05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਠਾਨਕੋਟ ਦੀ ਹਰਪ੍ਰੀਤ ਕੁਮਾਰੀ ਨੂੰ ਸਟੇਟ ਟੀਚਰ ਐਵਾਰਡ ਸੁਮਨ ਨੂੰ ਸਪੈਸ਼ਲ ਟੀਚਰ ਐਵਾਰਡ

ਪਠਾਨਕੋਟ, 4 ਸਤੰਬਰ (ਸੰਧੂ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਦਿਵਸ ਮੌਕੇ ਸੂਬੇ ਦੇ ਮਿਹਨਤੀ ਤੇ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਐਲਾਨੇ ਗਏ ਸਟੇਟ ਟੀਚਰ ਐਵਾਰਡ-2026 ਤਹਿਤ ਪਠਾਨਕੋਟ ਜ਼ਿਲ੍ਹੇ ਦੀਆਂ 2 ਅਧਿਆਪਕਾਵਾਂ ਦੀ ਚੋਣ ਹੋਈ ਹੈ। ਇਸ ਤਹਿਤ ਹਰਪ੍ਰੀਤ ਕੁਮਾਰੀ, ਸੈਂਟਰ ਹੈੱਡ ਟੀਚਰ, ਕਲਸਟਰ ਸਰਨਾਂ, ਬਲਾਕ ਪਠਾਨਕੋਟ-2 ਨੂੰ ਸਟੇਟ ਟੀਚਰ ਅਵਾਰਡ-2026, ਜਦਕਿ ਸੁਮਨ, ਐਸੋਸੀਏਟ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਕੁਠੇੜ, ਬਲਾਕ ਪਠਾਨਕੋਟ-3 ਨੂੰ ਸਪੈਸ਼ਲ ਟੀਚਰ ਅਵਾਰਡ-2026 ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਸਟੇਟ ਟੀਚਰ ਐਵਾਰਡ-2026 ਲਈ ਚੁਣੀ ਗਈ ਹਰਪ੍ਰੀਤ ਕੁਮਾਰੀ ਤੇ ਸਪੈਸ਼ਲ ਟੀਚਰ ਐਵਾਰਡ-2026 ਲਈ ਚੁਣੀ ਗਈ ਸੁਮਨ। 05-09-2026
ਪਠਾਨਕੋਟ, 4 ਸਤੰਬਰ (ਸੰਧੂ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਦਿਵਸ ਮੌਕੇ ਸੂਬੇ ਦੇ ਮਿਹਨਤੀ ਤੇ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਐਲਾਨੇ ਗਏ ਸਟੇਟ ਟੀਚਰ ਐਵਾਰਡ-2026 ਤਹਿਤ ਪਠਾਨਕੋਟ ਜ਼ਿਲ੍ਹੇ ਦੀਆਂ 2 ਅਧਿਆਪਕਾਵਾਂ ਦੀ ਚੋਣ ਹੋਈ ਹੈ। ਇਸ ਤਹਿਤ ਹਰਪ੍ਰੀਤ ਕੁਮਾਰੀ, ਸੈਂਟਰ ਹੈੱਡ ਟੀਚਰ, ਕਲਸਟਰ ਸਰਨਾਂ, ਬਲਾਕ ਪਠਾਨਕੋਟ-2 ਨੂੰ ਸਟੇਟ ਟੀਚਰ ਅਵਾਰਡ-2026, ਜਦਕਿ ਸੁਮਨ, ਐਸੋਸੀਏਟ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਕੁਠੇੜ, ਬਲਾਕ ਪਠਾਨਕੋਟ-3 ਨੂੰ ਸਪੈਸ਼ਲ ਟੀਚਰ ਅਵਾਰਡ-2026 ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।ਇਸ ਮਾਣਮੱਤੀ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਡੀ . ਜੀ. ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਅਮਨਦੀਪ ਨੇ ਦੋਵੇਂ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ, ਸਮਰਪਣ ਤੇ ਸਿੱਖਿਆ ਪ੍ਰਤੀ ਜ਼ਿੰਮੇਵਾਰੀ ਨੂੰ ਮਿਲਣ ਵਾਲਾ ਇਹ ਸਨਮਾਨ ਹੋਰਨਾਂ ਅਧਿਆਪਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗਾ।ਉਨ੍ਹਾਂ ਕਿਹਾ ਕਿ ਹਰਪ੍ਰੀਤ ਕੁਮਾਰੀ ਤੇ ਸੁਮਨ ਨੇ ਆਪਣੀ ਮਿਹਨਤ ਅਤੇ ਵਿਲੱਖਣ ਸੇਵਾਵਾਂ ਰਾਹੀਂ ਵਿਦਿਆਰਥੀਆਂ ਦੀ ਸਿੱਖਿਆ ਤੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ। ਪਠਾਨਕੋਟ ਜ਼ਿਲ੍ਹੇ ਦੀਆਂ ਦੋ ਅਧਿਆਪਕਾਵਾਂ ਦੀ ਸਟੇਟ ਪੱਧਰੀ ਸਨਮਾਨ ਲਈ ਚੋਣ ਹੋਣਾ ਸਮੁੱਚੇ ਸਿੱਖਿਆ ਵਿਭਾਗ ਅਤੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ।
ਪਿਛਲੀ ਖ਼ਬਰ ਬਾਵਾ ਲਾਲ ਦਿਆਲ ਜੀ ਦੇ ਮੰਦਿਰ ਵਿਖੇ ਮਨਾਇਆ ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ ਅਗਲੀ ਖ਼ਬਰ ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।