24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬੱਸ ਅੱਡੇ ਦੀ ਪਾਰਕਿੰਗ ’ਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਪਠਾਨਕੋਟ , 23 ਸਤੰਬਰ ( ਸੁਮਿਤ )- ਬੱਸ ਅੱਡੇ ਦੇ ਅੰਦਰ ਬਣੀ ਪਾਰਕਿੰਗ ਵਿਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਿਕ ਛੱਤਵਾਲ ਵਾਸੀ ਘਨਸ਼ਿਆਮ ਕੁਮਾਰ ਆਪਣੀ ਧੀ ਨੂੰ ਪਟਿਆਲਾ ਭੇਜਣ ਲਈ ਬੱਸ ਅੱਡੇ ਆਇਆ ਸੀ ।

ਪਠਾਨਕੋਟ ਬੱਸ ਅੱਡੇ ਤੋਂ ਚੋਰੀ ਹੋਏ ਮੋਟਰਸਾਈਕਲ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਘਨਸ਼ਾਮ ਕੁਮਾਰ। ਤਸਵੀਰ: ਸੁਮਿਤ 24-09-2026
ਪਠਾਨਕੋਟ , 23 ਸਤੰਬਰ ( ਸੁਮਿਤ )- ਬੱਸ ਅੱਡੇ ਦੇ ਅੰਦਰ ਬਣੀ ਪਾਰਕਿੰਗ ਵਿਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਿਕ ਛੱਤਵਾਲ ਵਾਸੀ ਘਨਸ਼ਿਆਮ ਕੁਮਾਰ ਆਪਣੀ ਧੀ ਨੂੰ ਪਟਿਆਲਾ ਭੇਜਣ ਲਈ ਬੱਸ ਅੱਡੇ ਆਇਆ ਸੀ । ਘਨਸ਼ਿਆਮ ਕੁਮਾਰ ਨੇ ਆਪਣਾ ਮੋਟਰਸਾਈਕਲ ਬੱਸ ਅੱਡੇ ਦੇ ਅੰਦਰ ਬਣੀ ਪਾਰਕਿੰਗ ਵਿਚ ਖੜ੍ਹਾ ਕੀਤਾ ਅਤੇ ਆਪਣੀ ਧੀ ਨੂੰ ਬੱਸ ਵਿਚ ਬਿਠਾਉਣ ਲਈ ਚਲਾ ਗਿਆ । ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਪਾਰਕਿੰਗ ਵਿਚ ਆਇਆ ਤਾਂ ਮੋਟਰਸਾਈਕਲ ਉੱਥੋਂ ਗਾਇਬ ਸੀ । ਪੀੜਤ ਵਲੋਂ ਆਸ - ਪਾਸ ਕਾਫੀ ਭਾਲ ਕੀਤੀ ਗਈ , ਪਰ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗ ਸਕਿਆ । ਦਿਨ ਦਿਹਾੜੇ ਬੱਸ ਅੱਡੇ ਦੀ ਪਾਰਕਿੰਗ ਵਿਚੋਂ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਕਾਰਨ ਪਾਰਕਿੰਗ ਦੀ ਸੁਰੱਖਿਆ ਪ੍ਰਬੰਧਾਂ ’ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ । ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸੀ . ਸੀ . ਟੀ . ਵੀ . ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।
ਪਿਛਲੀ ਖ਼ਬਰ ਸਾਹਿਤ ਸੰਵਾਦ ਸੰਸਥਾ ਪਠਾਨਕੋਟ ਵਲੋਂ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਦੀ 118ਵੀਂ ਜੈਅੰਤੀ ਮਨਾਈ ਅਗਲੀ ਖ਼ਬਰ ਸੰਕਲਪ ਸੇਵਾ ਸੰਸਥਾ ਵਲੋਂ ਲੋੜਵੰਦ ਪਰਿਵਾਰ ਨੂੰ ਮਹੀਨਾਵਾਰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।