‘ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਨਰੈਣੀਪੁਰ ਵਿਖੇ 40 ਪਰਿਵਾਰਾਂ ਨੂੰ ਮਾਲਕੀ ਹੱਕ ਦੀਆਂ ਰਜਿਸਟਰੀਆਂ ਵੰਡੀਆਂ
ਗੁਰਦਾਸੁਪਰ, 10 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨਰੈਣੀਪੁਰ ਵਿਖੇ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ 40 ਗਰੀਬ ਪਰਿਵਾਰਾਂ ਨੂੰ ਮਾਲਕੀ ਹੱਕ ਦੀਆਂ ਰਜਿਸਟਰੀਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਨੇਕਾਂ ਲੋਕ ਲਾਲ ਲਕੀਰ ਅੰਦਰ ਵੰਡ ਤੋਂ ਪਹਿਲਾਂ ਵੀ ਰਹੇ ਸਨ ਅਤੇ ਉਨ੍ਹਾਂ ਨੂੰ ਕਿਸੇ ਵੀ ਸਰਕਾਰ ਨੇ ਮਾਲਕੀ ਹੱਕ ਨਹੀਂ ਦਿੱਤੇ।
ਅਜੀਤ ਡੈਸਕ
11-10-2026