30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਚੋਰੀ ਦੇ ਮੋਟਰਸਾਈਕਲ ਸਮੇਤ 1 ਕਾਬੂ

ਪਠਾਨਕੋਟ, 29 ਅਗਸਤ (ਵਿਨੋਦ)-ਪਠਾਨਕੋਟ ਪੁਲਿਸ ਨੇ ਗਸ਼ਤ ਦੌਰਾਨ ਚੋਰੀ ਦੀ ਮੋਟਰਸਾਈਕਲ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਥਾਣਾ ਡਵੀਜਨ ਨੰ 2 ਦੇ ਏ.

ਅਜੀਤ ਡੈਸਕ 30-08-2026
ਪਠਾਨਕੋਟ, 29 ਅਗਸਤ (ਵਿਨੋਦ)-ਪਠਾਨਕੋਟ ਪੁਲਿਸ ਨੇ ਗਸ਼ਤ ਦੌਰਾਨ ਚੋਰੀ ਦੀ ਮੋਟਰਸਾਈਕਲ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਥਾਣਾ ਡਵੀਜਨ ਨੰ 2 ਦੇ ਏ.ਐਸ.ਆਈ ਸ਼ਾਮ ਲਾਲ ਸਮੇਤ ਸਾਥੀ ਕਰਮਚਾਰੀ ਗਸ਼ਤ ֹ ਕਰ ਰਹੇ ਸਨ ਕਿ ਜਦੋਂ ਉਹ ਪਟੇਲ ਚੌਕ ਪਠਾਨਕੋਟ ਜਾ ਰਹੇ ਸਨ ਤਾਂ ਇਸੇ ਦੌਰਾਨ ਉਨਾਂ ਨੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਆਉਂਦਾ ਦੇਖਿਆ। ਮੋਟਰਸਾਈਕਲ ਸਵਾਰ ਨੇ ਪੁਲਿਸ ਨੂੰ ਦੇਖ ਕੇ ਮੁੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸ਼ੱਕ ਹੋਣ ’ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ, ਜਿਸ ਦੌਰਾਨ ਦੋਸ਼ੀ ਨੇ ਆਪਣਾ ਨਾਮ ਗੋਲਡੀ ਉਰਫ ਰੋਹਿਤ ਪੁੱਤਰ ਕੁਲਵਿੰਦਰ ਮਸੀਹ ਵਾਸੀ ਪਿੰਡ ਭਡਵਾਲ ਥਾਣਾ ਧਾਰੀਵਾਲ ਹਾਲ ਵਾਸੀ ਸੁੰਦਰ ਨਗਰ ਪਠਾਨਕੋਟ ਦੱਸਿਆ। ਦੋਸ਼ੀ ਨੇ ਮੰਨਿਆ ਕਿ ਇਹ ਮੋਟਰਸਾਈਕਲ ਉਸ ਨੇ ਦੀਨਾਨਗਰ ਤੋਂ ਚੋਰੀ ਕੀਤਾ ਹੈ, ਉਸ ਨਾਲ ਸਾਥੀ ਸ਼ੰਕਰ ਵੀ ਸੀ. ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਪੀ . ਜੀ . ਆਈ. ’ ਚ ਖੋਜ ਕਾਰਜਾਂ ਲਈ ਸਰੀਰ ਦਾਨ ਕਰਨ ਦੀਆਂ ਕੀਤੀਆਂ ਵਸੀਹਤਾਂ ਅਗਲੀ ਖ਼ਬਰ ਅਮਰਦੀਪ ਕਾਲਜ ਦੇ ਬੀ.ਕਾਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ਮੈਰਿਟ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।