ਚੋਰੀਆਂ ਦਾ ਸਿਲਸਲਾ ਜਾਰੀ- 20 ਦਿਨਾਂ ’ਚ ਦੂਜੀ ਵਾਰ ਕਰਿਆਨਾ ਸਟੋਰ ’ਚ ਚੋਰੀ
ਧਾਰੀਵਾਲ, 28 ਸਤੰਬਰ (ਸਵਰਨ ਸਿੰਘ)-ਧਾਰੀਵਾਲ ਸ਼ਹਿਰ ਵਿਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੋਣ ਕਰ ਕੇ ਦੁਕਾਨਦਾਰਾਂ ਵਿਚ ਭਾਰੀ ਸਹਿਮ ਹੈ। ਪੁਰਾਣਾ ਬੱਸ ਸਟੈਂਡ ਨੇੜੇ ਸ਼ੀਤਲਾ ਮਾਤਾ ਮੰਦਰ ਦੇ ਸਾਹਮਣੇ ਸਥਿਤ ਪਿਆਰਾ ਲਾਲ ਹਾਂਡਾ ਕਰਿਆਨਾ ਸਟੋਰ ਤੋਂ ਚੋਰਾਂ ਨੇ ਮਹਿਜ਼ 20 ਦਿਨਾਂ ਦੇ ਅੰਦਰ ਦੂਜੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਅਜੀਤ ਡੈਸਕ
29-09-2026