ਜੂਡੋ ਖਿਡਾਰੀਆਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਦਿੱਤੀ ਸ਼ਰਧਾਂਜਲੀ
ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦੀ ਯਾਦ ’ਚ ਮਨਾਏ ਜਾ ਰਹੇ ਰਾਸ਼ਟਰੀ ਖੇਡ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਖਿਡਾਰੀਆਂ ਨੇ ਦੇਸ਼ ਦੀ ਆਨ, ਸ਼ਾਨ ਤੇ ਮਾਣ ਲਈ ਸੰਘਰਸ਼ ਦਾ ਅਹਿਦ ਲਿਆ। ਇਸ ਮੌਕੇ ਸਾਬਕਾ ਜੂਡੋ ਖਿਡਾਰੀ ਗਗਨਦੀਪ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਉਨ੍ਹਾਂ ਨਾਲ ਜੂਡੋ ਸੈਂਟਰ ’ਚ ਬੀਤੇ ਪਲਾਂ ਨੂੰ ਸਾਂਝਾ ਕੀਤਾ।
ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦੀ ਯਾਦ ’ਚ ਮਨਾਏ ਜਾ ਰਹੇ ਰਾਸ਼ਟਰੀ ਖੇਡ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਖਿਡਾਰੀਆਂ ਨੇ ਦੇਸ਼ ਦੀ ਆਨ, ਸ਼ਾਨ ਤੇ ਮਾਣ ਲਈ ਸੰਘਰਸ਼ ਦਾ ਅਹਿਦ ਲਿਆ। ਇਸ ਮੌਕੇ ਸਾਬਕਾ ਜੂਡੋ ਖਿਡਾਰੀ ਗਗਨਦੀਪ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਉਨ੍ਹਾਂ ਨਾਲ ਜੂਡੋ ਸੈਂਟਰ ’ਚ ਬੀਤੇ ਪਲਾਂ ਨੂੰ ਸਾਂਝਾ ਕੀਤਾ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਮੇਜ਼ਰ ਧਿਆਨ ਚੰਦ ਦੀ ਹਾਕੀ ਲਈ ਕੀਤੀ ਕੁਰਬਾਨੀ ਸੰਘਰਸ਼ ਤੇ ਭਾਰਤ ਦੇਸ਼ ਲਈ ਪਿਆਰ ਸਦਾ ਯਾਦ ਰਹੇਗਾ। ਰਾਜ ਤੇ ਭਾਰਤ ਸਰਕਾਰ ਵਲੋਂ ਖਿਡਾਰੀਆਂ ਲਈ ਕਈ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਇਸ ਮੌਕੇ ਸਾਬਕਾ ਜੂਡੋ ਖਿਡਾਰੀ ਗਗਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨੇ ਭਰੋਸਾ ਦਿਵਾਇਆ ਕਿ ਉਹ ਜੂਡੋ ਖਿਡਾਰੀਆਂ ਦੀ ਬਿਹਤਰੀ ਲਈ ਸੇਵਾ ਕਰਦੇ ਰਹਿਣਗੇ। ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਜ਼ਿਲ੍ਹਾ ਜਰਨਲ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਚੇਅਰਮੈਨ ਮਾਰਕੀਟ ਕਮੇਟੀ ਗਗਨਦੀਪ ਸਿੰਘ ਭੋਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਕ ਸਫਲ ਕਾਰੋਬਾਰੀ ਤੇ ਖੇਡ ਪ੍ਰੇਮੀ ਹਨ ਜੋ ਗੁਰਦਾਸਪੁਰ ਦੀ ਜੂਡੋ ਨੂੰ ਪ੍ਰਫੁੱਲਿਤ ਕਰਨ ਲਈ ਭਰਭੂਰ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਮੌਕੇ ਸੀ.ਬੀ.ਐਸ.ਈ ਖੇਡਾਂ, ਕੇਂਦਰੀ ਵਿਦਿਆਲੇ ਸੰਗਠਨ ਖੇਡਾਂ ਵਿਚ ਨੈਸ਼ਨਲ ਪੱਧਰ ’ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਰਵਿੰਦਰ ਸਿੰਘ, ਰਵੀ ਕੁਮਾਰ, ਲਕਸ਼ੇ ਕੁਮਾਰ, ਅਤੁਲ ਕੁਮਾਰ ਲਵਲੀ ਕੁਮਾਰ, ਪ੍ਰਵੀਨ ਕੁਮਾਰ, ਯੂਥ ਕੋਆਰਡੀਨੇਟਰ ਹਰਮਿੰਦਰ ਸਿੰਘ, ਸਰਤਾਜ ਸਿੰਘ, ਮਨਿੰਦਰ ਸਿੰਘ ਅਤੇ ਰਮਨ ਹਾਜ਼ਰ ਸਨ ।