16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸ਼ਹੀਦ ਨਾਇਕ ਬਲਕਾਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਬਹਿਰਾਮਪੁਰ, 15 ਅਕਤੂਬਰ (ਬਲਬੀਰ ਸਿੰਘ ਕੋਲਾ)-ਬਾਰਾਮੁਲਾ ਇਲਾਕੇ ’ਚ ਸ਼ਹੀਦ ਹੋਏ 2 ਸਿੱਖ ਯੂਨਿਟ ਦੇ ਨਾਇਕ ਬਲਕਾਰ ਸਿੰਘ ਦਾ 21ਵਾਂ ਸ਼ਹੀਦੀ ਦਿਹਾੜਾ ਪ੍ਰਿੰਸੀਪਲ ਹਰਵਿੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਥ ਕਾਜੀਚੱਕ ਵਿਖੇ ਮਨਾਇਆ ਗਿਆ। ਜਿਸ ’ਚ ਮੇਜਰ ਅਯੂਸ਼ ਮਿਸ਼ਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 16-10-2026
ਬਹਿਰਾਮਪੁਰ, 15 ਅਕਤੂਬਰ (ਬਲਬੀਰ ਸਿੰਘ ਕੋਲਾ)-ਬਾਰਾਮੁਲਾ ਇਲਾਕੇ ’ਚ ਸ਼ਹੀਦ ਹੋਏ 2 ਸਿੱਖ ਯੂਨਿਟ ਦੇ ਨਾਇਕ ਬਲਕਾਰ ਸਿੰਘ ਦਾ 21ਵਾਂ ਸ਼ਹੀਦੀ ਦਿਹਾੜਾ ਪ੍ਰਿੰਸੀਪਲ ਹਰਵਿੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਥ ਕਾਜੀਚੱਕ ਵਿਖੇ ਮਨਾਇਆ ਗਿਆ। ਜਿਸ ’ਚ ਮੇਜਰ ਅਯੂਸ਼ ਮਿਸ਼ਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ 135 ਬਟਾਲੀਅਨ ਦੇ ਐਸ.ਆਈ ਰਾਮ ਨਰੇਸ਼ ਯਾਦਵ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸ਼ਹੀਦ ਦੀ ਪਤਨੀ ਦਲਜੀਤ ਕੌਰ, ਬੇਟੀ ਨਵਪ੍ਰੀਤ ਕੌਰ, ਚਾਚਾ ਗੁਰਦੀਪ ਸਿੰਘ, ਹਰਦੀਪ ਸਿੰਘ, ਕੈਪਟਨ ਜਗਿੰਦਰ ਸਿੰਘ, ਵਰਿੰਦਰ ਸਿੰਘ, ਰਜੇਸ਼ ਕੁਮਾਰ, ਨਾਨਕ ਚੰਦ ਤੇ ਹੋਰ ਸ਼ਹੀਦ ਦੇ ਪਰਿਵਾਰਿਕ ਮੈਂਬਰ ਹਾਜਰ ਸਨ। ਇਸ ਮੌਕੇ ਮੁੱਖ ਮਹਿਮਾਨ ਆਯੂਸ਼ ਮਿਸ਼ਰਾ ਨੇ ਦੱਸਿਆ ਕਿ ਨਾਇਕ ਬਲਕਾਰ ਸਿੰਘ ਵਰਗੇ ਜੋਧਿਆਂ ਦੀਆਂ ਸ਼ਹੀਦੀਆਂ ਕਰਕੇ ਹੀ ਦੇਸ਼ ਦੀ ਆਜਾਦੀ ਹੈ ਤੇ ਸ਼ਹੀਦ ਦੇਸ਼ ਦਾ ਸਰਮਾਇਆ ਹਨ, ਸਾਰਿਆਂ ਨੂੰ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਰੂਪ ਲਾਲ, ਲੈਕ: ਤਰਲੋਕ ਚੰਦ, ਹਰਜੀਤ ਸਿੰਘ, ਰਕੇਸ਼ ਕੁਮਾਰ, ਅਸ਼ਵਨੀ ਕੁਮਾਰ, ਜਤਿੰਦਰ ਸਿੰਘ, ਵਿਨੋਦ ਸਲਾਰੀਆ, ਨਰਿੰਦਰ ਸਿੰਘ, ਯਾਦਵਿੰਦਰ ਸਿੰਘ, ਮੈਡਮ ਜਗਰੂਪ ਕੌਰ, ਰੇਖਾ, ਵਿਜੇਤਾ, ਨਵਨੀਤ, ਸਰਿਤਾ, ਪ੍ਰਭਜੋਤ ਕੌਰ, ਅਨਿਲ ਕੁਮਾਰ, ਰੋਹਿਤ ਕੁਮਾਰ, ਯਸ਼ਪਾਲ, ਰਕੇਸ਼ ਸ਼ਰਮਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਸਤਨਾਮ ਸਿੰਘ ਨੇ ਸ਼ਿਵ ਸ਼ਕਤੀ ਏਕਤਾ ਕਲੱਬ ਦੀ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਝੋਟਾ ਕਤਲ ਕਾਂਡ ’ਚ ਇਨਸਾਫ਼ ਮਿਲਣ ਤੱਕ ਸੰਘਰਸ਼ ਕਰੇਗੀ ਭਾਜਪਾ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।