15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬਰਸੀ ਸਮਾਗਮ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਉਣ ਸਬੰਧੀ ਆਰ.ਐੱਮ.ਪੀ. ਡਾਕਟਰਾਂ ਦੀ ਮੀਟਿੰਗ

ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ. ਐੱਮ.

ਅਜੀਤ ਡੈਸਕ 15-10-2026
ਬਟਾਲਾ, 14 ਅਕਤੂਬਰ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐੱਮ.ਪੀ. ਡਾਕਟਰਾਂ ਦੀ ਜਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਚਮਨ ਲਾਲ ਬਟਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਬਟਾਲਾ ਦੀ ਪ੍ਰਧਾਨਗੀ ਹੇਠ ਡਾ. ਬੀ.ਆਰ. ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਜੋ 23 ਤੋਂ 25 ਅਕਤੂਬਰ ਨੂੰ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਘੁੰਮਣਾਂ ਵਿਖੇ ਕਰਵਾਏ ਜਾ ਰਹੇ ਹਨ। ਮਹਾਨ ਗੁਰਮਤਿ ਸਮਾਗਮ ਮੌਕੇ ਦੂਰੋਂ-ਨੇੜਿਓਂ ਆਈਆਂ ਸੰਗਤਾਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਲਈ ਡਾ. ਲਖਵਿੰਦਰ ਸਿੰਘ ਸੰਧੂ ਔਲਖ ਅਤੇ ਡਾ. ਜਸਵਿੰਦਰ ਸਿੰਘ ਸੰਧੂ ਕੀੜੀ ਅਫਗਾਨਾ ਵਾਲਿਆਂ ਦੀ ਇਨ੍ਹਾਂ ਦੀ ਯੋਗ ਅਗਵਾਈ ਵਿਚ 24 ਅਤੇ 25 ਅਕਤੂਬਰ ਨੂੰ 2 ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਸਾਰੇ ਆਰ.ਐੱਮ.ਪੀ. ਡਾਕਟਰ ਸਾਥੀਆਂ ਨੂੰ ਮੁਫ਼ਤ ਮੈਡੀਕਲ ਕੈਂਪ ਵਿਚ ਤਨ ਅਤੇ ਮਨ ਨਾਲ ਸਹਿਯੋਗ ਦੇ ਕੇ ਸੇਵਾ ਕਰਨ ਦਾ ਹਾਰਦਿਕ ਸੱਦਾ ਪੱਤਰ ਦਿੰਦਿਆਂ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਮੈਡੀਕਲ ਕੈਂਪ ’ਚ ਮਰੀਜ਼ਾਂ ਨੂੰ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਦਰਦੀ, ਡਾ. ਜਸਬੀਰ ਸਿੰਘ ਬਾਸਰਪੁਰ, ਡਾ. ਚਰਨਦਾਸ ਕੰਡਿਆਲ, ਡਾ. ਦਿਲਬਾਗ ਸਿੰਘ ਮੁਸਤਰਾਪੁਰ, ਡਾ. ਬਾਊ ਰਾਮ ਬਟਾਲਾ, ਡਾ. ਮੁਹੰਮਦ ਹੁਸੈਨ ਘੁਮਾਣ, ਡਾ. ਗੁਰਨਾਮ ਸਿੰਘ ਮੀਕੇ, ਡਾ. ਅਮਰੀਕ ਸਿੰਘ ਮੀਰਪੁਰ, ਡਾ. ਗੁਰਦੇਵ ਸਿੰਘ ਬਟਾਲਾ, ਡਾ. ਸੁਰਜੀਤ ਸਿੰਘ ਬਹਾਦਰ ਹੁਸੈਨ, ਡਾ. ਰਾਜੇਸ਼ ਹਾਂਡਾ ਫੈਜਪੁਰ, ਡਾ. ਦਵਿੰਦਰ ਸਿੰਘ ਚਾਹਲ, ਡਾ. ਰਮਨ ਸ਼ਰਮਾ ਬਟਾਲਾ, ਡਾ. ਰਾਜਕੁਮਾਰ ਮਿਸ਼ਰਪੁਰਾ, ਡਾ. ਦਲੀਪ ਸਿੰਘ ਬਟਾਲਾ, ਡਾ. ਸੁਖਵਿੰਦਰ ਸਿੰਘ ਛਿੱਤ, ਡਾ. ਮੈਡਮ ਸੋਸ਼ਨ ਚਿਤੌੜਗੜ੍ਹ, ਡਾ. ਸੁਮਨ ਬਾਲਾ, ਡਾ. ਲਖਵਿੰਦਰ ਸਿੰਘ ਗਵਾਰਾ, ਡਾ. ਸਰਦੂਲ ਮਸੀਹ ਰਣਸੀਕਾ ਤੱਲਾ, ਡਾ. ਪ੍ਰੇਮ ਮਸੀਹ ਖੁਸ਼ਹਾਲਪੁਰ, ਡਾ. ਸੰਦੀਪ ਕੁਮਾਰ ਮਿਸ਼ਰਪੁਰਾ, ਡਾ. ਨਿਰਮਲ ਸਿੰਘ ਢਡਿਆਲਾ ਨੱਤ, ਡਾ. ਗੁਰਮੀਤ ਸਿੰਘ ਭੁੱਲਰ, ਡਾ. ਰਾਜਪਾਲ ਗਾਂਧੀ ਕੈਂਪ ਬਟਾਲਾ, ਡਾ. ਸੁਰਿੰਦਰ ਸਿੰਘ ਭਾਟੀਆ, ਡਾ. ਬਲਵੰਤ ਸਿੰਘ ਪੁਰੀਆਂ, ਡਾ. ਕਮਲ ਕਿਸ਼ੋਰ ਗਾਂਧੀ ਨਗਰ ਬਟਾਲਾ, ਡਾ. ਪ੍ਰਿੰਸ ਮਲਾਵੇ ਦੀ ਕੋਠੀ, ਡਾ. ਪੰਨਾ ਲਾਲ ਪੁਰੀਆਂ, ਡਾ. ਜੋਗਿੰਦਰਪਾਲ ਉਮਰਪੁਰਾ ਆਦਿ ਹਾਜ਼ਰ ਹੋਏ ।
ਪਿਛਲੀ ਖ਼ਬਰ ਪਿੰਡ ਦਿਓਲ ਦੇ ਦੋ ਕਿਸਾਨਾਂ ਦੀਆਂ ਮੱਝਾਂ ਚੋਰੀ * ਕਿਸਾਨਾਂ ਨੇ ਸ਼ਨਾਖਤ ਕੀਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮੱਝਾਂ ਵ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਅੱਜ ਪੰਜਾਬ ਬੰਦ ਦੇ ਸੱਦੇ ਦਾ ਸੀ.ਪੀ.ਆਈ (ਐਮ-ਐਲ) ਨਿਊ ਡੈਮੋਕਰੇਸੀ ਵਲੋਂ ਪੂਰਨ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।