12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸ਼ਿਵ ਸ਼ਕਤੀ ਛਿੰਝ ਕਮੇਟੀ ਬਲੌਰ ਵਲੋਂ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ

ਤਾਰਾਗੜ੍ਹ, 11 ਸਤੰਬਰ (ਸੋਹਨ ਲਾਲ)-ਸ਼ਿਵ ਸ਼ਕਤੀ ਛਿੰਝ ਕਮੇਟੀ ਬਲੌਰ ਵਲੋਂ ਸਾਲਾਨਾ ਛਿੰਝ ਮੇਲੇ ਦਾ ਆਯੋਜਨ ਪ੍ਰਧਾਨ ਪ੍ਰਦੀਪ ਪਹਿਲਵਾਨ ਦੀ ਅਗਵਾਈ ਹੇਠ ਧੂਮਧਾਮ ਨਾਲ ਕਰਵਾਇਆ ਗਿਆ । ਮੇਲੇ ’ਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਖੇਤਰਾਂ ਤੋਂ ਕਰੀਬ 200 ਪਹਿਲਵਾਨਾਂ ਨੇ ਭਾਗ ਲੈ ਕੇ ਆਪਣੇ ਕੁਸ਼ਤੀ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 12-09-2026
ਤਾਰਾਗੜ੍ਹ, 11 ਸਤੰਬਰ (ਸੋਹਨ ਲਾਲ)-ਸ਼ਿਵ ਸ਼ਕਤੀ ਛਿੰਝ ਕਮੇਟੀ ਬਲੌਰ ਵਲੋਂ ਸਾਲਾਨਾ ਛਿੰਝ ਮੇਲੇ ਦਾ ਆਯੋਜਨ ਪ੍ਰਧਾਨ ਪ੍ਰਦੀਪ ਪਹਿਲਵਾਨ ਦੀ ਅਗਵਾਈ ਹੇਠ ਧੂਮਧਾਮ ਨਾਲ ਕਰਵਾਇਆ ਗਿਆ । ਮੇਲੇ ’ਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਖੇਤਰਾਂ ਤੋਂ ਕਰੀਬ 200 ਪਹਿਲਵਾਨਾਂ ਨੇ ਭਾਗ ਲੈ ਕੇ ਆਪਣੇ ਕੁਸ਼ਤੀ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲਾਨਾ ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਸ਼ਿਰਕਤ ਕੀਤੀ, ਜਦਕਿ ਹਲਕਾ ਭੋਆ ਯੂਥ ਕਾਂਗਰਸ ਦੇ ਪ੍ਰਧਾਨ ਸੁਮਿਤ ਠਾਕੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਮੇਲੇ ’ਚ ਪਹੁੰਚਣ ’ਤੇ ਛਿੰਝ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਜੋਗਿੰਦਰ ਪਾਲ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ਼ਿਵ ਸ਼ਕਤੀ ਛਿੰਝ ਕਮੇਟੀ ਦੇ ਪ੍ਰਧਾਨ ਪ੍ਰਦੀਪ ਪਹਿਲਵਾਨ ਨੇ ਦੱਸਿਆ ਕਿ ਬਲੌਰ ’ਚ ਕਰਵਾਈ ਜਾਣ ਵਾਲੀ ਇਹ ਛਿੰਝ ਪੁਰਾਤਨ ਇਤਿਹਾਸ ਤੇ ਬਜ਼ੁਰਗਾਂ ਦੀਆਂ ਪਰੰਪਰਾਵਾਂ ਨਾਲ ਜੁੜਿਆ ਹੋਈ ਹੈ । ਮੇਲੇ ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਕਰੀਬ 2 ਲੱਖ ਰੁਪਏ ਦੀ ਮਾਲੀ ਦੀ ਕੁਸ਼ਤੀ ਰਹੀ । ਵੱਡੀ ਮਾਲੀ ਦੀ ਕੁਸ਼ਤੀ ਦਾ ਮੁਕਾਬਲਾ ਪਹਿਲਵਾਨ ਰਾਜੂ ਰਾਏਵਾਲ ਤੇ ਹਾਮਿਦ ਈਰਾਨ ਵਿਚਕਾਰ ਹੋਇਆ। ਰਾਜੂ ਰਾਏਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲਾ ਆਪਣੇ ਨਾਮ ਕਰ ਲਿਆ ਤੇ ਜੇਤੂ ਦਾ ਖਿਤਾਬ ਹਾਸਲ ਕੀਤਾ । ਮੁੱਖ ਮਹਿਮਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਸਾਲਾਨਾ ਛਿੰਝ ਮੇਲੇ ਦੇ ਸਫਲ ਆਯੋਜਨ ਲਈ ਸ਼ਿਵ ਸ਼ਕਤੀ ਛਿੰਝ ਕਮੇਟੀ, ਪ੍ਰਧਾਨ ਪ੍ਰਦੀਪ ਪਹਿਲਵਾਨ ਤੇ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਰੋਸ਼ਨ ਫੌਜੀ, ਪੰਕਜ ਫੌਜੀ, ਰਮਨ ਕੁਮਾਰ, ਵਿਕਾਸ ਸ਼ਰਮਾ, ਜੀਵਨ ਕੁਮਾਰ, ਜਸਵੰਤ ਸਿੰਘ, ਦਲਵਿੰਦਰ ਸਿੰਘ, ਅਮਿਤ ਸੈਣੀ, ਗੌਤਮ ਸੈਣੀ, ਰੋਹਿਤ ਕੁਮਾਰ, ਸਰਪੰਚ ਜਗਦੀਸ਼ ਰਾਜ, ਬਲਾਕ ਪ੍ਰਧਾਨ ਹਰਸ਼ ਸ਼ਰਮਾ, ਮਿੱਕੀ ਠਾਕੁਰ, ਨੰਬਰਦਾਰ ਡਿੰਪਲ ਸਲਾਰੀਆ, ਸਰਪੰਚ ਮਿੰਟੂ ਬਕਨੌਰ, ਸਰਪੰਚ ਸੋਹਣਲਾਲ ਨਾਰਾਇਣਪੁਰ, ਸੁਰੇਸ਼ ਕੁਮਾਰ, ਲੱਬਾ ਖਿਆਲਾ ਆਦਿ ਹਾਜਪ ਸਨ। ਮੇਲੇ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੇ ਸਾਰੇ ਸਹਿਯੋਗੀਆਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ ਸੰਬੰਧੀ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਮਾਤਾ ਆਸ਼ਾ ਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਣ ’ਤੇ ਮੇਲੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।