ਕਲਗੀਧਰ ਇੰਟਰਨੈਸ਼ਨਲ ਸਕੂਲ ਵਿਖੇ ਸਹੋਦਿਆ ਟੀਚਰਜ਼ ਐਵਾਰਡ ਸੈਰੇਮਨੀ ਸਮਾਗਮ ਕਰਵਾਇਆ
ਗੁਰਦਾਸਪੁਰ, 1 ਅਕਤੂਬਰ (ਅਸ਼ੋਕ ਸ਼ਰਮਾ)-ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਵਿਖੇ ਗੁਰਦਾਸਪੁਰ ਸਹੋਦਿਆ ਸਕੂਲਜ਼ ਕੰਪਲੈਕਸ ਦੇ ਸਹਿਯੋਗ ਨਾਲ ਸਹੋਦਿਆ ਟੀਚਰਜ਼ ਐਵਾਰਡ ਸੈਰੇਮਨੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਪੰਕਜ ਰਾਣਾ ਨੇ ਕੀਤੀ।
ਟ
ਟੱਕਰ ’ਚ ਬੁਰੀ ਤਰ੍ਹਾਂ ਨਾਲ ਨੁਕਸਾਨੀ ਕਾਰ ਤੇ ਜਾਣਕਾਰੀ ਦਿੰਦੇ ਹੋਏ ਜਗਦੇਵ ਸਿੰਘ ਤੇ ਉਸ ਦਾ ਭਰਾ। ਤਸਵੀਰ: ਵਿਸ਼ਾਲ ਮੁੰਨਾ
02-10-2026
ਗੁਰਦਾਸਪੁਰ, 1 ਅਕਤੂਬਰ (ਅਸ਼ੋਕ ਸ਼ਰਮਾ)-ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਵਿਖੇ ਗੁਰਦਾਸਪੁਰ ਸਹੋਦਿਆ ਸਕੂਲਜ਼ ਕੰਪਲੈਕਸ ਦੇ ਸਹਿਯੋਗ ਨਾਲ ਸਹੋਦਿਆ ਟੀਚਰਜ਼ ਐਵਾਰਡ ਸੈਰੇਮਨੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਪੰਕਜ ਰਾਣਾ ਨੇ ਕੀਤੀ। ਸਮਾਗਮ ਦੇ ਸਫ਼ਲ ਆਯੋਜਨ ’ਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਧਿਆਨ ਸਿੰਘ, ਵਾਈਸ ਚੇਅਰਮੈਨ ਗੁਰਨਾਮ ਸਿੰਘ ਤੇ ਐਮ.ਡੀ ਸਤਨਾਮ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ’ਚ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਵਲੋਂ ਕਲਗੀਧਰ ਇੰਟਰਨੈਸ਼ਨਲ ਸਕੂਲ ਦੀ ਸਮਰਪਿਤ ਅਧਿਆਪਕਾ ਲਖਵਿੰਦਰ ਕੌਰ ਨੂੰ ਡਾ: ਰਾਧਾ ਕ੍ਰਿਸ਼ਨਨ ਐਵਾਰਡ ਫਾਰ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਪੇਸ਼ ਕੀਤੇ ਨੁੱਕੜ ਨਾਟਕ ਰਾਹੀਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਅਕਸਰ ਬੱਚਿਆਂ ਤੇ ਮਾਪਿਆਂ ਅਤੇ ਸਮਾਜ ਵਲੋਂ ਆਪਣੀ ਪਸੰਦ ਦੇ ਕਿੱਤੇ ਜਿਵੇਂ ਡਾਕਟਰ ਜਾਂ ਇੰਜੀਨੀਅਰ ਠੋਸਣ ਦਾ ਦਬਾਅ ਬਣਾਇਆ ਜਾਂਦਾ ਹੈ, ਜਦਕਿ ਹਰ ਬੱਚੇ ਦੇ ਅੰਦਰ ਇਕ ਅਨੋਖੀ ਪ੍ਰਤਿਭਾ ਛੁਪੀ ਹੁੰਦੀ ਹੈ। ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ। ਸਕੂਲ ਮੈਨੇਜਮੈਂਟ ਕਮੇਟੀ ਤੇ ਗੁਰਦਾਸਪੁਰ ਸਹੋਦਿਆ ਸਕੂਲਜ਼ ਕੰਪਲੈਕਸ ਦੇ ਅਹੁਦੇਦਾਰਾਂ ਨੇ ਡੀ.ਸੀ ਆਦਿੱਤਿਆ ਉੱਪਲ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸਿੱਖਿਆ ਦੇ ਖੇਤਰ ’ਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ, ਜਿਨ੍ਹਾਂ ’ਚ ਤਾਜਮੀਤ ਕੌਰ, ਸੋਨਿਕਾ ਸ਼ਰਮਾ, ਅਨੂਪ ਮਲਹੋਤਰਾ, ਆਂਚਲ, ਨਵਨੀਤ ਕੌਰ, ਅਲਕਾ ਰਘੂਵੰਸ਼ੀ, ਉਪਾਸਨਾ, ਗਗਨਦੀਪ ਕੌਰ, ਸ਼ਿਖਾ ਬੇਦੀ, ਸੋਨੀਆ, ਹਰਪ੍ਰੀਤ ਕੌਰ, ਨਵਿਤਾ ਕੁਮਾਰੀ, ਰੁਪਿੰਦਰ ਕੌਰ, ਕੋਮਲਜੀਤ ਕੌਰ, ਰਾਜਦੀਪ ਕੌਰ, ਦੁਪਿੰਦਰ ਕੌਰ, ਅੰਜਨਾ ਦੇਵੀ, ਰਿਬਕਾ, ਰਿਤੂ ਬਾਲਾ, ਅਲਕਾ ਕੁਮਾਰੀ, ਦੀਯਾ, ਮਨਦੀਪ ਕੌਰ, ਕਵਿਤਾ, ਰੇਣੂ ਕੁਮਾਰੀ, ਕਰਮਜੀਤ ਕੌਰ, ਸੀਮਾ ਮਹਾਜਨ ਤੇ ਸੁਖਵਿੰਦਰ ਕੌਰ ਸੋਹਲ ਸ਼ਾਮਿਲ ਸਨ। ਇਸ ਮੌਕੇ ਡਾ: ਜਯੋਤੀ ਠਾਕੁਰ, ਰਾਜਬੀਰ ਕੌਰ, ਵੰਦਨਾ ਵੋਹਰਾ, ਰਾਜਬੀਰ ਕੌਰ, ਐਮ.ਡੀ ਕੁਮੁਦ ਸ਼ਰਮਾ, ਊਸ਼ਾ ਸ਼ਰਮਾ, ਅਨੁਜ ਛਾਬੜਾ, ਆਰਤੀ ਠਾਕੁਰ, ਸ਼ਰਨਜੀਤ ਕੌਰ, ਜਗਰੂਪ ਸਿੰਘ, ਡਾ: ਸ਼ਰਨਪ੍ਰੀਤ ਸਿੰਘ ਕਾਹਲੋਂ, ਅਮਨਦੀਪ ਸਿੰਘ, ਐਮ.ਡੀ ਸਾਰੰਗ ਗੁਪਤਾ, ਹਰਵਿੰਦਰ ਸਿੰਘ ਤੋਂ ਇਲਾਵਾ ਗੁਰਦਾਸਪੁਰ ਸਹੋਦਿਆ ਸਕੂਲਜ਼ ਕੰਪਲੈਕਸ ਦੇ ਅਹੁਦੇਦਾਰ ਪ੍ਰਧਾਨ ਐਸ.ਬੀ ਨਾਇਰ, ਵਾਈਸ ਪ੍ਰੈਜ਼ੀਡੈਂਟ ਬਰਿੰਦਰ ਕੌਰ, ਸੈਕਟਰੀ ਰਾਜੀਵ ਭਾਰਤੀ ਤੇ ਜੁਆਇੰਟ ਸੈਕਟਰੀ ਉਪਮਾ ਮਹਾਜਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।