04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੰਗਾਂ ਪੂਰੀਆਂ ਨਾ ਹੋਣ ’ਤੇ ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ

ਵਡਾਲਾ ਬਾਂਗਰ, 3 ਅਕਤੂਬਰ (ਭੁੰਬਲੀ)-ਪਿੰਡ ਦੂਲਾਨੰਗਲ ਵਿਚ ਸਾਲਾਨਾ ਛਿੰਝ ਤੇ ਜੋੜ ਮੇਲਾ 9 ਅਕਤੂਬਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਿਜਲੀ ਬੋਰਡ, ਪ੍ਰਧਾਨ ਹਰਦੇਵ ਸਿੰਘ ਦੇਵਾ, ਬਾਬਾ ਚਰਨਜੀਤ ਸਿੰਘ ਚੰਨੀ, ਬਾਬਾ ਸੁਰਜੀਤ ਸਿੰਘ ਗ੍ਰੰਥੀ, ਸੁਖਵਿੰਦਰ ਸਿੰਘ ਬਾਊ, ਰੂਪ ਸਿੰਘ ਸ਼ਾਹ, ਬਾਬਾ ਬਲਕਾਰ ਸਿੰਘ, ਬਲਬੀਰ ਸਿੰਘ, ਜੋਗਿੰਦਰ ਸਿੰਘ ਐੱਸ.

ਅਜੀਤ ਡੈਸਕ 04-10-2026
ਵਡਾਲਾ ਬਾਂਗਰ, 3 ਅਕਤੂਬਰ (ਭੁੰਬਲੀ)-ਪਿੰਡ ਦੂਲਾਨੰਗਲ ਵਿਚ ਸਾਲਾਨਾ ਛਿੰਝ ਤੇ ਜੋੜ ਮੇਲਾ 9 ਅਕਤੂਬਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਿਜਲੀ ਬੋਰਡ, ਪ੍ਰਧਾਨ ਹਰਦੇਵ ਸਿੰਘ ਦੇਵਾ, ਬਾਬਾ ਚਰਨਜੀਤ ਸਿੰਘ ਚੰਨੀ, ਬਾਬਾ ਸੁਰਜੀਤ ਸਿੰਘ ਗ੍ਰੰਥੀ, ਸੁਖਵਿੰਦਰ ਸਿੰਘ ਬਾਊ, ਰੂਪ ਸਿੰਘ ਸ਼ਾਹ, ਬਾਬਾ ਬਲਕਾਰ ਸਿੰਘ, ਬਲਬੀਰ ਸਿੰਘ, ਜੋਗਿੰਦਰ ਸਿੰਘ ਐੱਸ. ਡੀ. ਓ., ਨੰਬਰਦਾਰ ਗਗਨਦੀਪ ਸਿੰਘ, ਭੁਪਿੰਦਰ ਸਿੰਘ ਸੈਕਟਰੀ, ਪਲਵਿੰਦਰ ਸਿੰਘ ਫ਼ੌਜੀ, ਭੁਪਿੰਦਰ ਸਿੰਘ ਫ਼ੌਜੀ, ਲਖਵਿੰਦਰ ਸਿੰਘ ਕੰਬਾਇਨਾਂ ਵਾਲੇ, ਹਰਪਾਲ ਸਿੰਘ ਪਹਿਲਵਾਨ, ਤਰਸੇਮ ਸਿੰਘ ਜੇ. ਈ., ਰਾਜਪਾਲ ਸਿੰਘ, ਰਛਪਾਲ ਸਿੰਘ, ਹਰਭੇਜ ਸਿੰਘ, ਜਸਬੀਰ ਸਿੰਘ, ਬਾਬਾ ਜੋਧ ਸਿੰਘ, ਪਹਿਲਵਾਨ ਧਰਮਜੀਤ ਸਿੰਘ ਧੰਮਾ, ਅੰਮ੍ਰਿਤਪਾਲ ਸਿੰਘ, ਸੁਰਜੀਤ ਸਿੰਘ ਜੈਮਲ, ਸੁਰਜੀਤ ਸਿੰਘ ਸਮੇਤ ਸਮੂਹ ਪਿੰਡ ਦੇ ਮੋਹਤਬਰ ਪਤਵੰਤਿਆਂ ਨੇ ਦੱਸਿਆ ਕਿ ਇਹ ਮੇਲਾ ਬਾਬਾ ਗੁਰਦਿੱਤ ਸਿੰਘ, ਬਾਬਾ ਸੁੱਖਾ ਸਿੰਘ ਤੇ ਬਾਬਾ ਤਰਸੇਮ ਸਿੰਘ ਨਿਹੰਗ ਸਿੰਘਾਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ। ਪਹਿਲਾਂ ਪਿੰਡ ਦੇ ਵੱਡੇ ਪੁਰਾਤਨ ਗੁਰਦੁਆਰਾ ਸਾਹਿਬ ਵਿਚ ਰੱਖੇ ਲੜੀਵਾਰ ਪਾਠਾਂ ਦੇ ਭੋਗ ਪੈਣਗੇ, ਉਪਰੰਤ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਕੇਵਲ ਸਿੰਘ ਮਹਿਰਾ, ਭਾਈ ਰਾਜਵਿੰਦਰ ਸਿੰਘ ਦਾ ਜਥਾ ਸਮੇਤ ਸਿੱਖ ਪੰਥ ਦੇ ਹੋਰ ਰਾਗੀ ਢਾਡੀ ਤੇ ਹੋਰ ਰਾਗੀ ਢਾਡੀ ਤੇ ਕਵੀਸ਼ਰੀ ਜਥੇ ਹਾਜ਼ਰੀ ਭਰਨਗੇ। ਉਪਰੰਤ ਬਾਅਦ ਵਿਚ ਕਬੱਪੀ ਕੱਪ ਕਰਵਾਇਆ ਜਾਵੇਗਾ। ਮੇਲੇ ’ਚ ਮੁੱਖ ਮਹਿਮਾਨ ਬਾਬਾ ਬਲਵਿੰਦਰ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਨਿਹੰਗ ਸਿੰਘ ਹੋਣਗੇ।
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਣਕ ਦੀ ਫਸਲ ’ਚ 25 ਰੁਪਏ ਵਾਧਾ ਕਰ ਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ: ਸਾਹਿਬਜੀਤ ਸਿੰਘ ਰੰਗੜ ਨੰਗ... ਅਗਲੀ ਖ਼ਬਰ ਮੰਗਾਂ ਪੂਰੀਆਂ ਨਾ ਹੋਣ ’ਤੇ ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।