15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬਲਾਕ ਬਮਿਆਲ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਫ਼ਲਤਾ ਪੂਰਵਕ ਸਮਾਪਤ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਵਲੋਂ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ

ਬਮਿਆਲ, 13 ਅਕਤੂਬਰ (ਰਾਕੇਸ਼ ਸ਼ਰਮਾ)-ਬਲਾਕ ਬਮਿਆਲ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸੀਨੀਅਰ ਸੈਂਟਰ ਹੈੱਡ ਟੀਚਰ ਵਿਜੇ ਸਿੰਘ ਸਟੇਟ ਐਵਾਰਡੀ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਸਮਾਪਤ ਹੋਈਆਂ । ਖੇਡਾਂ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 14-10-2026
ਬਮਿਆਲ, 13 ਅਕਤੂਬਰ (ਰਾਕੇਸ਼ ਸ਼ਰਮਾ)-ਬਲਾਕ ਬਮਿਆਲ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸੀਨੀਅਰ ਸੈਂਟਰ ਹੈੱਡ ਟੀਚਰ ਵਿਜੇ ਸਿੰਘ ਸਟੇਟ ਐਵਾਰਡੀ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਸਮਾਪਤ ਹੋਈਆਂ । ਖੇਡਾਂ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ । ਇਸ ਮੌਕੇ ਆਪਣੇ ਸੰਬੋਧਨ ਵਿਚ ਡੀ.ਜੀ. ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਸੀਨੀਅਰ ਸੈਂਟਰ ਹੈੱਡ ਟੀਚਰ ਵਿਜੇ ਸਿੰਘ ਸਟੇਟ ਐਵਾਰਡੀ ਨੇ ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਦੇ ਮੁੰਡਿਆਂ ਅਤੇ ਕੁੜੀਆਂ ਦੇ ਮੁਕਾਬਲਿਆਂ ’ਚ ਕਲੱਸਟਰ ਨਰੋਟ ਜੈਮਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਐਥਲੈਟਿਕਸ ਦੇ ਮੁੰਡਿਆਂ ਦੇ 100 ਮੀਟਰ ਮੁਕਾਬਲੇ ਵਿਚ ਮਨਜੋਤ ਸਰਕਾਰੀ ਪ੍ਰਾਇਮਰੀ ਸਕੂਲ ਮੰਜੀਰੀ, 200 ਮੀਟਰ ਦੌੜ ’ਚ ਵਿਕਾਸ ਸ.ਪ੍ਰ.ਸ. ਬਸਾਊ ਬਾੜਮਾ, 400 ਮੀਟਰ ਦੌੜ ਵਿਚ ਕ੍ਰਿਸ਼ਨਾ ਸ.ਪ੍ਰ.ਸ. ਬਸਾਊ ਬਾੜਮਾ ਤੇ 600 ਮੀਟਰ ਦੌੜ ’ਚ ਵਿਕਾਸ ਸ.ਪ੍ਰ.ਸ. ਬਸਾਊ ਬਾੜਮਾ ਨੇ ਪਹਿਲਾ ਸਥਾਨ ਹਾਸਲ ਕੀਤਾ । ਕੁੜੀਆਂ ਦੇ 100 ਮੀਟਰ ਦੌੜ ਮੁਕਾਬਲੇ ’ਚ ਕ੍ਰਿਤਿਕਾ ਸ.ਪ੍ਰ.ਸ. ਉਦੀਪੂਰ ਐਮਾਂ, 200 ਮੀਟਰ ਦੌੜ ਮੁਕਾਬਲੇ ’ਚ ਆਸੀਮਾਂ ਸ.ਪ੍ਰ.ਸ. ਦਨਵਾਲ, 400 ਮੀਟਰ ਦੌੜ ਵਿਚ ਸਾਕਾ ਸ.ਪ੍ਰ.ਸ. ਦਨਵਾਲ ਤੇ 600 ਮੀਟਰ ਵਿਚ ਪੁਨੀਤੀ ਸ.ਪ੍ਰ.ਸ. ਸਿਊਂਟੀ ਤਰਫ਼ ਨਰੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਬਲਾਕ ਦੇ ਜੇਤੂ ਖਿਡਾਰੀ ਹੁਣ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਇਸ ਮੌਕੇ ਸੀ . ਐਚ.ਟੀ. ਘਨਸ਼ਾਮ ਲਾਲ, ਸੀ.ਐਚ.ਟੀ. ਰਜਨੀ ਬਾਲਾ, ਕਾਰਜਕਾਰੀ ਸੀ.ਐਚ.ਟੀ. ਜੀਵਨ ਕੁਮਾਰ, ਸ਼ਾਮ ਲਾਲ ਬੀ.ਆਰ.ਸੀ., ਅਜੇ ਕੁਮਾਰ ਬੀ.ਆਰ.ਸੀ., ਅਜੇ ਕੁਮਾਰ ਡੀ.ਪੀ.ਈ., ਸੁਰਿੰਦਰ ਕੁਮਾਰ ਡੀ.ਪੀ.ਈ., ਦਿਲਾਵਰ ਸਿੰਘ, ਰਾਕੇਸ਼ ਕੁਮਾਰ, ਸੰਜੀਵ ਕੁਮਾਰ ਐਮ.ਆਈ.ਐਸ. ਕੋਆਰਡੀਨੇਟਰ ਮਨਦੀਪ ਸਿੰਘ, ਸੁਰਜਨ ਸਿੰਘ ਸੇਵਾ ਮੁਕਤ ਸੀ.ਐਚ.ਟੀ., ਕੁਲਦੀਪ ਰਾਜ, ਬਲਵਿੰਦਰ ਕੁਮਾਰ, ਅਜੇ ਕੁਮਾਰ, ਯੋਗੇਸ਼ਵਰ ਸਿੰਘ, ਵਿਕਾਸ ਮਹਾਜਨ, ਆਰਤੀ, ਰਚਨਾ ਸ਼ਰਮਾ, ਜੋਤੀ ਡਾਟਾ ਐਂਟਰੀ ਅਤੇ ਬਲਕਾਰ ਅੱਤਰੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵਲੋਂ ਰਿਸ਼ੀ ਪ੍ਰਸ਼ਾਦ ਸੰਮੇਲਨ ਅਗਲੀ ਖ਼ਬਰ 5 ਲੋਕ ਜੂਆ ਖੇਡਦੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।