11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਐਸ.ਐਸ.ਪੀ. ਪਠਾਨਕੋਟ ਦੀ ਅਗਵਾਈ ’ਚ ਚਲਾਇਆ ਸਰਚ ਆਪਰੇਸ਼ਨ

ਪਠਾਨਕੋਟ/ਸੁਜਾਨਪੁਰ, 10 ਅਕਤੂਬਰ (ਵਿਨੋਦ/ਜਗਦੀਪ ਸਿੰਘ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਐਸ. ਐਸ.

ਅਜੀਤ ਡੈਸਕ 11-10-2026
ਪਠਾਨਕੋਟ/ਸੁਜਾਨਪੁਰ, 10 ਅਕਤੂਬਰ (ਵਿਨੋਦ/ਜਗਦੀਪ ਸਿੰਘ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਐਸ.ਐਸ.ਪੀ ਪਠਾਨਕੋਟ ਮਨਪ੍ਰੀਤ ਦੀ ਅਗਵਾਈ ਹੇਠ ਜ਼ਿਲਾ ਪਠਾਨਕੋਟ ਦੇ ਵੱਖ ਵੱਖ ਥਾਵਾਂ ਅਤੇ ਸੁਜਾਨਪੁਰ ਦੇ ਪ੍ਰੇਮ ਨਗਰ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਵਿਚ ਲਗਪਗ 150 ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਠਾਨਕੋਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸ ਤਹਿਤ ਜਿਲੇ ਦੇ ਹਾਟ ਸਪਾਟ ਏਰੀਏ ਵਿਚ ਚੈਕਿੰਗ ਅਭਿਆਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨਾਂ ਲੋਕਾਂ ਦੇ ਪਹਿਲਾਂ ਨਸ਼ਾ ਤਸਕਰੀ ਦੇ ਦੋਸ਼ ਹਨ, ਉਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਨਾਕੇ ਲਗਾ ਕੇ ਵੀ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਖਾਤਮੇ ਲਈ ਲੋਕ ਪੁਲਿਸ ਦਾ ਸਹਿਯੋਗ ਦੇਣ ਇਸ ਮੌਕੇ ਡੀ.ਐਸ.ਪੀ. ਝਿਲਮਿਲ ਸਿੰਘ, ਡੀ.ਐਸ.ਪੀ. ਗੁਰਬਖਸ਼ ਸਿੰਘ, ਇੰਸਪੈਕਟਰ ਪ੍ਰੀਤੀ, ਐਸ.ਐਚ.ਓ. ਮਾਮੂਨ ਕੈਂਟ ਦਵਿੰਦਰ ਕਾਸ਼ਨੀ, ਇੰਸਪੈਕਟਰ ਅਮਨਪ੍ਰੀਤ ਕੌਰ, ਐਸ.ਐਚ.ਓ. ਅਰੁਣ ਕੁਮਾਰ ਸਮੇਤ ਕਈ ਪੁਲਿਸ ਅਧਿਕਾਰੀ ਸ਼ਾਮਿਲ ਸਨ।
ਪਿਛਲੀ ਖ਼ਬਰ ਸ਼ਹਿਰ ’ਚ ਲੁੱਟ-ਖੋਹ ਤੇ ਲਾਵਾਰਸ ਕੁੱਤਿਆਂ ਦਾ ਖ਼ੌਫ਼-ਅੰਕੁਰ ਬਾਦਲ ਅਗਲੀ ਖ਼ਬਰ ਵਾਲਮੀਕਿ ਚੌਕ ਤੋਂ ਰਾਮ ਤੀਰਥ ਲਈ ਪੰਜ ਬੱਸਾਂ ਦਾ ਕਾਫ਼ਲਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।