04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸਮਾਰਕ ’ਤੇ ਜਨਮ ਦਿਹਾੜਾ ਦਿਹਾੜਾ ਮਨਾਇਆ

ਫਤਿਹਗੜ੍ਹ ਚੂੜੀਆਂ, 2 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸ਼ਹੀਦ ਭਗਤ ਸਿੰਘ ਸਮਾਜ ਸੇਵੀ ਕਲੱਬ ਵਲੋਂ ਸਾਂਝੇ ਤੌਰ ’ਤੇ ਸ਼ਹੀਦ- ਏ- ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂਆਂ ਦੇ ਲੰਗਰ ਲਗਾਏ ਗਏ।

ਅਜੀਤ ਡੈਸਕ 03-10-2026
ਫਤਿਹਗੜ੍ਹ ਚੂੜੀਆਂ, 2 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸ਼ਹੀਦ ਭਗਤ ਸਿੰਘ ਸਮਾਜ ਸੇਵੀ ਕਲੱਬ ਵਲੋਂ ਸਾਂਝੇ ਤੌਰ ’ਤੇ ਸ਼ਹੀਦ- ਏ- ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂਆਂ ਦੇ ਲੰਗਰ ਲਗਾਏ ਗਏ। ਕਲੱਬ ਪ੍ਰਧਾਨ ਹਰਵਿੰਦਰ ਸਿੰਘ ਰੋਜ਼ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਉਣ ਵਾਲਿਆਂ ਮਹਾਨ ਯੋਧਿਆਂ ਨਾਲ ਸੰਬੰਧਿਤ ਦਿਹਾੜੇ ਮਨਾਉਣ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਜਦਕਿ ਆਉਣ ਵਾਲੀ ਪੀੜੀ ਨੂੰ ਦੇਸ਼ ਭਗਤੀ ਸਬੰਧੀ ਪ੍ਰੇਰਿਤ ਕਰਨ ਲਈ ਸਾਂਝੇ ਯਤਨ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਭਗਤਾਂ ਉੱਪਰ ਵੱਡਾ ਮਾਣ ਹੈ। ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਲੋਕਾਂ ਵਿੱਚ ਸਾਂਝਾ ਕਰਨ ਲਈ ਸ਼ਹੀਦਾਂ ਤੇ ਨਕਸ਼ੇ ਕਦਮ ਉਪਰ ਚੱਲਣ ਦਾ ਯਤਨ ਕਰਦਿਆਂ ਚੰਗੇ ਕਦਮ ਪੁੱਟੇ ਜਾਣਗੇ। ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਰੋਜ਼, ਮੁਖਵਿੰਦਰ ਸਿੰਘ ਐਮਸੀ, ਸਾਬਕਾ ਐਮਸੀ ਸੁਖਦੇਵ ਕੁਮਾਰ, ਕੁਲਜੀਤ ਸਿੰਘ ਧਾਮੀ, ਨਰੇਸ਼ ਕੁਮਾਰ ਸੋਢੀ, ਜਥੇਦਾਰ ਮਹਿੰਦਰ ਸਿੰਘ, ਬਲਜੀਤ ਸਿੰਘ ਗਿੱਲ, ਬਾਬਾ ਅਮਰਜੀਤ ਸਿੰਘ, ਅਸ਼ਵਨੀ ਕੁਮਾਰ, ਜਤਿੰਦਰ ਸਿੰਘ ਮੋਨੂੰ, ਨਮਿੰਦਰ ਸਿੰਘ ਰਿੰਕੂ, ਯੋਗੇਸ਼ ਬੇਦੀ ਅਤੇ ਰਮਨ ਕੁਮਾਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ’ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸਮਾਗਮ ਅਗਲੀ ਖ਼ਬਰ ਹਰ ਬੱਚੇ ਦੀ ਆਪਣੀ ਉਡਾਣ-ਸੁਚੱਜੇ ਮਾਰਗਦਰਸ਼ਨ, ਸੰਵੇਦਨਸ਼ੀਲ ਸਹਿਯੋਗ ਤੇ ਸਮਾਵੇਸ਼ੀ ਸਿੱਖਿਆ ਨਾਲ ਉੱਜਵਲ ਭਵਿੱਖ ਦੀ ਨੀਂਹ- ਮੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।