22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਥਾਂ-ਥਾਂ ਸੜਕਾਂ ’ਤੇ ਖੜ੍ਹੀਆਂ ਜੁਗਾੜੂ ਫੂਡ ਵੈਨਾਂ ਤੇ ਰੇਹੜੀਆਂ ਵਲੋਂ ਗੈਰ-ਮਿਆਰੀ ਫਾਸਟ ਫੂਡ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ

ਗੁਰਦਾਸੁਪਰ, 21 ਸਤੰਬਰ (ਚੱਕਰਾਜਾ)-ਪਿਛਲੇ ਕੁਝ ਸਮੇਂ ਤੋਂ ਧੜਾਧੜ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਬਣ ਰਹੀਆਂ ਫੂਡ ਵੈਨਾਂ ਤੇ ਸੜਕਾਂ ਕਿਨਾਰਿਆਂ ’ਤੇ ਲੱਗੀਆਂ ਰੇਹੜੀਆਂ ਵਲੋਂ ਬਿਨ੍ਹਾਂ ਕਿਸੇ ਸੇਫਟੀ ਨੂੰ ਮੁੱਖ ਰੱਖਦਿਆਂ ਪਰੋਸਿਆ ਜਾ ਰਿਹਾ ਗੈਰ ਮਿਆਰੀ ਫਾਸਟ ਫੂਡ, ਜਿਸ ਨਾਲ ਜਿਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਥੇ ਸੜਕਾਂ ਉੱਪਰ ਅਜਿਹੀਆਂ ਵੈਨਾਂ ਤੇ ਰੇਹੜੀਆਂ ਖੜੀਆਂ ਕਰਕੇ ਆਵਾਜਾਈ ’ਚ ਵੱਡੀ ਸਮੱਸਿਆ ਪੈਦਾ ਕੀਤੀ ਜਾ ਰਹੀ ਹੈ। ਪਰ ਸਬੰਧਿਤ ਵਿਭਾਗ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਬਿਨ੍ਹਾਂ ਢੱਕੇ ਰੱਖਿਆ ਖਾਣ ਪੀਣ ਦਾ ਸਾਮਾਨ। ਤਸਵੀਰ: ਵਿਸ਼ਾਲ ਮੁੰਨਾ 22-09-2026
ਗੁਰਦਾਸੁਪਰ, 21 ਸਤੰਬਰ (ਚੱਕਰਾਜਾ)-ਪਿਛਲੇ ਕੁਝ ਸਮੇਂ ਤੋਂ ਧੜਾਧੜ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਬਣ ਰਹੀਆਂ ਫੂਡ ਵੈਨਾਂ ਤੇ ਸੜਕਾਂ ਕਿਨਾਰਿਆਂ ’ਤੇ ਲੱਗੀਆਂ ਰੇਹੜੀਆਂ ਵਲੋਂ ਬਿਨ੍ਹਾਂ ਕਿਸੇ ਸੇਫਟੀ ਨੂੰ ਮੁੱਖ ਰੱਖਦਿਆਂ ਪਰੋਸਿਆ ਜਾ ਰਿਹਾ ਗੈਰ ਮਿਆਰੀ ਫਾਸਟ ਫੂਡ, ਜਿਸ ਨਾਲ ਜਿਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਥੇ ਸੜਕਾਂ ਉੱਪਰ ਅਜਿਹੀਆਂ ਵੈਨਾਂ ਤੇ ਰੇਹੜੀਆਂ ਖੜੀਆਂ ਕਰਕੇ ਆਵਾਜਾਈ ’ਚ ਵੱਡੀ ਸਮੱਸਿਆ ਪੈਦਾ ਕੀਤੀ ਜਾ ਰਹੀ ਹੈ। ਪਰ ਸਬੰਧਿਤ ਵਿਭਾਗ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਗੱਲ ਕਰੀਏ ਧੜਾਧੜ ਰੁਜ਼ਗਾਰ ਦੇ ਨਾਂਅ ’ਤੇ ਬਣ ਰਹੀਆਂ ਜੁਗਾੜੂ ਫੂਡ ਵੈਨਾਂ ਜਿਨ੍ਹਾਂ ਨੂੰ ਪੁਰਾਣੀਆਂ ਗੱਡੀਆਂ ਜਾਂ ਲੋਹੇ ਦੇ ਢਾਂਚਿਆਂ ’ਚ ਮਾਮੂਲੀ ਤਬਦੀਲੀਆਂ ਕਰਕੇ ਫੂਡ ਵੈਨ ਦਾ ਰੂਪ ਦਿੱਤਾ ਜਾਂਦਾ ਹੈ। ਪਰ ਇਸ ਨੂੰ ਤਿਆਰ ਕਰਨ ਲਈ ਕਿਸੇ ਵਲੋਂ ਵੀ ਕਿਸੇ ਵਿਭਾਗ ਤੋਂ ਕੋਈ ਮਨਜੂਰੀ ਨਹੀਂ ਲਈ ਜਾਂਦੀ ਤੇ ਇਨ੍ਹਾਂ ਵੈਨਾਂ ’ਚ ਜਿਥੇ ਸਫਾਈ, ਖੁਰਾਕ ਸੁਰੱਖਿਆ ਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਉਥੇ ਇਨ੍ਹਾਂ ਵੈਨਾਂ ਵਿਚ ਸੀਮਤ ਥਾਂ ਅੰਦਰ ਹੀ ਗੈਸ ਸਿੰਲਡਰ, ਚੁੱਲੇ, ਤੇਲ ਤੇ ਹੋਰ ਜਲਣਸ਼ੀਲ ਸਮੱਗਰੀ ਇਕੱਠੀ ਰੱਖੀ ਜਾਂਦੀ ਹੈ। ਜਿਸ ਕਾਰਨ ਜੇਕਰ ਕਦੇ ਗੈਸ ਲੀਕ ਜਾਂ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਇਸ ਦੇ ਬਚਾਅ ਲਈ ਵੈਨ ਅੰਦਰ ਕੋਈ ਪ੍ਰਬੰਧ ਨਹੀਂ ਕੀਤੇ ਹੁੰਦੇ। ਪਰ ਕਿਸੇ ਵੀ ਵਿਭਾਗ ਵਲੋਂ ਇਨ੍ਹਾਂ ਵੈਨਾਂ ਦੇ ਡਿਜ਼ਾਇਨ, ਗੈਸ ਕੁਨੈਕਸ਼ਨ, ਵੈਂਟੀਲੇਟਰ ਤੇ ਅੱਗ ਬੁਝਾਊ ਸਾਜੋ ਸਮਾਨ ਦੀ ਜਾਂਚ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਸੜਕਾਂ ਕਿਨਾਰੇ ਸੜਕਾਂ ਤੋਂ ਉਡਣ ਵਾਲੀ ਮਿੱਟੀ ਧੂੜ, ਕੂੜੇ ਨੇੜੇ ਲਗਾਈਆਂ ਜਾਂਦੀਆਂ ਰੇਹੜੀਆਂ ’ਤੇ ਪਰੋਸਿਆਂ ਜਾ ਰਿਹਾ ਖਾਣਾ, ਜਿਸ ਨੂੰ ਢੱਕ ਕੇ ਵੀ ਨਹੀਂ ਰੱਖਿਆ ਜਾਂਦਾ, ਅਜਿਹਾ ਖਾਣਾ ਲੋਕਾਂ ਦੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਲਈ ਖਤਰਾ ਬਣਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਫੂਡ ਵੈਨਾਂ, ਰੇਹੜੀਆਂ ਰਾਹੀਂ ਰੁਜ਼ਗਾਰ ਮਿਲਣਾ ਚੰਗੀ ਗੱਲ ਹੈ। ਪਰ ਇਸ ਕਾਰੋਬਾਰ ’ਚ ਖੁਰਾਕ ਸੁਰੱਖਿਆ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨਾਲ ਕੋਈ ਸਮਝੋਤਾ ਨਹੀਂ ਹੋਣਾ ਚਾਹੀਦਾ। ਇਸ ਲਈ ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਨ੍ਹਾਂ ਵੈਨਾਂ ਦੀ ਰਜਿਸਟ੍ਰੇਸ਼ਨ, ਲਾਇਸੈਂਸ, ਸਫਾਈ, ਖਾਣੇ ਦੀ ਗੁਣਵੱਤਾ, ਗੈਸ ਪ੍ਰਬੰਧ ਤੇ ਅੱਗ ਤੋਂ ਸੁਰੱਖਿਅਤ ਪ੍ਰਬੰਧਾਂ ਦੀ ਨਿਯਮਤ ਜਾਂਚ ਕਰਨੀ ਚਾਹੀਦੀ ਹੈ।
ਪਿਛਲੀ ਖ਼ਬਰ ਨਸ਼ਿਆਂ ਦੀ ਗੁਲਾਮੀ ਤੋਂ ਪੰਜਾਬ ਨੂੰ ਮੁਕਤ ਕਰਾਉਣ ਲਈ ‘ਆਪ’ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਜ਼ਰੂਰੀ - ਲਾਲ ਸਿੰਘ ਆਰੀਆ ਅਗਲੀ ਖ਼ਬਰ ਜ਼ਿਲ੍ਹਾ ਯੂਥ ਪ੍ਰਧਾਨ ਗਗਨਦੀਪ ਸਿੰਘ ਭੋਲਾ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਸੰਭਾਲਿਆ ਅਹੁਦਾ * ਸੀਨੀਅਰ ਲੀਡਰਸ਼ਿਪ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।