18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਧਾਰੀਵਾਲ, 16 ਅਕਤੂਬਰ (ਲਖਬੀਰ ਸਿੰਘ ਖੁੰਡਾ)-ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਬਾਬਾ ਕਾਰ ਸੇਵਾ ਵਾਲਿਆਂ, ਨੌਜਵਾਨ ਸੇਵਕ ਸੁਸਾਇਟੀ ਗੜੀ ਬਾਬਾ ਬੰਦਾ ਸਿੰਘ ਬਹਾਦਰ, ਨਿਹੰਗ ਸਿੰਘ ਜਥੇਬੰਦੀਆਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਰਾਜ ਸਿੰਘ ਰਾਜਾ ਢਾਡੀ ਜਥਾ, ਭਾਈ ਜਗਰੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ।

ਅਜੀਤ ਡੈਸਕ 17-10-2026
ਧਾਰੀਵਾਲ, 16 ਅਕਤੂਬਰ (ਲਖਬੀਰ ਸਿੰਘ ਖੁੰਡਾ)-ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਬਾਬਾ ਕਾਰ ਸੇਵਾ ਵਾਲਿਆਂ, ਨੌਜਵਾਨ ਸੇਵਕ ਸੁਸਾਇਟੀ ਗੜੀ ਬਾਬਾ ਬੰਦਾ ਸਿੰਘ ਬਹਾਦਰ, ਨਿਹੰਗ ਸਿੰਘ ਜਥੇਬੰਦੀਆਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਰਾਜ ਸਿੰਘ ਰਾਜਾ ਢਾਡੀ ਜਥਾ, ਭਾਈ ਜਗਰੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਜ਼ਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਗੁਰਤਿੰਦਰਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸਤਿਨਾਮ ਸਿੰਘ ਰਿਆੜ ਮੀਤ ਸਕੱਤਰ ਫਲਾਇੰਗ, ਸਰਬਜੀਤ ਸਿੰਘ ਗੱਜੂਗਾਜੀ, ਬੀਬੀ ਜਸਬੀਰ ਕੌਰ ਜਫਰਵਾਲ ਮੈਂਬਰ ਸ਼੍ਰੋਮਣੀ ਕਮੇਟੀ, ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਮੈਨੇਜਰ ਸਤਨਾਮ ਸਿੰਘ ਗੋਸਲ, ਹਰਦੀਪ ਸਿੰਘ ਲੰਗਾਹ, ਮੱਖਣ ਸਿੰਘ ਕਾਹਲੋਂ, ਨਰਿੰਦਰ ਸਿੰਘ ਕਾਹਲੋਂ, ਬਾਬਾ ਖੁਸ਼ਵੰਤ ਸਿੰਘ, ਉਂਕਾਰ ਸਿੰਘ, ਹਰਸਿਮਰਤ ਸਿੰਘ ਬਾਜਵਾ ਵੈਰੋਕੇ, ਸਤਨਾਮ ਸਿੰਘ ਪਟਵਾਰੀ, ਜੋਤੀ ਧਾਰੋਵਾਲੀ, ਸੁਖਚੈਨ ਸਿੰਘ, ਗੁਰਦੁਆਰਾ ਇੰਚਾਰਜ ਰਸ਼ਪਾਲ ਸਿੰਘ, ਜ਼ੋਨ ਇੰਚਾਰਜ ਦਿਲਬਾਗ ਸਿੰਘ ਗੁਰਦਾਸ ਨੰਗਲ, ਬਾਬਾ ਹਰਮੀਤ ਸਿੰਘ ਕਥਾਵਾਚਕ, ਸਹਿਜਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਮਨਜੀਤ ਸਿੰਘ, ਬਲਰਾਜ ਸਿੰਘ ਰਾਜੂ, ਸਵਰਨ ਸਿੰਘ ਥਾਣੇਦਾਰ, ਗੁਰਪ੍ਰੀਤ ਸਿੰਘ ਗੋਰਾ, ਆਤਮਾ ਸਿੰਘ, ਬਲਜਿੰਦਰ ਸਿੰਘ, ਬਾਬਾ ਆਕੜ ਸਿੰਘ ਨਿਹੰਗ ਸਿੰਘ, ਸਾਹਿਲ ਲੰਗਾਹ, ਲਾਲੀ ਜੌਹਲ ਨੰਗਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੰਗੇ ਸਮਾਜ ਦੀ ਸਿਰਜਣਾ ਲਈ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ- ਰਿਟਾ. ਐਸ.ਡੀ.ਓ.ਗੁਰਮੀਤ ਸਿੰਘ ਅਗਲੀ ਖ਼ਬਰ ਅਨੁਸੂਚਿਤ ਜਾਤੀਆਂ ਦੇ ਅੰਦਰ ਉਪ-ਵਰਗੀਕਰਨ ਦਾ ਕੇਸ ਜਿੱਤਣ ’ਤੇ ਡਾ. ਕਸ਼ਮੀਰ ਸਿੰਘ ਖੁੰਡਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।