30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਰਕਾਰ ਡੀ. ਏ.ਪੀ. ਖਾਦ (ਡਾਇਆ) ਦਾ ਸਮੇਂ ਤੋਂ ਪਹਿਲਾ ਇਤਜ਼ਾਮ ਕਰਕੇ ਰੱਖੇ ਅਤੇ ਕਾਲਾ ਬਾਜ਼ਾਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸੇ- ਬੱਲਾ

ਅੱਚਲ ਸਾਹਿਬ, 29 ਸਤੰਬਰ (ਗੁਰਚਰਨ ਸਿੰਘ)-ਸਰਕਾਰ ਤੇ ਪ੍ਰਸ਼ਾਸਨ ਸਮੇਂ ਤੋਂ ਪਹਿਲਾਂ ਡੀ. ਏ.

ਅਜੀਤ ਡੈਸਕ 30-09-2026
ਅੱਚਲ ਸਾਹਿਬ, 29 ਸਤੰਬਰ (ਗੁਰਚਰਨ ਸਿੰਘ)-ਸਰਕਾਰ ਤੇ ਪ੍ਰਸ਼ਾਸਨ ਸਮੇਂ ਤੋਂ ਪਹਿਲਾਂ ਡੀ. ਏ.ਪੀ. ਖਾਦ (ਡਾਇਆ) ਖਾਦ ਦਾ ਇੰਤਜ਼ਾਮ ਕਰਕੇ ਰੱਖੇ ਤਾਂ ਜੋ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ । ਇਸ ਸਬੰਧੀ ਗੱਲਬਾਤ ਕਰਦਿਆ ਕਾਂਗਰਸੀ ਆਗੂ ਬਲਦੇਵ ਸਿੰਘ ਬੱਲਾ ਸੁੱਖਾ ਚੀੜਾ ਨੇ ਕਿਹਾ ਕਿ ਇਸ ਸਮੇਂ ਜ਼ਿਮੀਂਦਾਰਾਂ ਵਲੋਂ ਮਟਰਾਂ ਦੀ ਬਿਜਾਈ ਦੀ ਸ਼ੁਰੂਆਤ ਵੀ ਲਗਭਗ ਕਰ ਦਿੱਤੀ ਗਈ ਹੈ ਤੇ ਆਉਂਦੇ ਕਰੀਬ 15 ਦਿਨਾਂ ਤੱਕ ਕਣਕ ਦੀ ਬਿਜਾਈ ਵੀ ਸ਼ੂਰੁ ਹੋ ਜਾਣੀ ਹੈ। ਇਸ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹੁਣ ਤੋਂ ਹੀ ਡੀ. ਏ.ਪੀ. ਖਾਦ (ਡਾਇਆ) ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜ਼ੋ ਜ਼ਿਮੀਂਦਾਰਾਂ ਨੂੰ ਕਣਕ ਦੀ ਬਿਜਾਈ ਮੋਕੇ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਉਧਰੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਦੀ ਹੈ ਤੇ ਬਜ਼ਾਰ ’ਚੋਂ ਡੀ. ਏ.ਪੀ. ਖਾਦ (ਡਾਇਆ) ਅਲੋਪ ਹੋ ਜਾਂਦੀ ਹੈ, ਉਸ ਸਮੇਂ ਕਿਸਾਨ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਬੱਲਾ ਨੇ ਕਿਹਾ ਕਿ ਦੂਸਰੀ ਵੱਡੀ ਸਮੱਸਿਆ ਇਹ ਬਣ ਜਾਂਦੀ ਹੈ। ਖਾਦ ਵਿਕਰੇਤਾ ਆਪਣੀ ਮਨ ਮਰਜੀ ਕਰਦੇ ਹਨ ਤੇ ਡੀ. ਏ.ਪੀ. ਖਾਦ (ਡਾਇਆ) ਦੇ ਨਾਲ ਨਾਲ ਹੋਰ ਦਵਾਈਆਂ ਲੈਣ ਲਈ ਜ਼ਿਮੀਂਦਾਰ ਨੂੰ ਮਜ਼ਬੂਤ ਕਰਦੇ ਹਨ ।
ਪਿਛਲੀ ਖ਼ਬਰ ਸਹਿਕਾਰੀ ਖੰਡ ਮਿੱਲ ਬਟਾਲਾ ਦਾ ਗਿਆਰਵਾਂ ਸਾਲਾਨਾ ਆਮ ਇਜਲਾਸ ਅਗਲੀ ਖ਼ਬਰ ਸਾਲਵੇਸ਼ਨ ਆਰਮੀ ਚਰਚ ਬਟਾਲਾ ਵਿਖੇ ਮਨੁੱਖੀ ਤਸਕਰੀ ਦਿਵਸ ਮੌਕੇ ਬੱਚਿਆਂ ਨੂੰ ਸੁਚੇਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।