ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉਪਲ ਵਲੋਂ ਚੋਣ ਅਧਿਕਾਰੀਆਂ ਨਾਲ ਮੀਟਿੰਗ
ਗੁਰਦਾਸਪੁਰ, 18 ਸਤੰਬਰ (ਅਸ਼ੋਕ ਸ਼ਰਮਾ)-ਆਗਾਮੀ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਦੀ ਪ੍ਰਧਾਨਗੀ ਹੇਠ ਕੈਂਪ ਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਖੇ ਵਲਨਰਏਬਲਿਟੀ ਮੈਪਿੰਗ ਅਤੇ ਕ੍ਰਿਟੀਕਲ ਪੋਲਿੰਗ ਸਟੇਸ਼ਨ ਦੀ ਪਹਿਚਾਣ ਸਬੰਧੀ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਕੰਮ ਲਈ ਚੋਣ ਹਲਕੇ ਦੇ ਸੁਪਰਵਾਈਜ਼ਰ/ਸੈਕਟਰ ਅਫ਼ਸਰ ਅਤੇ ਉਨ੍ਹਾਂ ਦੇ ਕਾਊਂਟਰ ਪਾਰਟ ਵਜੋਂ ਤਾਇਨਾਤ ਪੁਲਿਸ ਅਮਲੇ ਦੀ ਅਹਿਮ ਭੂਮਿਕਾ ਹੋਵੇਗੀ ।
ਗੁਰਦਾਸਪੁਰ, 18 ਸਤੰਬਰ (ਅਸ਼ੋਕ ਸ਼ਰਮਾ)-ਆਗਾਮੀ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਦੀ ਪ੍ਰਧਾਨਗੀ ਹੇਠ ਕੈਂਪ ਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਖੇ ਵਲਨਰਏਬਲਿਟੀ ਮੈਪਿੰਗ ਅਤੇ ਕ੍ਰਿਟੀਕਲ ਪੋਲਿੰਗ ਸਟੇਸ਼ਨ ਦੀ ਪਹਿਚਾਣ ਸਬੰਧੀ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਇਸ ਕੰਮ ਲਈ ਚੋਣ ਹਲਕੇ ਦੇ ਸੁਪਰਵਾਈਜ਼ਰ/ਸੈਕਟਰ ਅਫ਼ਸਰ ਅਤੇ ਉਨ੍ਹਾਂ ਦੇ ਕਾਊਂਟਰ ਪਾਰਟ ਵਜੋਂ ਤਾਇਨਾਤ ਪੁਲਿਸ ਅਮਲੇ ਦੀ ਅਹਿਮ ਭੂਮਿਕਾ ਹੋਵੇਗੀ । ਚੋਣ ਕਮਿਸ਼ਨ ਵਲੋਂ ਨਿਰਧਾਰਤ ਅਨੈਕਚਰ-2 ਦੇ ਆਧਾਰ ’ਤੇ ਵਲਨਰਏਬਲਿਟੀ ਮੈਪਿੰਗ ਤਿਆਰ ਕੀਤੀ ਜਾਣੀ ਹੈ । ਉਨ੍ਹਾਂ ਦੱਸਿਆ ਕਿ ਦੀ ਵਲਨਰਏਬਲ ਪੋਲਿੰਗ ਸਟੇਸ਼ਨਾਂ ਦੀ ਪਹਿਚਾਣ ਕਰਨ ਲਈ ਵੱਖ-ਵੱਖ ਅਨੈਕਚਰ ਤਿਆਰ ਕੀਤੇ ਜਾਣਗੇ । ਅਨੈਕਚਰ-1 ਪੋਲਿੰਗ ਸਟੇਸ਼ਨਵਾਈਜ਼ ਸਬੰਧਿਤ ਐਚ.ਸੀ./ਏ.ਐਸ.ਆਈ. ਅਤੇ ਸੈਕਟਰ ਅਫ਼ਸਰ ਵਲੋਂ ਸਾਂਝੇ ਤੌਰ ’ਤੇ ਮੌਕੇ ਦਾ ਦੌਰਾ ਕਰਕੇ ਭਰਿਆ ਜਾਵੇਗਾ ਤੇ ਪੋਲਿੰਗ ਏਰੀਏ ਦੇ ਨਾਗਰਿਕਾਂ, ਜਿਨ੍ਹਾਂ ਵਿਚ 2 ਔਰਤਾਂ, 2 ਬਜ਼ੁਰਗ, 2 ਨੌਜਵਾਨ ਅਤੇ ਹੋਰ ਵਿਅਕਤੀ ਸ਼ਾਮਿਲ ਹੋਣਗੇ, ਦੇ ਹਸਤਾਖਰ ਵੀ ਲਏ ਜਾਣਗੇ । ਅਨੈਕਚਰ-2 ’ਚ ਪੋਲਿੰਗ ਸਟੇਸ਼ਨਵਾਈਜ਼ ਸੈਕਟਰ ਅਫ਼ਸਰ ਵਲੋਂ ਵਲਨਰਏਬਲ ਘਰਾਂ ਅਤੇ ਪਰਿਵਾਰਾਂ ਦੇ ਨਾਮ ਦਰਜ ਕੀਤੇ ਜਾਣਗੇ । ਅਨੈਕਚਰ-4 ’ਚ ਸੈਕਟਰਵਾਈਜ਼ ਸੈਕਟਰ ਅਫ਼ਸਰ ਵਲੋਂ ਪੜਤਾਲ ਕੀਤੇ ਗਏ ਪੋਲਿੰਗ ਸਟੇਸ਼ਨਾਂ ਦਾ ਵੇਰਵਾ ਦਰਜ ਕੀਤਾ ਜਾਵੇਗਾ । ਅਨੈਕਚਰ-5 ਵਿਚ ਐਚ.ਸੀ./ਏ.ਐਸ.ਆਈ. ਤੇ ਸੈਕਟਰ ਅਫ਼ਸਰ ਵਲੋਂ ਇਹ ਸਰਟੀਫਿਕੇਟ ਦਿੱਤਾ ਜਾਵੇਗਾ ਕਿ ਰਿਪੋਰਟ ਨਿੱਜੀ ਤੌਰ ’ਤੇ ਪੋਲਿੰਗ ਸਟੇਸ਼ਨ ਦਾ ਦੌਰਾ ਕਰਕੇ ਤਿਆਰ ਕੀਤੀ ਗਈ ਹੈ ਤੇ ਕੋਈ ਵੀ ਖੇਤਰ ਰਿਪੋਰਟ ਵਿਚ ਦਰਜ ਹੋਣ ਤੋਂ ਬਿਨਾਂ ਨਹੀਂ ਛੱਡਿਆ ਗਿਆ । ਇਸੇ ਤਰ੍ਹਾਂ ਅਨੈਕਚਰ-6 ਵਿਚ ਰਿਟਰਨਿੰਗ ਅਫ਼ਸਰ ਵਲੋਂ ਆਪਣੇ ਸਬੰਧਿਤ ਚੋਣ ਹਲਕੇ ਦੀ ਰਿਪੋਰਟ ਸੰਕਲਿਤ ਕਰਕੇ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਨੂੰ ਭੇਜੀ ਜਾਵੇਗੀ । ਵਲਨਰਏਬਲਿਟੀ ਮੈਪਿੰਗ ਦੇ ਨਾਲ-ਨਾਲ ਜ਼ੋਨ ਪਲਾਨ ਅਤੇ ਰੂਟ ਪਲਾਨ ਵੀ ਤਿਆਰ ਕੀਤਾ ਜਾਣਾ ਹੈ । ਇਸ ਦਾ ਉਦੇਸ਼ ਚੋਣਾਂ ਦੌਰਾਨ ਪੋਲਿੰਗ ਪਾਰਟੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ । ਚੋਣ ਹਲਕੇ ਵਾਰ ਪੋਲਿੰਗ ਸਟੇਸ਼ਨਾਂ ਦਾ ਰੂਟ/ਜ਼ੋਨ ਪਲਾਨ ਇਸ ਢੰਗ ਨਾਲ ਤਿਆਰ ਕੀਤਾ ਜਾਵੇਗਾ ਕਿ ਪੁਲਿਸ ਤੇ ਪੋਲਿੰਗ ਅਮਲੇ ਨੂੰ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਵਿਚ ਕਿਸੇ ਕਿਸਮ ਦੀ ਦੇਰੀ ਜਾਂ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਮੀਟਿੰਗ ਵਿਚ ਐਸ.ਐਸ.ਪੀ. ਬਟਾਲਾ ਮਹਿਤਾਬ ਸਿੰਘ, ਕਮਿਸ਼ਨਰ ਐਮ.ਸੀ.-ਕਮ-ਈ.ਆਰ.ਓ. ਬਟਾਲਾ ਗੁਰਸਿਮਰਨ ਸਿੰਘ ਢਿੱਲੋਂ, ਐਸ.ਪੀ. (ਐਚ) ਗੁਰਦਾਸਪੁਰ ਮਨਿੰਦਰਪਾਲ ਸਿੰਘ, ਐਸ.ਡੀ.ਐਮ.-ਕਮ-ਈ.ਆਰ.ਓ, ਗੁਰਦਾਸਪੁਰ ਅਸ਼ੋਕ ਕੁਮਾਰ, ਐਸ.ਡੀ.ਐਮ.-ਕਮ-ਈ.ਆਰ.ਓ. ਦੀਨਾਨਗਰ ਗਗਨਦੀਪ ਸਿੰਘ, ਏ.ਸੀ. (ਜੀ) ਕਮ-ਈ.ਆਰ.ਓ. ਕਾਦੀਆਂ ਕੁਲਦੀਪ ਚੰਦ, ਐਸ.ਡੀ.ਐਮ-ਕਮ-ਈ.ਆਰ.ਓ., ਸ੍ਰੀ ਹਰਗੋਬਿੰਦਪੁਰ ਸਾਹਿਬ ਸਾਰੰਗਪ੍ਰੀਤ ਸਿੰਘ ਔਜਲਾ, ਐੱਸ.ਡੀ.ਐੱਮ.-ਕਮ- ਈ.ਆਰ.ਓ. ਫਤਿਹਗੜ੍ਹ ਚੂੜੀਆਂ ਸੁਖਜਿੰਦਰ ਸਿੰਘ ਟਿਵਾਣਾ, ਐਸ.ਡੀ.ਐਮ.-ਕਮ-ਈ.ਆਰ., ਡੇਰਾ ਬਾਬਾ ਨਾਨਕ ਲਛਮਣ ਸਿੰਘ, ਚੋਣ ਤਹਿਸੀਲਦਾਰ ਮਨਜਿੰਦਰ ਸਿੰਘ, ਕਾਨੂੰਨਗੋ ਸੁਨੀਲ ਕੁਮਾਰ ਸਮੇਤ ਸਬੰਧਿਤ ਅਧਿਕਾਰੀ ਹਾਜ਼ਰ ਸਨ ।