31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕਰਾਟੇ ਮੁਕਾਬਲੇ ’ਚ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਕਿਓ ਰਿਨ ਸ਼ੋਟੋਕਾਨ ਕਰਾਟੇ-ਡੋ ਐਸੋਸੀਏਸ਼ਨ ਆਫ ਪੰਜਾਬ ਵਲੋਂ ਸਿਮਰਨ ਪੈਲੇਸ, ਅੰਮ੍ਰਿਤਸਰ ਵਿਖੇ ਕਰਵਾਏ ਗਏ ਕਰਾਟੇ ਮੁਕਾਬਲੇ ਵਿਚ ਡਾ. ਐੱਮ.

ਅਜੀਤ ਡੈਸਕ 30-08-2026
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਕਿਓ ਰਿਨ ਸ਼ੋਟੋਕਾਨ ਕਰਾਟੇ-ਡੋ ਐਸੋਸੀਏਸ਼ਨ ਆਫ ਪੰਜਾਬ ਵਲੋਂ ਸਿਮਰਨ ਪੈਲੇਸ, ਅੰਮ੍ਰਿਤਸਰ ਵਿਖੇ ਕਰਵਾਏ ਗਏ ਕਰਾਟੇ ਮੁਕਾਬਲੇ ਵਿਚ ਡਾ. ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਕਿਲ੍ਹਾ ਮੰਡੀ ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ । ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਪ੍ਰਤਿਭਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ 8 ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਅਤੇ 1 ਵਿਦਿਆਰਥਣ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਦੀਕਸ਼ਾ, ਧਨਿਕਾ, ਜਸਪ੍ਰੀਤ, ਪਲਕ, ਜੈਸਿਕਾ, ਜਾਨਵੀ, ਰੁਦ੍ਰ ਸ਼ੀ ਅਤੇ ਰੁਦ੍ਰ ਸ਼ਰਮਾ ਨੇ ਸੋਨੇ ਦੇ ਤਮਗੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ, ਜਦਕਿ ਹਰਸ਼ਿਕਾ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਰਿਚਾ ਮਹਾਜਨ ਨੇ ਸਾਰੇ ਤਮਗਾ ਜੇਤੂ ਵਿਦਿਆਰਥੀਆਂ ਅਤੇ ਕੋਚ ਸ਼ਿਵਮ ਤਿਵਾਰੀ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਨ, ਅਧਿਆਪਕਾਂ ਅਤੇ ਮਾਪਿਆਂ ਨੇ ਵੀ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ।
ਪਿਛਲੀ ਖ਼ਬਰ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚਟਾਨ ਵਾਂਗ ਖੜ੍ਹੇ ਹਨ : ਆਗੂ ਅਗਲੀ ਖ਼ਬਰ ਸੇਖਵਾਂ ਵਿਖੇ ਨਵੇਂ ਬਣੇ ਸਟੇਡੀਅਮ ਦਾ ਵਿਧਾਇਕ ਸ਼ੈਰੀ ਕਲਸੀ ਨੇ ਕੀਤਾ ਆਗਾਜ਼- ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।