30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜਥੇਦਾਰ ਹਰਦਿਆਲ ਸਿੰਘ ਗਜ਼ਨੀਪੁਰ ਵਲੋਂ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਦਾ ਵਿਸ਼ੇਸ਼ ਸਨਮਾਨ

ਵਡਾਲਾ ਬਾਂਗਰ, 28 ਅਗਸਤ (ਭੁੰਬਲੀ)-ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਸਰਗਰਮ ਆਗੂ ਤੇ ਸਾ. ਮੈਂਬਰ ਪੰਜਾਬ ਖੇਤੀਬਾੜੀ ਯੂਨੀਅਨ ਪੰਜਾਬ (ਲੁਧਿਆਣਾ) ਜਥੇ: ਹਰਦਿਆਲ ਸਿੰਘ ਗਜ਼ਨੀਪੁਰ ਵਲੋਂ ਚੈਅਰਮੈਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਅਜੀਤ ਡੈਸਕ 29-08-2026
ਵਡਾਲਾ ਬਾਂਗਰ, 28 ਅਗਸਤ (ਭੁੰਬਲੀ)-ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਸਰਗਰਮ ਆਗੂ ਤੇ ਸਾ. ਮੈਂਬਰ ਪੰਜਾਬ ਖੇਤੀਬਾੜੀ ਯੂਨੀਅਨ ਪੰਜਾਬ (ਲੁਧਿਆਣਾ) ਜਥੇ: ਹਰਦਿਆਲ ਸਿੰਘ ਗਜ਼ਨੀਪੁਰ ਵਲੋਂ ਚੈਅਰਮੈਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਥੇ: ਗਜ਼ਨੀਪੁਰ ਨੇ ਕਿਹਾ ਕਿ ਭਗਵਾਨਪੁਰ ਪਰਿਵਾਰ ਵਲੋਂ ਹਲਕਾ ਡੇਰਾ ਬਾਬਾ ਨਾਨਕ ਅੰਦਰ ਸਮਾਜ ਸੇਵਾ ਦੇ ਖੇਤਰ ’ਚ ਬੇਹੱਦ ਸ਼ਾਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ’ਤੇ ਦਿੱਤੀ ਜਾ ਰਹੀ 21000 ਰੁਪਏ ਦੀ ਸ਼ਗਨ ਸਕੀਮ ਵਾਲੀ ਰਾਸ਼ੀ, ਦਲਿਤ ਪਰਿਵਾਰਾਂ ਦੇ ਕੱਚੇ ਕੋਠਿਆਂ ਨੂੰ ਪੱਕਿਆਂ ਕਰਨ ਲਈ ਦਿੱਤੇ ਜਾ ਰਹੀ ਮਦਦ ਤੇ ਕੀਤੇ ਜਾ ਰਹੇ ਹੋਰ ਲੋਕ ਭਲਾਈ ਦੇ ਕੰਮ ਤੇ ਉਪਰਾਲੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਲਈ ਇਕ ਪ੍ਰੇਰਨਾ ਸ੍ਰੋਤ ਹਨ। ਸਮਾਜ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਨਿਰੰਤਰ ਜਾਰੀ ਰੱਖਣਾ ਅੱਜ ਦੇ ਯੁੱਗ ’ਚ ਇਕ ਵੱਡੀ ਗੱਲ ਹੈ ਤੇ ਅਜਿਹੀ ਜ਼ਿੰਮੇਵਾਰੀ ਕੋਈ-ਕੋਈ ਹੀ ਨਿਭਾ ਸਕਦਾ ਹੈ। ਇਸ ਮੌਕੇ ਉਨ੍ਹਾਂ ਮਿਲ ਬੈਠ ਕੇ ਸਮਾਜਿਕ, ਰਾਜਨੀਤਿਕ ਤੇ ਹੋਰ ਕਈ ਮੁੱਦਿਆਂ ਜਿਵੇਂ ਨੌਜਵਾਨਾਂ ਲਈ ਰੁਜ਼ਗਾਰ, ਗਰੀਬਾਂ ਲਈ ਸਿਹਤ ਸਹੂਲਤਾਂ, ਪੇਂਡੂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਤਨ ਕਰਨੇ ਆਦਿ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤਲਵਿੰਦਰ ਸਿੰਘ ਟੋਨੀ ਢਿੱਲੋਂ ਮੁਸਤਰਾਪੁਰ, ਦਿਲਪ੍ਰੀਤ ਸਿੰਘ ਜੋੜਾ ਛੱਤਰਾਂ, ਸਰਪੰਚ ਅਮਨਦੀਪ ਸਿੰਘ ਮੀਰਕਚਾਣਾਂ, ਜੱਗੀ ਲੁਕਮਾਨੀਆਂ ਸਮੇਤ ਹੋਰ ਭਗਵਾਨਪੁਰ ਟੀਮ ਦੇ ਮੈਂਬਰ ਵੀ ਮੌਜ਼ੂਦ ਸਨ।
ਪਿਛਲੀ ਖ਼ਬਰ ਅੱਵਲ ਆਈਆਂ ਵਿਦਿਆਰਥਣਾਂ ਪੰਡਤ ਮੋਹਨ ਲਾਲ ਐੱਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਨੇ ਜੀ. ਐੱਨ. ਡੀ. ਯੂ. ਦੇ ਨਤੀਜਿਆਂ ਵਿਚ... ਅਗਲੀ ਖ਼ਬਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।