02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਿੰਡ ਤਾਲਿਬਪੁਰ ਵਿਖੇ ਸ਼ਰਾਬ ਦੇ ਠੇਕੇ ’ਤੇ ਲੱਖਾਂ ਦੀ ਚੋਰੀ

ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਤਾਲਿਬਪੁਰ ਤੋਂ ਸਾਹੋਵਾਲ ਨੂੰ ਜਾਣ ਵਾਲੀ ਸੜਕ ’ਤੇ ਪੈਂਦੇ ਠੇਕੇ ਵਿਚ ਰਾਤ ਸਮੇਂ ਚੋਰਾਂ ਨੇ ਸ਼ਰਾਬ ਤੇ ਨਕਦੀ ਚੋਰੀ ਕਰਕੇ ਲਗਭਗ 1 ਲੱਖ 35 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਉਹ ਰਾਤ ਵੇਲੇ ਠੇਕਾ ਬੰਦ ਕਰਕੇ 10 ਵਜੇ ਦੇ ਕਰੀਬ ਘਰ ਚਲਾ ਗਿਆ ਕਿ ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡਾ ਠੇਕਾ ਟੁੱਟਿਆ ਪਿਆ ਹੈ।

ਅਜੀਤ ਡੈਸਕ 02-09-2026
ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਤਾਲਿਬਪੁਰ ਤੋਂ ਸਾਹੋਵਾਲ ਨੂੰ ਜਾਣ ਵਾਲੀ ਸੜਕ ’ਤੇ ਪੈਂਦੇ ਠੇਕੇ ਵਿਚ ਰਾਤ ਸਮੇਂ ਚੋਰਾਂ ਨੇ ਸ਼ਰਾਬ ਤੇ ਨਕਦੀ ਚੋਰੀ ਕਰਕੇ ਲਗਭਗ 1 ਲੱਖ 35 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਉਹ ਰਾਤ ਵੇਲੇ ਠੇਕਾ ਬੰਦ ਕਰਕੇ 10 ਵਜੇ ਦੇ ਕਰੀਬ ਘਰ ਚਲਾ ਗਿਆ ਕਿ ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡਾ ਠੇਕਾ ਟੁੱਟਿਆ ਪਿਆ ਹੈ। ਜਦੋਂ ਆ ਕੇ ਦੇਖਿਆ ਤਾਂ ਠੇਕੇ ਦੇ ਦੋਨੋਂ ਗੇਟ ਤੋੜ ਕੇ ਉਸ ਵਿਚ ਪਈ ਵੱਖ-ਵੱਖ ਕਿਸਮ ਦੀ ਸ਼ਰਾਬ ਜਿਸ ’ਚ ਐਂਟੀਕਿਊਟੀ 15 ਬੋਤਲਾਂ, ਬਲੈਂਡਰ 3 1 ਬੋਤਲਾਂ, 100 ਪਾਈਪਰ 2 ਬੋਤਲਾਂ, ਸਿਗਨੇਚਰ 16 ਬੋਤਲਾਂ, ਬੀਅਰਾਂ ਦੀਆਂ ਪੇਟੀਆਂ, ਕੈਨਾਂ ਦੀਆਂ ਪੇਟੀਆਂ ਤੋਂ ਇਲਾਵਾ ਹੋਰ ਕਈ ਕਿਸਮ ਦੀ ਸ਼ਰਾਬ ਚੋਰ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਨਾਲ ਠੇਕੇਦਾਰ ਦਾ ਲਗਪਗ 1 ਲੱਖ 35 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਪੁਰਾਣਾ ਸ਼ਾਲਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮੌਕੇ ’ਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਵੀ ਲਿਆ ਹੈ। ਪਿੰਡ ਤਾਲਿਬਪੁਰ ਦੇ ਡਾ: ਸ਼ਸ਼ੀ ਦੱਤਾ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਇਲਾਕੇ ਅੰਦਰ 8 ਦਿਨਾਂ ਵਿਚ 8-10 ਚੋਰੀਆਂ ਹੋ ਚੁੱਕੀਆਂ ਹਨ ਤੇ ਪੁਲਿਸ ਅਜੇ ਤੱਕ ਕਿਸੇ ਵੀ ਚੋਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਤੇ ਚੋਰੀਆਂ ਨਾਲ ਇਲਾਕੇ ਅੰਦਰ ਮਾਹੌਲ ਦਹਿਸ਼ਤ ਵਰਗਾ ਪੈਦਾ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਚੋਰੀ ਰਾਤ 2 ਤੋਂ 3 ਵਜੇ ਵਿਚਕਾਰ ਕੀਤੀ ਜਾਂਦੀ ਹੈ ਤੇ ਇਹ ਸ਼ੱਕ ਜ਼ਾਹਿਰ ਕੀਤਾ ਕਿ ਚੋਰ ਲੋਕਲ ਏਰੀਏ ਨਾਲ ਹੀ ਸੰਬੰਧ ਰੱਖਦੇ ਹਨ। ਠੇਕਾ ਮਾਲਕਾਂ ਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਇਲਾਕੇ ਅੰਦਰ ਹੋ ਰਹੀਆਂ ਚੋਰੀਆਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਦੀ ਗਸ਼ਤ ਵਧਾਉਣ ਲਈ ਪੁਰਾਣਾ ਸ਼ਾਲਾ ਪੁਲਿਸ ਨੂੰ ਹਦਾਇਤ ਕੀਤੀ ਜਾਵੇ ਅਤੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਤੱਕ ਸੜਕਾਂ ਬਣਾਉਣ ’ਤੇ ਸਰਪੰਚਾਂ ਨੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ਿਲ੍ਹਾ ਪ੍ਰਧਰੀ ਖੋ-ਖੋ ਮੁਕਾਬਲਿਆਂ ’ਚ ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਦੀ ਇਕ ਵਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।