04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੰਤ ਫਰਾਂਸਿਸ ਕੈਥੋਲਿਕ ਚਰਚ ਦੀ ਸਾਲਾਨਾ ਈਦ ਅੱਜ ਮਨਾਈ ਜਾਵੇਗੀ-ਫਾਦਰ ਜੋਸ਼ ਇਲੀਕਲ

ਦੀਨਾਨਗਰ, 3 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਨਾਜਾਇਜ਼ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਬ੍ਰਾਂਡਿਡ ਕੰਪਨੀਆਂ ਦੇ ਨਾਮ ’ਤੇ ਨਕਲੀ ਸਮਾਨ ਵੇਚਣ ਵਾਲਿਆਂ ਖ਼ਿਲਾਫ਼ ਦੀਨਾਨਗਰ ਪੁਲਿਸ ਨੇ ਕਾਰਵਾਈ ਕਰਦਿਆਂ ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਅਜੀਤ ਨਗਰ ਦੀਨਾਨਗਰ ਵਿਖੇ ਚੱਲ ਰਹੀ ਇਕ ਦੁਕਾਨ ’ਤੇ ਛਾਪੇਮਾਰੀ ਕਰਕੇ ਨਕਲੀ ‘ਸਰਫ਼ ਐਕਸਲ’ ਵਾਸ਼ਿੰਗ ਪਾਊਡਰ ਵੇਚਣ ਵਾਲੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਸ਼ੁਭਮ ਕੁਮਾਰ ਪੁੱਤਰ ਜਸਵੀਰ ਲਾਲ ਵਾਸੀ ਛੋਟਾ ਸਾਹੋਵਾਲ ਵਜੋਂ ਹੋਈ ਹੈ ਜੋ ਦੀਨਾਨਗਰ ਦੇ ਅਜੀਤ ਨਗਰ ਇਲਾਕੇ ਵਿਚ ਸੋਨੀ ਟ੍ਰੇਡਰ ਨਾਂਅ ਦੀ ਦੁਕਾਨ ਚਲਾਉਂਦਾ ਸੀ।

ਫਾਦਰ ਜੋਸ਼ ਇਲੀਕਲ 04-10-2026
ਦੀਨਾਨਗਰ, 3 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਨਾਜਾਇਜ਼ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਬ੍ਰਾਂਡਿਡ ਕੰਪਨੀਆਂ ਦੇ ਨਾਮ ’ਤੇ ਨਕਲੀ ਸਮਾਨ ਵੇਚਣ ਵਾਲਿਆਂ ਖ਼ਿਲਾਫ਼ ਦੀਨਾਨਗਰ ਪੁਲਿਸ ਨੇ ਕਾਰਵਾਈ ਕਰਦਿਆਂ ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਅਜੀਤ ਨਗਰ ਦੀਨਾਨਗਰ ਵਿਖੇ ਚੱਲ ਰਹੀ ਇਕ ਦੁਕਾਨ ’ਤੇ ਛਾਪੇਮਾਰੀ ਕਰਕੇ ਨਕਲੀ ‘ਸਰਫ਼ ਐਕਸਲ’ ਵਾਸ਼ਿੰਗ ਪਾਊਡਰ ਵੇਚਣ ਵਾਲੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਸ਼ੁਭਮ ਕੁਮਾਰ ਪੁੱਤਰ ਜਸਵੀਰ ਲਾਲ ਵਾਸੀ ਛੋਟਾ ਸਾਹੋਵਾਲ ਵਜੋਂ ਹੋਈ ਹੈ ਜੋ ਦੀਨਾਨਗਰ ਦੇ ਅਜੀਤ ਨਗਰ ਇਲਾਕੇ ਵਿਚ ਸੋਨੀ ਟ੍ਰੇਡਰ ਨਾਂਅ ਦੀ ਦੁਕਾਨ ਚਲਾਉਂਦਾ ਸੀ। ਮਿਲੀ ਜਾਣਕਾਰੀ ਅਨੁਸਾਰ ਸਰਫ਼ ਐਕਸਲ ਬਣਾਉਣ ਵਾਲੀ ਅਸਲ ਕੰਪਨੀ ਦੇ ਫੀਲਡ ਅਫ਼ਸਰ ਮੋਹਿਤ ਸ਼ਰਮਾ ਪੁੱਤਰ ਹੀਰਾ ਲਾਲ ਸ਼ਰਮਾ ਵਾਸੀ ਛੇਹਰਟਾ ਨੇ ਇਸ ਸਬੰਧੀ ਪੁਲਿਸ ਕੋਲ ਪਹੁੰਚ ਕੀਤੀ। ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਐਸ.ਐਚ.ਓ ਦੀਨਾਨਗਰ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅਜੀਤ ਨਗਰ ਸਥਿਤ ਉਕਤ ਦੁਕਾਨ ’ਤੇ ਯੋਜਨਾਬੱਧ ਤਰੀਕੇ ਨਾਲ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ ਨਕਲੀ ਸਰਫ਼ ਐਕਸਲ ਦੇ 350 ਤਿਆਰ ਪੈਕਟ ਜ਼ਬਤ ਕੀਤੇ, ਜਿਨ੍ਹਾਂ ਨੂੰ ਅਸਲ ਪੈਕਿੰਗ ਵਰਗਾ ਦਿਖਾ ਕੇ ਗਾਹਕਾਂ ਨੂੰ ਵੇਚਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਪੁਲਿਸ ਨੇ 150 ਖਾਲੀ ਪੈਕਟ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਨਕਲੀ ਸਰਫ਼ ਪੈਕ ਕਰਨ ਲਈ ਕੀਤੀ ਜਾਣੀ ਸੀ। ਇਹ ਸਾਰਾ ਸਮਾਨ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ੁਭਮ ਕੁਮਾਰ ਖ਼ਿਲਾਫ਼ ਕੰਪਨੀ ਦੇ ਬ੍ਰਾਂਡ ਨਾਮ ਦੀ ਗ਼ਲਤ ਵਰਤੋਂ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਕਾਪੀਰਾਈਟ ਐਕਟ 1957 ਦੀਆਂ ਧਾਰਾਵਾਂ 63 ਅਤੇ 65 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਟਰੈਫਿਕ ਇੰਚਾਰਜ ਨੇ ਨਾਕਾ ਲਗਾ ਕੇ ਸਕੂਲੀ ਬੱਸਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਮੰਗਾਂ ਪੂਰੀਆਂ ਨਾ ਹੋਣ ’ਤੇ ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।