11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਿੰਡ ਦਰਗਾਬਾਦ ’ਚ ਬਾਬਾ ਮੋਹਰ ਸਿੰਘ ਦੀ ਯਾਦ ’ਚ ਦੋ ਰੋਜ਼ਾ ਸਲਾਨਾ ਜੋੜ ਮੇਲਾ ਅੱਜ ਤੋਂ

ਕੋਟਲੀ ਸੂਰਤ ਮੱਲ੍ਹੀ, 10 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦਰਗਾਬਾਦ ਵਿਖੇ ਬਾਬਾ ਮੋਹਰ ਸਿੰਘ ਦੀ ਯਾਦ ’ਚ ਦੋ ਰੋਜ਼ਾ ਸਲਾਨਾ ਜੋੜ ਮੇਲਾ 11 ਅਕਤੂਬਰ ਤੋ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਸਰਪੰਚ ਰਣਜੀਤ ਸਿੰਘ ਭੱਟੀ ਨੇ ਦੱਸਿਆਂ ਕਿ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਚਲ ਰਹੀ ਅਖੰਡ ਪਾਠ ਦੀ ਲੜੀ ਦੇ 11 ਅਕਤੂਬਰ ਨੂੰ ਭੋਗ ਪਾਏ ਜਾਣਗੇ ਤੇ ਉਪਰੰਤ ਮਹਾਨ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਭਾਈ ਗੁਰਪ੍ਰੀਤ ਸਿੰਘ ਲਾਡਰਾ ਦਾ ਢਾਡੀ ਜਥੇ ਸਮੇਤ ਵੱਖ-ਵੱਖ ਸੰਗਤਾਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਰਾਹੀ ਨਿਹਾਲ ਕਰਨਗੇ।

ਅਜੀਤ ਡੈਸਕ 11-10-2026
ਕੋਟਲੀ ਸੂਰਤ ਮੱਲ੍ਹੀ, 10 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦਰਗਾਬਾਦ ਵਿਖੇ ਬਾਬਾ ਮੋਹਰ ਸਿੰਘ ਦੀ ਯਾਦ ’ਚ ਦੋ ਰੋਜ਼ਾ ਸਲਾਨਾ ਜੋੜ ਮੇਲਾ 11 ਅਕਤੂਬਰ ਤੋ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਸਰਪੰਚ ਰਣਜੀਤ ਸਿੰਘ ਭੱਟੀ ਨੇ ਦੱਸਿਆਂ ਕਿ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਚਲ ਰਹੀ ਅਖੰਡ ਪਾਠ ਦੀ ਲੜੀ ਦੇ 11 ਅਕਤੂਬਰ ਨੂੰ ਭੋਗ ਪਾਏ ਜਾਣਗੇ ਤੇ ਉਪਰੰਤ ਮਹਾਨ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਭਾਈ ਗੁਰਪ੍ਰੀਤ ਸਿੰਘ ਲਾਡਰਾ ਦਾ ਢਾਡੀ ਜਥੇ ਸਮੇਤ ਵੱਖ-ਵੱਖ ਸੰਗਤਾਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਰਾਹੀ ਨਿਹਾਲ ਕਰਨਗੇ। ਜਦੋਂ ਕਿ ਇਸ ਮੌਕੇ ਤੇ ਉਚੇਚੇ ਤੌਰ ’ਤੇ ਅਮਰੀਕ ਸਿੰਘ ਦੱਤ ਪਹੁੰਚਣਗੇ। ਇਸੇ ਤਰ੍ਹਾਂ 12 ਅਕਤੂਬਰ ਨੂੰ ਪਿੰਡ ਦੇ ਐਨ.ਆਰ.ਆਈ ਨੌਜਵਾਨਾ ਦੇ ਸਹਿਯੋਗ ਨਾਲ ਮਾਝਾ ਤੇ ਦੁਆਬਾ ਦੀਆਂ ਇੰਟਰਨੈਸ਼ਨਲ ਕਬੱਡੀ ਟੀਮਾਂ ਵਿਚਕਾਰ ਸ਼ੋਅ ਮੈਚ ਹੋਵੇਗਾ ਤੇ ਜੇਤੂ ਟੀਮ ਨੂੰ 2 ਲੱਖ ਰੁਪਏ ਤੇ ਉਪ ਜੇਤੂ ਨੂੰ 1 ਲੱਖ 75 ਹਜਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਜਦੋਂ ਕਿ ਇਸ ਮੌਕੇ ਪੰਜਾਬ ਤੇ ਹਰਿਆਣੇ ਦੀਆਂ ਲੜਕੀਆਂ ਦਾ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ਤੇ ਲੱਖਾਂ ਰੁਪਏ ਦੇ ਨਕਦ ਇਨਾਮ ਦਿਤੇ ਜਾਣਗੇ। ਇਸ ਮੌਕੇ ਮੇਲਾ ਕਮੇਟੀ ਨੇ ਇਲਾਕੇ ਦੇ ਲੋਕਾਂ ਕੋਲੋ ਸਹਿਯੋਗ ਦੀ ਮੰਗ ਕਰਦਿਆਂ ਜੋੜ ਮੇਲੇ ’ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਦੇ ਮੁਹਤਬਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਦਿਆਲ ਸਿੰਘ ਗਾਂਧੀ ਦਰਗਾਬਾਦ, ਸਰਪੰਚ ਰਣਜੀਤ ਸਿੰਘ ਭੱਟੀ, ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਲੱਕੀ, ਸਾਬਕਾ ਸਰਪੰਚ ਅਮਰੀਕ ਸਿੰਘ, ਜਸਵੰਤ ਸਿੰਘ ਚੀਨੀ, ਬਾਬਾ ਬਲਜੀਤ ਸਿੰਘ ਦਰਗਾਬਾਦ, ਪ੍ਰਿੰਸੀਪਲ ਬਲਕਾਰ ਸਿੰਘ ਭੱਟੀ, ਮਾਸਟਰ ਹਰਭਜਨ ਸਿੰਘ ਸੂਰੀ, ਮਾਸਟਰ ਹਰਜੀਤ ਸਿੰਘ ਮੈਂਬਰ ਪੰਚਾਇਤ, ਜਥੇਦਾਰ ਨਿਸ਼ਾਨ ਸਿੰਘ, ਨੌਜਵਾਨ ਆਗੂ ਬਚਿੱਤਰ ਸਿੰਘ, ਨੌਜਵਾਨ ਆਗੂ ਐਮ.ਪੀ., ਜਸਪਾਲ ਸਿੰਘ ਟੌਨੀ, ਮਿੱਤਰਪਾਲ ਸਿੰਘ ਲਵਲੀ, ਅਵਤਾਰ ਸਿੰਘ, ਜਥੇਦਾਰ ਕੁਲਵੰਤ ਸਿੰਘ, ਗੁਰਮੇਜ਼ ਸਿੰਘ ਪੰਚ, ਗੁਰਭੇਜ ਸਿੰਘ, ਡਾ ਭੁਪਿੰਦਰ ਸਿੰਘ ਪੰਚ, ਜਸਵੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਭੈਣੀ ਮੀਆਂ ਖਾਂ ਦੀ ਅਨਾਜ ਮੰਡੀ ਦਾ ਦੌਰਾ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਐਨ.ਜੀ.ਓਜ਼ ਨਾਲ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।