05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ’ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼

ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ ਤੇ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਤੇ 2027 ਦੀਆਂ ਚੋਣਾਂ ਦੀ ਰਣਨੀਤੀ ਬਾਰੇ ਕਾਂਗਰਸੀ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ। ਇਸ ਮੌਕੇ ਮਨਦੀਪ ਸਿੰਘ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਆਈ ਹੈ, ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ।

ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਤੇ ਹੋਰ ਪਾਰਟੀ ਦੇ ਆਗੂ। ਅਜੀਤ ਤਸਵੀਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕ੍ਰਿਸ਼ਨ ਤੇ ਰਾਧਾ ਦੇ ਸਵਰੂਪ ਵਿਚ ਦਕਸ਼ ਤੇ ਰਿਧੀਮਾ। ਤਸਵੀਰ: ਵਿਸ਼ਾਲ ਮੁੰਨਾ 05-09-2026
ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ ਤੇ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਤੇ 2027 ਦੀਆਂ ਚੋਣਾਂ ਦੀ ਰਣਨੀਤੀ ਬਾਰੇ ਕਾਂਗਰਸੀ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ। ਇਸ ਮੌਕੇ ਮਨਦੀਪ ਸਿੰਘ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਆਈ ਹੈ, ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਨੂੰ ਇਸ ਸਰਕਾਰ ਨੇ ਕੁੱਟਿਆ ਤੇ ਲਤਾੜਿਆ ਹੈ, ਜਿਸ ਕਰਕੇ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰਨਗੇ ਤੇ ਪੰਜਾਬ ਵਿਚ ਮੁੜ ਵੱਡੇ ਬਹੁਮਤ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਚ ਕਾਂਗਰਸ ਪਾਰਟੀ ਪਹਿਲਾਂ ਨਾਲੋਂ ਹੋਰ ਵੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਵੀ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ, ਉਸ ਵੇਲੇ ਹੀ ਪੰਜਾਬ ਦੇ ਲੋਕਾਂ ਨੂੰ ਸੁੱਖ-ਸਹੂਲਤਾਂ ਮਿਲੀਆਂ ਹਨ। ਇਥੋਂ ਤੱਕ ਕਿ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮ ਵਰਗ ਨੂੰ ਕਾਂਗਰਸ ਸਰਕਾਰ ਵੇਲੇ ਹਰ ਸੁੱਖ ਸਹੂਲਤ ਦਿੱਤੀ ਗਈ, ਜਿਸ ਕਰਕੇ ਪੰਜਾਬ ਦੇ ਲੋਕ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਬੈਠੇ ਹਨ। ਉਨ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ 2027 ਦੀਆਂ ਚੋਣਾਂ ਲਈ ਲਾਮਬੱਧ ਕੀਤਾ। ਇਸ ਮੌਕੇ ਸਾਹਿਬ ਸਿੰਘ ਮੰਡ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਢੰਡੇ ਬਲਾਕ ਪ੍ਰਧਾਨ, ਜਸਪਾਲ ਸਿੰਘ ਸੰਮਤੀ ਮੈਂਬਰ ਨੂਰਪੁਰ, ਦਿਲਬਾਗ ਸਿੰਘ ਲਾਲੀ ਸੰਮਤੀ ਮੈਂਬਰ, ਗੁਰਦੇਵ ਸਿੰਘ ਲਾਡੀ ਬੋਲੇਵਾਲ ਪ੍ਰਧਾਨ ਬੀ.ਸੀ. ਵਿੰਗ, ਸਾ. ਸਰਪੰਚ ਪਰਮਜੀਤ ਸਿੰਘ ਬੋਲੇਵਾਲ, ਸਾ. ਸਰਪੰਚ ਰਾਜ ਅਲੀ ਵੀਲਾ ਬੱਜੂ, ਰਣਧੀਰ ਸਿੰਘ ਹੀਰਾ ਸੰਦਲਪੁਰ, ਰੇਸ਼ਮ ਸਿੰਘ ਵਾਇਸ ਯੂਥ ਪ੍ਰਧਾਨ, ਪ੍ਰਦੀਪ ਸਿੰਘ ਵੈਰੋਨੰਗਲ ਸੋਸ਼ਲ ਮੀਡਿਆ ਇੰਚਾਰਜ, ਰਾਜਾ ਪੇਜੋਚੱਕ, ਸੁਖਦੇਵ ਸਿੰਘ ਸੇਖਵਾਂ, ਦਵਿੰਦਰ ਸਿੰਘ ਨੂਰਪੁਰ, ਮੁਖਤਾਰ ਸਿੰਘ ਸ਼੍ਰੀ ਹਰਗੋਬਿੰਦਪੁਰ, ਬਲਵੰਤ ਸਿੰਘ ਸੇਖਵਾਂ, ਇੰਦਰਜੀਤ ਸਿੰਘ ਨੂਰਪੁਰ, ਅਜੇਪਾਲ ਸਿੰਘ ਪੰਚਾਇਤ ਮੈਂਬਰ, ਸੋਨੂੰ ਸਾਗਰਪੁਰ, ਸ਼ਮਸ਼ੇਰ ਸਿੰਘ ਹਰਪੁਰਾ, ਸਰਦੂਲ ਸਿੰਘ ਬਰਿਆਰ, ਮਨਪ੍ਰੀਤ ਸਿੰਘ, ਕਰਨਬੀਰ ਸਿੰਘ ਹਰਪੁਰਾ, ਹੈਪੀ, ਲਵਲੀ, ਰਜਵਿੰਦਰ ਸਿੰਘ ਫੌਜੀ, ਬਿਕਰਮਜੀਤ ਸਿੰਘ, ਗੁਰਸੇਵਕ ਸਿੰਘ, ਜੋਧਾ, ਅਮਰਜੀਤ ਸਿੰਘ, ਆਵਤਾਰ ਸਿੰਘ ਜ਼ਿਲ੍ਹਾ ਸਕੱਤਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀ.ਐੱਮ ਸ੍ਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਗੁਰਦਾਸਪੁਰ ਬਾਰ ਚੋਣਾਂ ’ਚ ਪ੍ਰਧਾਨਗੀ ਲਈ ਹੈਰੀ ਤੇ ਠਾਕੁਰ ਵਿਚਕਾਰ ਸਖ਼ਤ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।