04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਟਰੈਫਿਕ ਇੰਚਾਰਜ ਨੇ ਨਾਕਾ ਲਗਾ ਕੇ ਸਕੂਲੀ ਬੱਸਾਂ ਦੀ ਕੀਤੀ ਜਾਂਚ

ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)- ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਪੁਲਿਸ ਦੇ ਹਾਈਟੈਕ ਬੱਬਰੀ ਨਾਕੇ ’ਤੇ ਅੱਧੀ ਰਾਤ ਨੂੰ ਇਕ ਤੇਜ਼ ਰਫਤਾਰ ਟਿੱਪਰ ਡਿਵਾਈਡਰ ਟੱਪ ਕੇ ਉਲਟੇ ਹੱਥ ਜਾ ਰਹੀ ਇਕ ਬਲੈਰੋ ਗੱਡੀ ਵਿਚ ਜਾ ਟਕਰਿਆ ਅਤੇ ਥੋੜੀ ਅੱਗੇ ਜਾ ਕੇ ਪਲਟ ਗਿਆ । ਇਸ ਤੋਂ ਪਹਿਲਾਂ ਕਿ ਬੇਕਾਬੂ ਟਿੱਪਰ ਨੂੰ ਆਪਣੇ ਵੱਲ ਆਉਂਦੇ ਵੇਖ ਬੱਬਰੀ ਨਾਕੇ ਦੀ ਪੁਲਿਸ ਚੌਕੀ ਦੇ ਬਾਹਰ ਚੈਕਿੰਗ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ ।

ਰਾਤ ਸਮੇਂ ਬੱਬਰੀ ਨਾਕੇ ’ਤੇ ਪਲਟਿਆ ਟਿੱਪਰ। ਤਸਵੀਰ: ਵਿਸ਼ਾਲ ਮੁੰਨਾ 04-10-2026
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)- ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਪੁਲਿਸ ਦੇ ਹਾਈਟੈਕ ਬੱਬਰੀ ਨਾਕੇ ’ਤੇ ਅੱਧੀ ਰਾਤ ਨੂੰ ਇਕ ਤੇਜ਼ ਰਫਤਾਰ ਟਿੱਪਰ ਡਿਵਾਈਡਰ ਟੱਪ ਕੇ ਉਲਟੇ ਹੱਥ ਜਾ ਰਹੀ ਇਕ ਬਲੈਰੋ ਗੱਡੀ ਵਿਚ ਜਾ ਟਕਰਿਆ ਅਤੇ ਥੋੜੀ ਅੱਗੇ ਜਾ ਕੇ ਪਲਟ ਗਿਆ । ਇਸ ਤੋਂ ਪਹਿਲਾਂ ਕਿ ਬੇਕਾਬੂ ਟਿੱਪਰ ਨੂੰ ਆਪਣੇ ਵੱਲ ਆਉਂਦੇ ਵੇਖ ਬੱਬਰੀ ਨਾਕੇ ਦੀ ਪੁਲਿਸ ਚੌਕੀ ਦੇ ਬਾਹਰ ਚੈਕਿੰਗ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ । ਟਿੱਪਰ ਵਿਚ ਲੈਂਟਰ ਵਾਲਾ ਮਟੀਰੀਅਲ ਭਰਿਆ ਸੀ ਅਤੇ ਇਸ ’ਤੇ ਰਾਜਸਥਾਨ ਦਾ ਨੰਬਰ ਲੱਗਾ ਸੀ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਪਰ ਬਲੈਰੋ ਵਿਚ ਸਵਾਰ ਕੁਝ ਲੇਬਰ ਦੇ ਬੰਦਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ । ਜਾਣਕਾਰੀ ਦਿੰਦਿਆਂ ਇਕ ਟੈਂਟ ਹਾਊਸ ਦੇ ਮਾਲਕ ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਹ ਨਿੱਕੇ ਘੁੰਮਣਾਂ ਤੋਂ ਬਲੈਰੋ ’ਤੇ ਲੇਬਰ ਦੇ ਬੰਦਿਆਂ ਨਾਲ ਟੈਂਟ ਦਾ ਸਮਾਨ ਵਾਪਸ ਲੈ ਕੇ ਗੁਰਦਾਸਪੁਰ ਵੱਲ ਨੂੰ ਆ ਰਹੇ ਸੀ ਕਿ ਬੱਬਰੀ ਨਾਕੇ ’ਤੇ ਇਕ ਤੇਜ਼ ਰਫਤਾਰ ਟਿੱਪਰ ਡਿਵਾਈਡਰ ਨੂੰ ਟੱਪਦਾ ਹੋਇਆ ਉਨਾਂ ਦੀ ਬਲੈਰੋ ਗੱਡੀ ਵਿਚ ਆ ਵੱਜਿਆ । ਜਿਸ ਨਾਲ ਬਲੈਰੋ ਵਿਚ ਸਵਾਰ ਤਿੰਨ ਲੇਬਰ ਦੇ ਬੰਦਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਟਿੱਪਰ ਬਲੈਰੋ ਨੂੰ ਸਾਈਡ ਮਾਰਦਾ ਹੋਇਆ ਥੋੜੀ ਅੱਗੇ ਜਾ ਕੇ ਪਲਟ ਗਿਆ । ਉਨਾਂ ਕਿਹਾ ਕਿ ਇੱਥੇ ਪਹਿਲਾਂ ਵੀ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ ਅਤੇ ਚੌਕ ਦੀ ਤਕਨੀਕੀ ਬਣਤਰ ֹ’ ਤੇ ਪਹਿਲਾਂ ਵੀ ਕਈ ਸਵਾਲ ਉੱਠ ਚੁੱਕੇ ਹਨ। ਉਨਾਂ ਸ਼ੱਕ ਜਿਤਾਇਆ ਕਿ ਜਿਸ ਤਰ੍ਹਾਂ ਤੇਜ਼ੀ ਨਾਲ ਆਉਂਦਾ ਟਿੱਪਰ ਪਲਟਿਆ ਹੈ ਹੋ ਸਕਦਾ ਹੈ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਵੇ, ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਨਾਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਿਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਅਨੰਤ ਦਾਸ ਜੀ ਡੰਡੇ ਵਾਲੇ ਹਰਚੋਵਾਲ ਵਿਖੇ ਮਾਤਾ ਸਾਹਿਬ ਕੌਰ ਜੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਕਸ਼ਯਪ ਰਾਜਪੂਤ ਮਹਾਂ ਸਭਾ ਵਲੋਂ ਬਟਾਲਾ ’ਚ ਬਾਬਾ ਮੋਤੀ ਰਾਮ ਮਹਿਰਾ ਚੌਕ ਤੇ ਮਹਿਰਾ ਵੈਲਫੇਅਰ ਬੋਰਡ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।