ਆਰਿਆ ਕਾਲਜ ਵਿਖੇ ਟੈਲੈਂਟ ਹੰਟ ਪ੍ਰੋਗਰਾਮ ਕਰਵਾਇਆ, ਆਸ਼ਨਾ ਬਣੀ ਮਿਸ ਫਰੈਸ਼ਰ
ਪਠਾਨਕੋਟ, 4 ਸਤੰਬਰ (ਸੰਧੂ)-ਆਰਿਆ ਕਾਲਜ ਪਠਾਨਕੋਟ ਵਲੋਂ ਟੈਲੈਂਟ ਹੰਟ ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਡਾਇਰੈਕਟਰ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਪ੍ਰੋ: ਰੋਜ਼ੀ ਢਿੱਲੋਂ ਤੇ ਪ੍ਰੋ: ਕੁਸੁਮ ਰਾਜਪੂਤ ਦੀ ਦੇਖ ਰੇਖ ’ਚ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਗੀਤ, ਫੈਂਸੀ ਡਰੈੱਸ, ਕਲਾਸੀਕਲ ਡਾਂਸ ਤੇ ਸੋਲੋ ਡਾਂਸ ਦੀਆਂ ਪੇਸ਼ਕਾਰੀਆਂ ਰਾਹੀਂ ਖੂਬ ਸਮਾਂ ਬੰਨ੍ਹਿਆ।
ਪਠਾਨਕੋਟ, 4 ਸਤੰਬਰ (ਸੰਧੂ)-ਆਰਿਆ ਕਾਲਜ ਪਠਾਨਕੋਟ ਵਲੋਂ ਟੈਲੈਂਟ ਹੰਟ ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਡਾਇਰੈਕਟਰ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਪ੍ਰੋ: ਰੋਜ਼ੀ ਢਿੱਲੋਂ ਤੇ ਪ੍ਰੋ: ਕੁਸੁਮ ਰਾਜਪੂਤ ਦੀ ਦੇਖ ਰੇਖ ’ਚ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਗੀਤ, ਫੈਂਸੀ ਡਰੈੱਸ, ਕਲਾਸੀਕਲ ਡਾਂਸ ਤੇ ਸੋਲੋ ਡਾਂਸ ਦੀਆਂ ਪੇਸ਼ਕਾਰੀਆਂ ਰਾਹੀਂ ਖੂਬ ਸਮਾਂ ਬੰਨ੍ਹਿਆ। ਸਮਾਗਮ ਦਾ ਮੁੱਖ ਆਕਰਸ਼ਣ ਮਿਸ ਫਰੈਸ਼ਰ ਮੁਕਾਬਲਾ ਰਿਹਾ। ਇਸ ’ਚ ਵੱਖ-ਵੱਖ ਖ਼ਿਤਾਬਾਂ ਲਈ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕੁਮਾਰੀ ਵਰਤਿਕਾ ਨੇ ਮਿਸ ਬਿਊਟੀਫੁਲ ਸਮਾਈਲ, ਪ੍ਰਾਚੀ ਠਾਕੁਰ ਨੇ ਮਿਸ ਚਾਰਮਿੰਗ, ਰੀਆ ਦੇਵੀ ਨੇ ਮਿਸ ਗੌਰਜੀਅਸ, ਨਿਸ਼ਠਾ ਨੇ ‘ਮਿਸ ਕਾਨਫ਼ੀਡੈਂਟ’, ਯੁਵਿਕਾ ਨੇ ਮਿਸ ਵੈੱਲ ਡਰੈੱਸਡ ਤੇ ਹਿਮਾਨੀ ਨੇ ਮਿਸ ਬਿਊਟੀਫੁਲ ਗੇਟ ਦਾ ਖ਼ਿਤਾਬ ਹਾਸਲ ਕੀਤਾ। ਯੂ.ਜੀ ਦੀ ਵਿਦਿਆਰਥਣ ਕੁਮਾਰੀ ਆਸ਼ਨਾ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੀ ਪ੍ਰਬੰਧਕਾਂ ਰਸ਼ਮੀ ਆਹਲੂਵਾਲੀਆ ਅਤੇ ਡਾਇਰੈਕਟਰ ਡਾ: ਗੁਰਮੀਤ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਤਾਜ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਮੰਚ ਦਾ ਸੰਚਾਲਨ ਪ੍ਰੋ. ਰਕਸ਼ਿਤਾ ਵਿਜ ਨੇ ਕੀਤਾ। ਇਸ ਮੌਕੇ ਡਾ: ਨਰਿੰਦਰ ਕੌਰ ਅਤੇ ਡਾ: ਰੁਪਿੰਦਰਜੀਤ ਕੌਰ ਸਮੇਤ ਕਾਲਜ ਦਾ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ ।