04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੁੱਖ ਚੋਣ ਅਧਿਕਾਰੀ ਨਿੱਜੀ ਮੁਫਾਦਾਂ ਕਾਰਨ ਲੋਕ ਰਾਏ ਨੂੰ ਕੁਚਲਣ ਦਾ ਕੰਮ ਕਰ ਰਿਹਾ-ਪ੍ਰਿੰ. ਸੁਲੱਖਣ ਸਿੰਘ

ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਸਾਥੀ ਪ੍ਰਿੰ. ਸੁਲੱਖਣ ਸਿੰਘ ਭੇਟ ਪੱਤਣ ਨੇ ਗੰਭੀਰ ਮਸਲਾ ਉਠਾਉਂਦਿਆਂ ਕਿਹਾ ਕਿ ਸੰਵਿਧਾਨਕ ਸੰਸਥਾ ਚੋਣ ਅਯੋਗ ਦੇ ਮੁਖੀ ਗਿਆਨੇਸ ਦੀ ਕਾਰਜ ਪ੍ਰਣਾਲੀ ’ਤੇ ਬਹੁਤ ਵੱਡਾ ਇਲਜਾਮ ਲੱਗਾ ਹੈ, ਜੋ ਆਜ਼ਾਦ ਭਾਰਤ ਦੇ ਸੰਵਿਧਾਨ ਨੇ ਇਸ ਸੰਸਥਾ ਨੂੰ ਖੁਦ ਮੁਖਤਿਆਰ ਸੰਸਥਾ ਸਥਾਪਤ ਕੀਤਾ ਸੀ, ਪਰ ਕੁਝ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੇ ਹੱਥਕੰਢੇ ਅਪਨਾ ਕੇ ਇਸ ਸੰਸਥਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਜੋ ਭਾਰਤੀ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ।

ਅਜੀਤ ਡੈਸਕ 04-10-2026
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਸਾਥੀ ਪ੍ਰਿੰ. ਸੁਲੱਖਣ ਸਿੰਘ ਭੇਟ ਪੱਤਣ ਨੇ ਗੰਭੀਰ ਮਸਲਾ ਉਠਾਉਂਦਿਆਂ ਕਿਹਾ ਕਿ ਸੰਵਿਧਾਨਕ ਸੰਸਥਾ ਚੋਣ ਅਯੋਗ ਦੇ ਮੁਖੀ ਗਿਆਨੇਸ ਦੀ ਕਾਰਜ ਪ੍ਰਣਾਲੀ ’ਤੇ ਬਹੁਤ ਵੱਡਾ ਇਲਜਾਮ ਲੱਗਾ ਹੈ, ਜੋ ਆਜ਼ਾਦ ਭਾਰਤ ਦੇ ਸੰਵਿਧਾਨ ਨੇ ਇਸ ਸੰਸਥਾ ਨੂੰ ਖੁਦ ਮੁਖਤਿਆਰ ਸੰਸਥਾ ਸਥਾਪਤ ਕੀਤਾ ਸੀ, ਪਰ ਕੁਝ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੇ ਹੱਥਕੰਢੇ ਅਪਨਾ ਕੇ ਇਸ ਸੰਸਥਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਜੋ ਭਾਰਤੀ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ। ਪ੍ਰਿੰ. ਸੁਲੱਖਣ ਸਿੰਘ ਨੇ ਕਿਹਾ ਕਿ ਮੁੱਖ ਚੋਣ ਅਧਿਕਾਰੀ ਨਿੱਜੀ ਮੁਫਾਦਾਂ ਕਾਰਨ ਭਾਰਤੀ ਲੋਕਾਂ ਦੀ ਰਾਏ ਨੂੰ ਕੁਚਲਣ ਦਾ ਕੰਮ ਕਰ ਰਿਹਾ ਹੈ, ਜਿਸ ਲਈ ਇਸ ਮੁੱਖ ਅਧਿਕਾਰੀ ਨੂੰ ਇਸ ਅਹੁਦੇ ਤੋਂ ਲਾਹ ਕੇ ਕਾਨੂੰਨ ਅਨੁਸਾਰ ਸਜਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਮਜ਼ਬੂਤ ਲੋਕਤੰਤਰਿਕ ਦੇਸ਼ ਹੈ, ਲੋਕਾਂ ਨੂੰ ਇਸ ਸੰਸਥਾ ’ਤੇ ਰੱਬ ਜਿੰਨਾ ਵਿਸ਼ਵਾਸ਼ ਹੈ, ਇਸ ਲਈ ਇਸ ਦੇ ਕਥਿਤ ਧੋਖੇਬਾਜ਼ ਅਧਿਕਾਰੀ ਨੂੰ ਇਸ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਹੈ। ਲੋਕਾਂ ਦੀ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਭਾਰਤ ਸਰਕਾਰ ਨੂੰ ਇਸ ’ਤੇ ਐਕਸ਼ਨ ਲੈਣਾ ਚਾਹੀਦਾ ਹੈ। ਜਦੋਂ ਵਿਰੋਧੀ ਦਲ ਇਸ ਲਈ ਅੰਦੋਲਨ ਕਰਨਗੇ ਤਾਂ ਇਸ ਨਾਲ ਚੋਣ ਆਯੋਗ ’ਤੇ ਪ੍ਰਸ਼ਨ ਚਿੰਨ੍ਹ ਲੱਗੇਗਾ, ਇਸ ਲਈ ਸਮੇਂ ਸਿਰ ਸਹੀ ਫੈਸਲਾ ਲੈਣਾ ਹੀ ਚੰਗਾ ਹੁੰਦਾ ਹੈ।
ਪਿਛਲੀ ਖ਼ਬਰ ਐਸ.ਐਸ. ਬਾਜਵਾ ਸਕੂਲ ਕਾਦੀਆਂ ਵਿਚ ਪਹਿਲੇ ਸੈਸ਼ਨ ਦੀ ਮਾਪੇ-ਅਧਿਆਪਕ ਮੀਟਿੰਗ ਅਗਲੀ ਖ਼ਬਰ ਜੱਸ ਇੰਟਰਨੈਸ਼ਨਲ ਸਕੂਲ ਸੇਖਵਾਂ ਦੀ ਅਧਿਆਪਕਾ ਰਿਬਕਾ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।