਐੱਨ.ਸੀ.ਸੀ. ਕੈਡਿਟਸ ਦੀ ਚੋਣ ਕੀਤੀ ਗਈ।
ਪਿਛਲੀ ਖ਼ਬਰ ਮਾਰਕਿਟ ਕਮੇਟੀ ਚੇਅਰਮੈਨ ਜਸਬੀਰ ਸਿੰਘ ਕਠਿਆਲੀ ਨੇ ਦਫ਼ਤਰ ਪੁੱਜੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਬਟਾਲਾ ਤੇ ਫਤਹਿਗੜ੍ਹ ਚੂੜੀਆਂ ਦੇ ਸਰਕਾਰੀ ਸਕੂਲਾਂ ਵਿਚ ਗਾਈਡੈਂਸ ਅਤੇ ਨਸ਼ੇ ਵਿਰੁੱਧ ਚੱਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।