ਪਿੰਡ ਨੱਕੀ ਨੜੋਲੀ ਦੇ ਆਲੇ ਦੁਆਲੇ ਲੱਗੇ ਗੰਦਗੀ ਦੇ ਢੇਰ
ਨਰੋਟ ਜੈਮਲ ਸਿੰਘ, 11 ਸਤੰਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਨੱਕੀ ਨੜੋਲੀ ਦੀਆਂ ਗਲੀਆਂ ਤੇ ਨਾਲੀਆਂ ਦੇ ਬਹੁਤ ਹੀ ਮਾੜੇ ਹਲਾਤ ਹਨ । ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਸੋਮਰਾਜ ਨਰੋਟੀਆ ਜ਼ਿਲ੍ਹਾ ਪ੍ਰਧਾਨ ਅਜ਼ਾਦ ਸਮਾਜ ਪਾਰਟੀ (ਕਾਸ਼ੀ ਰਾਮ) ਪਠਾਨਕੋਟ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਗਲੀਆਂ ’ਚ ਪਾਣੀ ਜਮ੍ਹਾਂ ਰਹਿੰਦਾ ਹੈ ਤੇ ਲੋਕਾਂ ਦੇ ਘਰਾਂ ਅੰਦਰ ਵੀ ਚਲਾ ਜਾਂਦਾ ਹੈ ।
ਫ
ਫੜੇ ਗਏ ਦੋਸ਼ੀ ਪੁਲਿਸ ਮੁਲਾਜ਼ਮਾਂ ਨਾਲ। ਤਸਵੀਰ: ਸੋਹਨ ਲਾਲ
12-09-2026
ਨਰੋਟ ਜੈਮਲ ਸਿੰਘ, 11 ਸਤੰਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਨੱਕੀ ਨੜੋਲੀ ਦੀਆਂ ਗਲੀਆਂ ਤੇ ਨਾਲੀਆਂ ਦੇ ਬਹੁਤ ਹੀ ਮਾੜੇ ਹਲਾਤ ਹਨ । ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਸੋਮਰਾਜ ਨਰੋਟੀਆ ਜ਼ਿਲ੍ਹਾ ਪ੍ਰਧਾਨ ਅਜ਼ਾਦ ਸਮਾਜ ਪਾਰਟੀ (ਕਾਸ਼ੀ ਰਾਮ) ਪਠਾਨਕੋਟ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਗਲੀਆਂ ’ਚ ਪਾਣੀ ਜਮ੍ਹਾਂ ਰਹਿੰਦਾ ਹੈ ਤੇ ਲੋਕਾਂ ਦੇ ਘਰਾਂ ਅੰਦਰ ਵੀ ਚਲਾ ਜਾਂਦਾ ਹੈ । ਜਿਸ ਨਾਲ ਪਿੰਡ ਵਾਸੀਆਂ ਦਾ ਜੀਵਨ ਅਸਤ ਵਿਅਸਤ ਹੋ ਜਾਂਦਾ । ਇਸ ਦੇ ਨਾਲ ਪਿੰਡ ਦੇ ਆਲੇ ਦੁਆਲੇ ਵੱਡੇ-ਵੱਡੇ ਲੱਗੇ ਗੰਦਗੀ ਦੇ ਢੇਰ ਬਿਮਾਰੀਆਂ ਨੂੰ ਨਿਉਤਾ ਦੇ ਰਹੇ ਹਨ l ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਪਾਣੀ ਦੀ ਨਿਕਾਸੀ ਲਈ ਪੰਚਾਇਤ ਵਿਭਾਗ ਵਲੋਂ ਪਾਇਪ ਪਾਉਣ ਦਾ ਕੰਮ ਸੁਰੂ ਕੀਤਾ ਗਿਆ ਸੀ, ਪਰ ਪਿੰਡ ਦੇ ਕਿਸੇ ਵਿਅਕਤੀ ਵਲੋਂ ਰੁਕਵਾ ਦਿੱਤਾ ਗਿਆ । ਜਿਸ ਕਾਰਨ ਸਮੱਸਿਆ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਪ੍ਰਸ਼ਾਸਨ ਨੇ ਵੀ ਇਸ ਸਬੰਧ ਵਿਚ ਕੋਈ ਐਕਸ਼ਨ ਨਹੀ ਲਿਆ । ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਦਾ ਸਭ ਤੋ ਜ਼ਿਆਦਾ ਅਸਰ ਨਜ਼ਦੀਕ ਮੁਹੱਲੇ ਜਿੱਥੇ ਜ਼ਿਆਦਾਤਰ ਗਰੀਬ ਲੋਕਾਂ ’ਤੇ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਲੱਖਾਂ ਰੁਪਏ ਲਗਾ ਕੇ ਪਿੰਡ ’ਚ ਕਮਿਊਨਿਟੀ ਹਾਲ ਪਿੰਡ ਵਾਸੀਆਂ ਦੀ ਸੁਵਿਧਾ ਲਈ ਬਣਾਇਆ ਹੋਇਆ ਹੈ, ਪਰ ਗੰਦਗੀ ਕਾਰਨ ਇਸ ਕਮਿਊਨਿਟੀ ਹਾਲ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਹੈ । ਇਸ ਬਾਬਤ ਪਿੰਡ ਦੇ ਸਰਪੰਚ ਸ਼ਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਨਜ਼ਦੀਕ ਛੱਪੜ ਬਣਿਆ ਹੋਇਆ ਹੈ ਜਿਸ ਵਿਚ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਪਾਣੀ ਜਾਂਦਾ ਹੈ, ਪਰ ਬਰਸਾਤਾਂ ਦੇ ਦਿਨਾਂ ’ਚ ਛੱਪੜ ਪੂਰੀ ਤਰ੍ਹਾਂ ਭਰ ਜਾਂਦਾ ਹੈ । ਜਿਸ ਕਾਰਨ ਪਾਣੀ ਛੱਪੜ ਵਿਚੋਂ ਉਛਲਦਾ ਹੋਇਆ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਚਲਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦਾ ਕਈ ਵਾਰ ਸਬੰਧਿਤ ਵਿਭਾਗ ਨੂੰ ਜਾਣੂ ਕਰਵਾਇਆ ਹੈ, ਪਰ ਅਜੇ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ ਤੇ ਸਬੰਧਿਤ ਵਿਭਾਗ ਪਿੰਡ ਵਿਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਠੀਕ ਨਹੀਂ ਸਮਝ ਰਿਹਾ । ਪਿੰਡ ਵਾਸੀਆਂ ਨੇ ਪੰਚਾਇਤੀ ਵਿਭਾਗ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਅਪੀਲ ਕੀਤੀ ਹੈ ਕਿ ਪਿੰਡ ਦੇ ਛੱਪੜ, ਬਰਸਾਤਾਂ ਦਾ ਪਾਣੀ ਤੇ ਬਾਹਰੀ ਸੜਕ ਦਾ ਪਾਣੀ ਦਾ ਪੁਖਤਾ ਹੱਲ ਕਰਵਾਇਆ ਜਾਵੇ ਤਾਂ ਜੋ ਪਿੰਡ ਨੂੰ ਵਾਸੀਆਂ ਨੂੰ ਇਸ ਗੰਦਗੀ ਤੋਂ ਰਾਹਤ ਮਿਲ ਸਕੇ । ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਗੰਦਗੀ ਹੋਣ ਕਾਰਨ ਹਰ ਸਮੇਂ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਚੋਣਾਂ ਵੇਲੇ ਵੱਡੇ-ਵੱਡੇ ਨੇਤਾ ਪਿੰਡ ਵਿਚ ਆ ਕੇ ਵਿਕਾਸ ਕਾਰਜਾਂ ਦੇ ਦਾਅਵੇ ਕਰ ਜਾਂਦੇ ਹਨ ਅਤੇ ਵੋਟਾਂ ਲੈਣ ਤੋਂ ਬਾਅਦ ਇਸ ਪਿੰਡ ਦੀ ਸਾਰ ਨਹੀਂ ਲੈਂਦੇ, ਪਰ ਇਸ ਵਾਰ ਉਨ੍ਹਾਂ ਇਹ ਠਾਨ ਲਿਆ ਹੈ ਕਿ ਜੇਕਰ ਉਨ੍ਹਾਂ ਪਿੰਡ ਵਿਚ ਇਸੇ ਤਰ੍ਹਾਂ ਗੰਦਗੀ ਦਾ ਮਾਹੌਲ ਰਿਹਾ ਤੇ ਕੋਈ ਵਿਕਾਸ ਕਾਰਜ ਨਾ ਹੋਇਆ ਤਾਂ ਉਹ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ ।