05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਲਾਇਨਜ਼ ਕਲੱਬ ਵਲੋਂ ਹਵਾਲਾਤੀਆਂ ਤੇ ਕੈਦੀਆਂ ਨੂੰ ਵੰਡੇ ਚਸ਼ਮੇ

ਪਠਾਨਕੋਟ, 4 ਸਤੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਸਬ-ਜੇਲ੍ਹ ਵਿਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਚਸ਼ਮੇ ਵੰਡੇ ਗਏ । ਇਸ ਮੌਕੇ ਪੀ.

ਅਜੀਤ ਡੈਸਕ 05-09-2026
ਪਠਾਨਕੋਟ, 4 ਸਤੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਸਬ-ਜੇਲ੍ਹ ਵਿਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਚਸ਼ਮੇ ਵੰਡੇ ਗਏ । ਇਸ ਮੌਕੇ ਪੀ.ਡੀ.ਜੀ. ਸਤੀਸ਼ ਮਹਿੰਦਰੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਜ਼ੋਨ ਚੇਅਰਮੈਨ ਰੋਮੀ ਵਡੈਹਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਬ-ਜੇਲ੍ਹ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ: ਨਿਤਿਨ ਗੁਪਤਾ ਵਲੋਂ ਕੈਦੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਸੀ । ਜਾਂਚ ਦੌਰਾਨ 10 ਕੈਦੀਆਂ ਦੀ ਨਜ਼ਰ ਕਮਜ਼ੋਰ ਪਾਈ ਗਈ, ਜਿਨ੍ਹਾਂ ਨੂੰ ਅੱਜ ਚਸ਼ਮੇ ਮੁਹੱਈਆ ਕਰਵਾਏ ਗਏ । ਇਸ ਮੌਕੇ ਸਕੱਤਰ ਅਵਤਾਰ ਅਬਰੋਲ, ਕੈਸ਼ੀਅਰ ਪ੍ਰਵੀਨ ਅਗਰਵਾਲ, ਪੀ.ਆਰ.ਓ. ਰਵਨੀਤ ਗੱਡ, ਸੰਦੀਪ ਕੋਹਲੀ, ਰਣਵੀਰ ਸਿੰਘ, ਰਾਜ ਕੁਮਾਰ, ਸੁਰਿੰਦਰ ਮਹਾਜਨ, ਹਰਜੀਤ ਸਿੰਘ, ਸੀ.ਐਸ. ਲਾਇਲਪੁਰੀ, ਅਮਿਤ ਕੁਮਾਰ, ਵਿਕਾਸ ਮਹਾਜਨ ਬੰਟੀ ਅਤੇ ਜੇਲ੍ਹ ਸਟਾਫ਼ ਹਾਜ਼ਰ ਸੀ ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਫਿਰ ਤੋਂ ਸਰਕਾਰ ਬਣੇਗੀ- ਸ਼ਰਮਾ, ਆਲੋਵਾਲ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ’ਚ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।